ਜਲਦ ਹੀ ਆਯੂਰਵੈਦ ਨਾਲ ਹੋਵੇਗਾ 'ਕਰੋਨਾ ਵਾਇਰਸ' ਦਾ ਇਲਾਜ਼, ਨਤੀਜ਼ਿਆਂ 'ਤੇ ਆਈਸੀਐੱਮਆਰ ਨੇ ਲਗਾਈ ਮੋਹਰ!
Published : May 7, 2020, 10:12 am IST
Updated : May 7, 2020, 10:14 am IST
SHARE ARTICLE
Photo
Photo

ਪੂਰੀ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਕਰੋਨਾ ਵਾਇਰਸ ਦੇ ਇਲਾਜ਼ ਲਈ ਦਵਾਈ ਦੀ ਖੋਜ ਕਰ ਰਹੇ ਹਨ

ਪੂਰੀ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਕਰੋਨਾ ਵਾਇਰਸ ਦੇ ਇਲਾਜ਼ ਲਈ ਦਵਾਈ ਦੀ ਖੋਜ ਕਰ ਰਹੇ ਹਨ ਪਰ ਹਾਲੇ ਤੱਕ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਹੁਣ ਭਾਰਤ ਵਿਚ ਵੀ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਆਯੂਰਵੈਦ ਦਾ ਸਹਾਰਾ ਲਿਆ ਜਾ ਰਿਹਾ ਹੈ। ਬਹੁਤ ਸਾਰੇ ਰਾਜਾਂ ਨੇ ਥੱਕ ਜਾਣ ਤੋਂ ਬਾਅਦ ਹੁਣ ਆਯੁਰਵੈਦ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਅਹਿਮਦਾਬਾਦ ਵਿੱਚ, ਪੁਲਿਸ ਪ੍ਰਸ਼ਾਸਨ ਨੇ ਰਾਜਸਥਾਨ ਦੇ ਚੁਰੂ ਸ਼ਹਿਰ ਵਿਚ ਕੋਵੀਡ -19 ਸੰਕਰਮਣ ਨਾਲ ਨਜਿੱਠਣ ਲਈ ਕਾੜਾ ਮੰਗਵਾਇਆ ਹੈ, ਤਾਂ ਭੀਲਵਾੜਾ ਜ਼ਿਲ੍ਹਾ ਜਿਲਾਅਧਿਕਾਰੀਆਂ ਅਤੇ ਰਾਜਸਥਾਨ ਸਰਕਾਰ ਨੇ ਵੀ ਅਜਿਹੀਆਂ ਪਹਿਲਕਦਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਪੰਜਾਬ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਯੂਰਵੈਦੀ ਦੇ ਰਾਹ ਤੇ ਚੱਲ ਪਿਆ ਹੈ।

