
ਅੰਗਰੇਜ਼ੀ ਨਿਊਜ਼ ਚੈਨਲ ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ਼ ਅਤੇ ਐਮਡੀ ਅਰਣਬ ਗੋਸਵਾਮੀ ਵਿਰੁਧ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ...
ਮੁੰਬਈ : ਅੰਗਰੇਜ਼ੀ ਨਿਊਜ਼ ਚੈਨਲ ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ਼ ਅਤੇ ਐਮਡੀ ਅਰਣਬ ਗੋਸਵਾਮੀ ਵਿਰੁਧ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਕੇਸ ਦਰਜ ਹੋਇਆ ਹੈ। ਸਨਿਚਵਾਰ ਸਵੇਰੇ ਅਲੀਬਾਗ਼ ਇਲਾਕੇ ਦੇ ਇਕ ਬੰਗਲੇ ਵਿਚ ਇਕ ਇੰਟੀਰੀਅਰ ਡਿਜ਼ਾਇਨਰ ਦੀ ਖ਼ੁਦਕੁਸ਼ੀ ਤੋਂ ਬਾਅਦ ਰਾਏਗੜ੍ਹ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇੰਟੀਰੀਅਰ ਡਿਜ਼ਾਇਨਰ ਦੀ ਪਛਾਣ ਅਨਵ ਨਾਇਕ (53) ਦੇ ਤੌਰ 'ਤੇ ਹੋਈ ਹੈ। ਅਰਣਬ ਵਿਰੁਧ ਨਾਇਕ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।
fir against republic tv’s editor in chief arnab goswami
ਪੁਲਿਸ ਦਾ ਕਹਿਣਾ ਹੈ ਕਿ ਅਨਵ ਨਾਇਕ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਪਣੇ ਖ਼ੁਦਕੁਸ਼ੀ ਪੱਤਰ ਵਿਚ ਤਿੰਨ ਲੋਕਾਂ ਦੇ ਨਾਮ ਦਾ ਜ਼ਿਕਰ ਕੀਤਾ ਸੀ। ਇਸ ਖ਼ੁਦਕੁਸ਼ੀ ਨੋਟ ਵਿਚ ਅਰਣਬ ਗੋਸਵਾਮੀ ਤੋਂ ਇਲਾਵਾ ਆਈਕਾਸਟਐਕਸ ਦੇ ਫਿ਼ਰੋਜ਼ ਸ਼ੇਖ਼ ਅਤੇ ਸਮਾਰਟਵਰਕਰਜ਼ ਦੇ ਨਿਤੇਸ਼ ਸ਼ਾਰਦਾ ਦਾ ਨਾਮ ਵੀ ਸ਼ਾਮਲ ਹੈ। ਤਿੰਨਾਂ ਦਾ ਮ੍ਰਿਤਕ ਅਨਵ 'ਤੇ ਕੁਲ 5 ਕਰੋੜ 40 ਲੱਖ ਰੁਪਏ ਦਾ ਬਕਾਇਆ ਸੀ। ਰਾਏਗੜ੍ਹ ਜ਼ਿਲ੍ਰੇ ਦੇ ਐਡੀਸ਼ਨਲ ਐਸਪੀ ਸੰਜੇ ਪਾਟਿਲ ਨੇ ਦਸਿਆ ਕਿ ਉਨ੍ਹਾਂ ਨੇ ਰਿਪਬਲਿਕ ਟੀਵੀ ਦੇ ਦਫ਼ਤਰ ਵਿਚ ਇੰਟੀਰੀਅਰ ਡਿਜ਼ਾਇਨਿੰਗ ਦਾ ਕੰਮ ਕੀਤਾ ਸੀ। ਇਸ ਕੰਮ ਲਈ ਉਨ੍ਹਾਂ ਨੂੰ ਪੈਸੇ ਨਹੀਂ ਦਿਤੇ ਗਏ। ਹਾਲਾਂਕਿ ਟੀਵੀ ਵਲੋਂ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕੀਤਾ ਗਿਆ ਹੈ।
fir against republic tv’s editor in chief arnab goswami
ਚੈਨਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਰਾਰ ਤਹਿਤ ਬਾਕੀ ਰਾਸ਼ੀ ਦਾ ਉਨ੍ਹਾਂ ਨੂੰ ਪਹਿਲਾਂ ਹੀ ਭੁਗਤਾਨ ਕੀਤਾ ਜਾ ਚੁੱਕਿਆ ਹੈ। ਰਿਪਬਲਿਕ ਟੀਵੀ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਟੀਰੀਅਰ ਡੈਕੋਰੇਟਰ ਦੀ ਮੌਤ ਦੁਖਦਾਈ ਹੈ, ਪਰ ਉਨ੍ਹਾਂ ਨੂੰ ਕੰਮ ਦਾ ਪੂਰਾ ਭੁਗਤਾਨ ਕੀਤਾ ਜਾ ਚੁਕਿਆ ਹੈ।
fir against republic tv’s editor in chief arnab goswami
ਦਸ ਦਈਏ ਕਿ ਪਿਛਲੇ ਸਾਲ ਮਈ ਵਿਚ ਬੈਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਨੇ ਰਿਪਬਲਿਕ ਟੀਵੀ ਦੇ ਅਰਣਬ ਗੋਸਵਾਮੀ ਅਤੇ ਪ੍ਰੇਮਾ ਸ੍ਰੀਦੇਵੀ ਵਿਰੁਧ ਮੁੰਬਈ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿਚ ਬੀਸੀਸੀਐਲ ਦੀ ਮਾਲਕੀ ਵਾਲੇ ਟਾਈਮਜ਼ ਨਾਉ ਚੈਨਲ ਦੇ ਇੰਟੈਲੈਕਚੁਅਲ ਪ੍ਰਾਪਰਟੀ ਅਧਿਕਾਰਾਂ ਦੀ ਦੁਰਵਰਤੋਂ, ਚੋਰੀ, ਵਿਸ਼ਵਾਸ ਤੋੜਨ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ।