
ਆਮ ਆਦਮੀ ਨੂੰ ਲੱਗ ਸਕਦੈ ਵੱਡਾ ਝਟਕਾ
ਨਵੀਂ ਦਿੱਲੀ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਧੇ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ ਵਿਚ ਪਟਰੌਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ ਹੈ। ਇਸ ਦੌਰਾਨ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਰੀਪੋਰਟ ਸਾਹਮਣੇ ਆਈ ਹੈ, ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਟਰੌਲ ਦੀ ਕੀਮਤ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।
Petrol, Diesel Prices
ਕ੍ਰੈਡਿਟ ਮੂਡੀਜ਼ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਤੇਲ ਕੰਪਨੀਆਂ ਨੇ ਹਾਸ਼ੀਏ ਨੂੰ ਦਰੁਸਤ ਕਰਨ ਜਾਂ ਉਨ੍ਹਾਂ ਦੇ ਘਾਟੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਟਰੌਲ ਦੀ ਕੀਮਤ 5.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਤਕ ਵਾਧਾ ਹੋ ਸਕਦਾ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਵਧਦੀ ਕੀਮਤ ਕਾਰਨ ਹੁਣ ਕੰਪਨੀਆਂ ਅਪਣੇ ਮਾਰਕੀਟਿੰਗ ਦੇ ਅੰਤਰ ਨੂੰ ਸੁਧਾਰਨ ਵਲ ਧਿਆਨ ਦੇਣਗੀਆਂ।
Petrol Price
ਜੇ ਤੇਲ ਕੰਪਨੀਆਂ ਵਿੱਤੀ ਸਾਲ 2019-20 ਦੇ ਪੱਧਰ ’ਤੇ ਅਪਣੇ ਹਾਸ਼ੀਏ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਡੀਜ਼ਲ ਦੀ ਪ੍ਰਚੂਨ ਕੀਮਤ ਨੂੰ 2.8 ਰੁਪਏ ਤੋਂ ਵਧਾ ਕੇ 3 ਰੁਪਏ ਪ੍ਰਤੀ ਲੀਟਰ ਅਤੇ ਪਟਰੌਲ ਦੀ ਕੀਮਤ ਵਿਚ 5.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨਾ ਪਏਗਾ।
Petrol
ਹੁਣ ਪਿਛਲੇ ਤਿੰਨ ਦਿਨਾਂ ਤੋਂ ਤੇਲ ਦੀ ਕੀਮਤ ਵਿਚ ਲਗਾਤਾਰ ਵਾਧਾ ਹੋਇਆ ਹੈ। ਤੀਜੇ ਦਿਨ ਵਾਧੇ ਤੋਂ ਬਾਅਦ ਪਟਰੌਲ 60 ਪੈਸੇ ਮਹਿੰਗਾ ਹੋ ਗਿਆ। ਮੰਗਲਵਾਰ ਨੂੰ ਪਟਰੌਲ ਦੀ ਕੀਮਤ ਵਿਚ 15 ਪੈਸੇ ਦਾ ਵਾਧਾ ਹੋਇਆ ਸੀ, ਜਦੋਂ ਕਿ ਬੁਧਵਾਰ ਨੂੰ ਇਸ ਦੀ ਕੀਮਤ ਵਿਚ 19 ਪੈਸੇ ਦਾ ਵਾਧਾ ਹੋਇਆ ਸੀ ਅਤੇ ਅੱਜ ਇਸ ਵਿਚ 25 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜੇ ਅਸੀਂ ਇਸ ਤਰ੍ਹਾਂ ਡੀਜ਼ਲ ਦੀ ਗੱਲ ਕਰੀਏ, ਤਾਂ ਇਹ ਤਿੰਨ ਦਿਨ ਬਆਦ 69 ਪੈਸੇ ਮਹਿੰਗਾ ਹੋ ਗਿਆ।