AyurvedaAyurveda

ਕੇਂਦਰੀ ਆਯੁਸ਼ ਮੰਤਰਾਲੇ ਦੀ ਪਹਿਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਪ੍ਰੈਲ ਨੂੰ ਡਾ. ਜੇ.ਐੱਨ.ਐੱਲ ਸਾਸ਼ਤਰੀ ਦੀ ਅਗਵਾਹੀ ਵਿਚ ਇਕ ਟਾਸਕ ਫੋਰਸ ਦੇ ਗਠਨ ਕੀਤਾ ਹੈ। ਟਾਸਕ ਫੋਰਸ ਹੁਣ ਇਸ ਹੱਕ ਵਿਚ ਹੈ ਕਿ ਕਰੋਨਾ ਵਾਇਰਸ  ਦਾ ਇਲਾਜ਼ ਆਯੂਰਵੈਦ ਨਾਲ ਕੀਤਾ ਜਾਵੇ। ਡਾ. ਸ਼ਾਸ਼ਤਰੀ ਨੇ ਦੱਸਿਆ ਕਿ 55 ਘੰਟ ਕੰਮ ਕਰਕੇ ਡਾ. ਭੂਣਨ ਪਟਵਰਧਨ ਸਮੇਤ ਹੋਰ ਨਾਲ ਮਿਲ ਕੇ ਗਾਈਡ ਲਾਈਨ ਤਿਆਰ ਕਰ ਲਈਆਂ ਗਈਆਂ ਹਨ। ਹੁਣ ਆਯੂਰਵੈਦ ਨਾਲ ਕਰੋਨਾ ਦਾ ਇਲਾਜ਼ ਕਰਨ ਨੂੰ ਲੈ ਕੇ ਪ੍ਰੋਟੋਕਾਲ ਵੀ ਤਿਆਰ ਹੋ ਚੁੱਕਾ ਹੈ। ਡਾ. ਸ਼ਾਸ਼ਤਰੀ ਦਾ ਕਹਿਣਾ ਹੈ ਕਿ ਆਈਸੀਐੱਮਆਰ ਅਤੇ ਸੀਐੱਸਆਈ ਵਰਗੀਆਂ ਭਾਰਤੀ ਸੰਸਥਾਵਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਲਈ ਟਾਸਕ ਫੋਰਸ ਬਣਾਉਂਣ ਵਿਚ ਦੇਰੀ ਕਰ ਦਿੱਤੀ । 2 ਅਪ੍ਰੈਲ ਨੂੰ ਇਸ ਦੇ ਬਾਰੇ ਵਿਚ ਨਿਰਣੇ ਲਿਆ ਗਿਆ। ਜਿਸ ਤੋਂ ਇਸ ਨੂੰ ਲੈ ਕੇ ਜੰਗੀ ਪੱਧਰ ਤੇ ਕੰਮ ਸ਼ੁਰੂ ਹੋਇਆ। ਉਨ੍ਹਾਂ ਦਾ ਦਾਅਵਾ ਹੈ ਕਿ ਆਯੂਰਵੈਦ ਨਾਲ ਕਰੋਨਾ ਦਾ ਇਲਾਜ਼ ਸੰਭਵ ਹੈ।

AyurvedaAyurveda

ਇਸ ਦੇ ਪ੍ਰਯੋਗ ਨਾਲ ਦੇਸ਼ਵਾਸੀਆਂ ਨੂੰ ਜਲਦ ਹੀ ਚੰਗੇ ਨਤੀਜ਼ੇ ਮਿਲਣਗੇ। ਸ੍ਰੀ ਭੰਵਰ ਲਾਲ ਦੁਗੜ ਵਿਸ਼ਵਭਾਰਤੀ ਨੇ ਬੁਖਾਰ ਦਾ ਚੂਰਨ ਬਣਾਇਆ ਹੈ। ਇਸ ਦੀ ਰਾਜਸਥਾਨ ਅਹਮਿਦਾਬਾਦ ਵਿਚ ਕਾਫੀ ਮੰਗ ਹੈ। ਉਧਰ ਕੈਮਿਸਟ ਦੇ ਅਧਿਕਾਰੀ ਇਸ ਚੂਰਨ ਨੂੰ ਹਰ ਤਰ੍ਹਾਂ ਦੇ ਬੁਖਾਰ ਨਾਲ ਨਿਪਟਣ ਲਈ ਕਾਰਗਰ ਦੱਸ ਰਹੇ ਹਨ। ਅਯੁਸ਼ ਮੰਤਰਾਲੇ ਦਾ ਕਹਿਣਾ ਹੈ ਕਿ ਰਾਜਾਂ ਵਿਚ ਇਸ ਦਾ ਵੱਖ-ਵੱਖ ਤਰ੍ਹਾਂ ਦਾ ਪ੍ਰਯੋਗ ਚੱਲ ਰਿਹਾ ਹੈ। ਇਸੇ ਨਾਲ ਡਾ. ਸ਼ਾਸ਼ਤਰੀ ਨੇ ਇਹ ਵੀ ਦੱਸਿਆ ਕਿ ਕੁਝ ਲੋਕ ਇਸ ਨੂੰ ਦਵਾਈ ਦੇ ਰੂਪ ਵਿਚ ਆਪਣਾ ਰਹੇ ਹਨ, ਪਰ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ, ਆਈਸੀਐੱਮਆਰ ਅਤੇ ਸੀਐੱਸਆਰ ਦੀ ਨਿਗਰਾਨੀ ਹੇਠ ਇਸ ਤੇ ਪ੍ਰਮਾਣਿਕ ਮੌਹਰ ਲੱਗਣ ਜਾ ਰਹੀ ਹੈ। ਸੂਤਰਾਂ ਦਾ ਕਹਿਣਾਂ ਹੈ ਕਿ ਆਈਸੀਐੱਮਆਰ ਦੇ ਸਹਿਯੋਗ ਨਾਲ ਆਯੂਸ਼ ਦੇ ਮਾਹਿਰ ਆਯੂਰਵੈਦ ਦਵਾਈ ਦੀ ਵਰਤੋਂ ਕਰੋਨਾ ਵਾਇਰਸ ਦੇ ਸੰਕਰਮਣਾ ਤੇ ਕੀਤਾ ਹੈ।

