ਏਮਜ਼ ਡਾਇਰੈਕਟਰ ਦੀ ਚੇਤਾਵਨੀ ਜੂਨ-ਜੁਲਾਈ 'ਚ ਸਿਖਰ 'ਤੇ ਹੋਵੇਗੀ ਕੋਰੋਨਾ ਮਹਾਂਮਾਰੀ
Published : May 7, 2020, 10:45 pm IST
Updated : May 7, 2020, 10:45 pm IST
SHARE ARTICLE
ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ।
ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ।

ਏਮਜ਼ ਡਾਇਰੈਕਟਰ ਦੀ ਚੇਤਾਵਨੀ ਜੂਨ-ਜੁਲਾਈ 'ਚ ਸਿਖਰ 'ਤੇ ਹੋਵੇਗੀ ਕੋਰੋਨਾ ਮਹਾਂਮਾਰੀ

ਨਵੀਂ ਦਿੱਲੀ, 7 ਮਈ: ਹਰ ਰੋਜ਼ ਦੇਸ਼ ਭਰ ਤੋਂ ਕੋਰੋਨਾ ਦੀ ਲਾਗ ਦੇ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਲੰਮੀ ਤਾਲਾਬੰਦੀ ਅਤੇ ਹੋਰ ਕਦਮ ਚੁੱਕੇ ਜਾਣ ਦੇ ਬਾਵਜੂਦ, ਇਸ ਦੇ ਕੇਸ ਅਜੇ ਵੀ ਵੱਧ ਰਹੇ ਹਨ। ਇਸ ਦੌਰਾਨ, ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਮਹਾਂਮਾਰੀ ਅਜੇ ਵੀ ਸਿਖਰ 'ਤੇ ਨਹੀਂ ਪੁੱਜੀ।


ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਵੱਧ ਰਹੇ ਕੇਸਾਂ ਤੋਂ ਪਤਾ ਲਗਦਾ ਹੈ ਕਿ ਇਹ ਮਹਾਂਮਾਰੀ ਜੂਨ ਅਤੇ ਜੁਲਾਈ ਵਿਚ ਅਪਣੇ ਸਿਖਰ ਉਤੇ ਹੋਵੇਗੀ ਪਰ, ਇਸ ਵਿਚ ਬਹੁਤ ਸਾਰੇ ਰੂਪ ਹਨ ਅਤੇ ਸਮੇਂ ਦੇ ਬੀਤਣ ਨਾਲ ਅਸੀਂ ਇਹ ਜਾਣਨ ਦੇ ਯੋਗ ਹੋਵਾਂਗੇ ਕਿ ਇਹ ਬਿਮਾਰੀ ਕਿੰਨੀ ਫੈਲੀ ਅਤੇ ਤਾਲਾਬੰਦੀ ਦਾ ਕੀ ਪ੍ਰਭਾਵ ਰਿਹਾ।


ਕੋਈ ਟੀਕਾ ਨਾ ਮਿਲਣ ਕਾਰਨ ਸਰਕਾਰ ਨੇ ਕੋਰੋਨਾ ਦੀ ਲਾਗ ਦੀ ਲੜੀ ਤੋੜਨ ਲਈ ਤਾਲਾਬੰਦੀ ਨੂੰ ਅਪਣਾਇਆ ਹੈ। ਤਾਲਾਬੰਦੀ ਦੇ ਪਹਿਲੇ ਦਿਨ 25 ਮਾਰਚ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ 600 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਅਤੇ 13 ਲੋਕਾਂ ਦੀ ਮੌਤ ਹੋ ਗਈ ਸੀ।


ਤਾਲਾਬੰਦੀ ਸ਼ੁਰੂ ਹੋਣ ਤੋਂ 43ਵੇਂ ਦਿਨ ਵੀਰਵਾਰ ਨੂੰ ਭਾਰਤ ਵਿਚ ਕੋਰੋਨਾ ਕੇਸ 53,000 ਤਕ ਪਹੁੰਚ ਗਏ ਅਤੇ 1800 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿਚ ਕੋਰੋਨਾ ਦੇ ਲਗਭਗ 17,000 ਮਾਮਲੇ ਹਨ, ਜਦਕਿ ਗੁਜਰਾਤ ਵਿਚ 6,500, ਦਿੱਲੀ ਵਿਚ 5,500 ਕੇਸ ਹਨ। ਯਾਨੀ ਇਨ੍ਹਾਂ ਤਿੰਨਾਂ ਰਾਜਾਂ ਦੇ ਕੁੱਲ ਕੋਰੋਨਾ ਕੇਸ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਅੱਧੀ ਗਿਣਤੀ ਦੇ ਬਰਾਬਰ ਹਨ।


ਕੋਰੋਨਾ ਨਾਲ ਕੇਰਲ ਵਿਚ ਸੱਭ ਤੋਂ ਜ਼ਿਆਦਾ ਠੀਕ ਹੋਣ ਦੀ ਦਰ ਅਤੇ ਸੱਭ ਤੋਂ ਘੱਟ ਮਰਨ ਵਾਲਿਆਂ ਦੀ ਗਿਣਤੀ ਰਹੀ ਜਦਕਿ ਸਿੱਕਮ ਇਕਲੌਤਾ ਅਜਿਹਾ ਸੂਬਾ ਹੈ ਜਿਥੇ ਕੋਰੋਨਾ ਵਾਇਰਸ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ। (ਏਜੰਸੀ)

SHARE ARTICLE

ਏਜੰਸੀ

Advertisement

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM
Advertisement