Lok Sabha Election 2024 Phase 3: ਤੀਜੇ ਪੜਾਅ ਲਈ ਵੋਟਿੰਗ ਜਾਰੀ, ਅੱਜ 95 ਸੀਟਾਂ ’ਤੇ ਹੋਵੇਗੀ ਵੋਟਿੰਗ
Published : May 7, 2024, 7:23 am IST
Updated : May 7, 2024, 7:23 am IST
SHARE ARTICLE
File Photo
File Photo

ਈ.ਵੀ.ਐਮ. ’ਚ ਬੰਦ ਹੋਵੇਗੀ ਕਈ ਚੋਟੀ ਦੇ ਆਗੂਆਂ ਦੀ ਕਿਸਮਤ

Lok Sabha Election 2024 Phase 3: ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ’ਚ ਸਿਆਸੀ ਪਾਰਾ ਚੜਿ੍ਹਆ ਹੋਇਆ ਹੈ। 190 ਸੀਟਾਂ ’ਤੇ ਦੋ ਪੜਾਵਾਂ ’ਚ ਵੋਟਿੰਗ ਹੋ ਚੁਕੀ ਹੈ। ਤੀਜੇ ਪੜਾਅ ’ਚ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 95 ਸੀਟਾਂ ’ਤੇ ਅੱਜ ਵੋਟਿੰਗ ਹੋਵੇਗੀ। ਤੀਜੇ ਪੜਾਅ ਵਿਚ 95 ਲੋਕ ਸਭਾ ਸੀਟਾਂ ਲਈ ਕੁਲ 2963 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਚੋਣ ਅਧਿਕਾਰੀਆਂ ਨੇ 1563 ਅਰਜ਼ੀਆਂ ਨੂੰ ਜਾਇਜ਼ ਠਹਿਰਾਇਆ ਹੈ।

ਨਾਮਜ਼ਦਗੀ ਚਿੱਠੀ ਵਾਪਸ ਲੈਣ ਦੀ ਮਿਤੀ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 1351 ਹੋ ਗਈ ਹੈ, ਜਿਸ ਵਿਚ ਕਈ ਵੀਵੀ.ਆਈ.ਪੀ. ਉਮੀਦਵਾਰ ਵੀ ਸ਼ਾਮਲ ਹਨ। ਤੀਜੇ ਪੜਾਅ ’ਚ ਕੁਲ 1,351 ਉਮੀਦਵਾਰ ਮੈਦਾਨ ’ਚ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ, ਜਯੋਤਿਰਾਦਿੱਤਿਆ ਸਿੰਧੀਆ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪ੍ਰਮੁੱਖ ਹਨ, ਜਦਕਿ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਡਿੰਪਲ ਯਾਦਵ, ਸੁਪ੍ਰੀਆ ਸੁਲੇ, ਅਧੀਰ ਰੰਜਨ ਚੌਧਰੀ ਅਤੇ ਬਦਰੂਦੀਨ ਅਜਮਲ ਵਰਗੇ ਦਿੱਗਜਾਂ ਦੀ ਕਿਸਮਤ ਵੀ ਦਾਅ ’ਤੇ ਲੱਗੀ ਹੋਈ ਹੈ।

ਤੀਜੇ ਪੜਾਅ ਤਹਿਤ ਅਮਿਤ ਸ਼ਾਹ(ਗਾਂਧੀਨਗਰ, ਗੁਜਰਾਤ), ਜੋਤੀਰਾਦਿੱਤਿਆ ਸਿੰਧੀਆ (ਗੁਨਾ,ਐਮ.ਪੀ.), ਮਨਸੁਖ ਮੰਡਾਵੀਆ (ਪੋਰਬੰਦਰ, ਗੁਜਰਾਤ), ਪ੍ਰਹਿਲਾਦ ਜੋਸ਼ੀ (ਧਾਰਵਾੜ, ਕਰਨਾਟਕ), ਸ਼ਿਵਰਾਜ ਸਿੰਘ ਚੌਹਾਨ (ਵਿਦਿਸ਼ਾ,ਐਮ.ਪੀ.), ਦਿਗਵਿਜੇ ਸਿੰਘ (ਰਾਜਗੜ੍ਹ,ਐਮ.ਪੀ.), ਡਿੰਪਲ ਯਾਦਵ- (ਮੈਨਪੁਰੀ,ਯੂ.ਪੀ.), ਅਧੀਰ ਰੰਜਨ ਚੌਧਰੀ (ਬ੍ਰਹਮਾਪੁਰ,ਡਬਿਲਉ.ਬੀ.) ਦੀ ਸਿਆਸੀ ਕਿਸਮਤ ਤੈਅ ਹੋਵੇਗੀ