Ayurveda Ayurveda

ਜਿਸ ਦੇ ਕਾਫੀ ਸਾਕਰਾਤਮਕ ਨਤੀਜ਼ੇ ਮਿਲੇ ਹਨ। ਇਸ ਤੋਂ ਬਾਅਦ ਆਈਸੀਐੱਮਆਰ ਨੇ ਵੀ ਇਸ ਤੇ ਆਪਣੀ ਮੋਹਰ ਲਗਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਕਾਰਗਰ ਰੂਪ ਵਿਚ ਸਾਹਮਣੇ ਆਉਂਣ ਤੋਂ ਬਾਅਦ ਪੂਰੀ ਦੁਨੀਆਂ ਵਿਚ ਅਯੁਸ਼ ਪ੍ਰਣਾਲੀ ਦਾ ਡੰਕਾ ਵੱਜ ਸਕਦਾ ਹੈ। ਉਧਰ ਡਾ.ਸ਼ਾਸ਼ਤਰੀ ਕਹਿ ਰਹੇ ਹਨ ਕਿ ਬਸ ਕੁਝ ਘੰਟਿਆਂ ਦਾ ਇੰਤਜ਼ਾਰ ਕਰੋ, ਤੁਹਾਨੂੰ ਆਪ ਹੀ ਸਭ ਕੁਝ ਕਲੀਅਰ ਹੋ ਜਾਵੇਗਾ। ਦੱਸ ਦੱਈਏ ਕਿ ਮਹਰੌਲੀ ਸਥਿਤ ਪ੍ਰਚੀਨ ਸ਼ਕਤੀ ਯੋਗ  ਪੀਠ ਮੰਦਰ ਦੇ ਮੁੱਖੀ ਰਾਮਜੀਦਾਸ (ਰਸਾਇਣੀ ਬਾਬਾ)  ਖੁਦ ਭਸਮਾ, ਰਸਾਇਣ, ਅਵਲੇਹ ਖੁਦ, ਆਯੁਰਵੈਦ ਪ੍ਰਣਾਲੀ ਦਾ ਪ੍ਰਵੇਸ਼ ਕਰਨ ਵਾਲੇ ਹਨ। ਰਸਾਯਨੀ ਬਾਬਾ ਕਹਿੰਦੇ ਹਨ ਕਿ ਆਯੁਰਵੈਦ ਵਿਚ ਬੈਕਟੀਰੀਆ, ਵਾਇਰਸ ਜਾਂ ਕਿਸੇ ਕੀੜੇ-ਮਕੌੜਿਆਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ।

AyurvedaAyurveda

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement