
ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਰਹੇਗਾ ਬੰਦ
ਜੈਪੁਰ: ਰਾਜਸਥਾਨ ਸਰਕਾਰ ਨੇ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪੂਰੇ ਰਾਜ ਵਿਚ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ 10 ਮਈ ਨੂੰ ਸਵੇਰੇ 5 ਵਜੇ ਤੋਂ 24 ਮਈ ਨੂੰ ਸਵੇਰੇ 5 ਵਜੇ ਤੱਕ ਸਖਤ ਪਾਬੰਦੀ ਰਹੇਗੀ। ਰਾਜਸਥਾਨ ਵਿਚ 24 ਮਈ ਤੱਕ ਪੂਰਨ ਤਾਲਾਬੰਦੀ ਲਗਾਈ ਗਈ ਹੈ। ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਰਹੇਗਾ।
lockdown
10 ਮਈ ਤੋਂ 24 ਮਈ ਤੱਕ ਸਖਤ ਤਾਲਾਬੰਦੀ
ਰਾਜ ਵਿਚ 10 ਮਈ ਨੂੰ ਸਵੇਰੇ 5 ਵਜੇ ਤੋਂ 24 ਮਈ ਨੂੰ ਸਵੇਰੇ 5 ਵਜੇ ਤੱਕ ਲਾਕਡਾਊਨ ਲਗਾਉਣ ਦੇ ਨਾਲ ਵਿਆਹ 31 ਮਈ ਤੋਂ ਬਾਅਦ ਹੀ ਆਯੋਜਿਤ ਕੀਤੇ ਜਾਣਗੇ। ਇਸ ਸਮੇਂ ਦੌਰਾਨ ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ।
lockdown
ਵਿਆਹ, ਡੀਜੇ, ਬਰਾਤ ਅਤੇ ਪਾਰਟੀ ਕਰਨ ਆਦਿ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਸਮਾਰੋਹ ਦੀ 31 ਮਈ ਤੱਕ ਆਗਿਆ ਨਹੀਂ ਹੋਵੇਗੀ। ਵਿਆਹ ਘਰ ਜਾਂ ਕੋਰਟ ਮੈਰਿਜ ਕਰਨ ਦੀ ਆਗਿਆ ਹੋਵੇਗੀ। ਜਿਸ ਵਿੱਚ ਸਿਰਫ 11 ਵਿਅਕਤੀ ਸ਼ਾਮਲ ਹੋ ਸਕਣਗੇ । ਇਸ ਦੀ ਜਾਣਕਾਰੀ ਵੈੱਬ ਪੋਰਟਲ 'ਤੇ ਦੇਣੀ ਪਵੇਗੀ।
lockdown