
ਕੋਵਿਡ 19 ਲਾਕਡਾਊਨ ਦੌਰਾਨ ਸਰਕਾਰ ਨੇ ਮੋਟਰ ਵਾਹਨ ਐਕਟ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਦੇ ਤਹਿਤ ਲਾਜ਼ਮੀ ਸਾਰੇ ਦਸਤਾਵੇਜ਼ਾਂ ਦੀ ਵੈਧਤਾ 30 ਜੂਨ ਤਕ ਵਧਾ ਦਿਤੀ ਹੈ।
ਨਵੀਂ ਦਿੱਲੀ, 6 ਮਈ : ਕੋਵਿਡ 19 ਲਾਕਡਾਊਨ ਦੌਰਾਨ ਸਰਕਾਰ ਨੇ ਮੋਟਰ ਵਾਹਨ ਐਕਟ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਦੇ ਤਹਿਤ ਲਾਜ਼ਮੀ ਸਾਰੇ ਦਸਤਾਵੇਜ਼ਾਂ ਦੀ ਵੈਧਤਾ 30 ਜੂਨ ਤਕ ਵਧਾ ਦਿਤੀ ਹੈ। ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਅਤੇ ਦਫ਼ਤਰਾਂ ਦੇ ਬੰਦ ਰਹਿਣ ਕਾਰਨ ਦਸਤਾਵੇਜਾਂ ਦਾ ਨਵੀਨੀਕਰਣ ਸੰਭਵ ਨਹੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾ ਦੇ ਦਸਤਾਵੇਜ ਦੀ ਵੈਧਦਾ ਇਕ ਫ਼ਰਵਰੀ 2020 ਤੋਂ 30 ਜੂਨ 2020 ਦੇ ਵਿਚਾਲੇ ਖ਼ਤਮ ਹੋ ਰਹੀ ਹੈ, ਉਸਦੀ ਵੈਧਤਾ ਹੁਣ 30 ਜੂਨ 2020 ਤਕ ਵਧਾ ਦਿਤੀ ਗਈ ਹੈ।
ਸੜਕ ਆਵਾਜਾਈ ਅਤੇ ਰਾਜਮਾਰਗ ਤੇ ਛੋਟੇ ਉਦਯੋਗ ਦੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਦਸਤਾਵੇਜਾਂ ਦਾ ਨਵੀਨੀਕਰਣ ਸੰਭਵ ਨਹੀਂ ਹੈ। ਇਸ ਲਈ ਮੋਟਰ ਵਾਹਨ ਐਕਟ 1988 ਅਤੇ ਕੇਂਦਰੀ ਮੋਟਰ ਵਾਹਨ ਐਕਟ 1989 ਦੇ ਤਹਿਤ ਲਾਜ਼ਮੀ ਸਾਰੇ ਦਸਤਾਵੇਜਾਂ ਦੀ ਵੈਧਤਾ 30 ਜੂਨ ਤਕ ਵਧਾ ਦਿਤੀ ਗਈ ਹੈ। (ਪੀਟੀਆਈ)