ਲੋਕ ਸਭਾ ਚੋਣਾਂ-2024 ਦੇ ਤੀਜੇ ਪੜਾਅ ਲਈ 12 ਸੂਬਿਆਂ ਦੀਆਂ 94 ਸੀਟਾਂ ’ਤੇ ਚੋਣ ਪ੍ਰਚਾਰ ਐਤਵਾਰ ਸ਼ਾਮ 6 ਵਜੇ ਖਤਮ ਹੋ ਗਿਆ। ਵੋਟਾਂ 7 ਮਈ ਨੂੰ ਪੈਣਗੀਆਂ। ਇਸ ਪੜਾਅ ’ਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ 7, ਅਸਾਮ ਦੀਆਂ 4 ਅਤੇ ਗੋਆ ਦੀਆਂ 2 ਸੀਟਾਂ ’ਤੇ ਵੋਟਿੰਗ ਹੋਵੇਗੀ।

ਮੱਧ ਪ੍ਰਦੇਸ਼ ਦੀਆਂ 9 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਦੌਰਾਨ ਤਿੰਨ ਵੱਡੇ ਦਿੱਗਜ ਆਗੂਆਂ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਦਿਗਵਿਜੇ ਸਿੰਘ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ। 1.77 ਕਰੋੜ ਤੋਂ ਵੱਧ ਵੋਟਰ 9 ਸੀਟਾਂ ਲਈ ਚੋਣ ਮੈਦਾਨ ’ਚ 127 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ’ਚ ਅਨੁਸੂਚਿਤ ਜਾਤੀਆਂ (ਐਸ.ਸੀ.) ਅਤੇ ਅਨੁਸੂਚਿਤ ਕਬੀਲਿਆਂ (ਐਸ.ਟੀ.) ਲਈ ਰਾਖਵੀਆਂ ਸੀਟਾਂ ਸ਼ਾਮਲ ਹਨ। 

ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ’ਚੋਂ ਰਾਏਪੁਰ, ਦੁਰਗ, ਬਿਲਾਸਪੁਰ, ਜਾਜਗੀਰ-ਚੰਪਾ (ਐਸ.ਸੀ.), ਕੋਰਬਾ, ਸਰਗੁਜਾ (ਐਸ.ਟੀ.) ਅਤੇ ਰਾਏਗੜ੍ਹ (ਐਸ.ਟੀ.) ਸੀਟਾਂ ’ਤੇ ਵੋਟਿੰਗ ਹੋਵੇਗੀ। ਛੱਤੀਸਗੜ੍ਹ ’ਚ ਤਿੰਨ ਪੜਾਵਾਂ ’ਚ ਚੋਣਾਂ ਹੋਣਗੀਆਂ। ਮਾਉਵਾਦੀ ਪ੍ਰਭਾਵਤ ਬਸਤਰ (ਐਸਟੀ) ’ਚ 19 ਅਪ੍ਰੈਲ ਨੂੰ ਅਤੇ ਰਾਜਨੰਦਗਾਓਂ, ਕਾਂਕੇਰ (ਐਸਟੀ) ਅਤੇ ਮਹਾਸਮੁੰਦ ਸੀਟਾਂ ਲਈ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਛੱਤੀਸਗੜ੍ਹ ’ਚ 7 ਸੀਟਾਂ ਲਈ 168 ਉਮੀਦਵਾਰ ਮੈਦਾਨ ’ਚ ਹਨ, ਜਦਕਿ ਯੋਗ ਵੋਟਰਾਂ ਦੀ ਗਿਣਤੀ 1,39,01,285 ਹੈ। 

ਗੋਆ ਦੀਆਂ ਦੋ ਲੋਕ ਸਭਾ ਸੀਟਾਂ ’ਤੇ 11 ਲੱਖ ਤੋਂ ਵੱਧ ਵੋਟਰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਉੱਤਰੀ ਗੋਆ ਸੀਟ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸ਼੍ਰੀਪਦ ਨਾਇਕ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਰਮਾਕਾਂਤ ਖਲਪ ਨਾਲ ਹੈ। ਦਖਣੀ ਗੋਆ ਸੀਟ ’ਤੇ ਭਾਜਪਾ ਨੇ ਡੈਮਪੋ ਇੰਡਸਟਰੀਜ਼ ਦੀ ਕਾਰਜਕਾਰੀ ਨਿਰਦੇਸ਼ਕ ਪੱਲਵੀ ਡੇਮਪੋ ਨੂੰ ਕਾਂਗਰਸ ਦੇ ਵਿਰੀਆਤੋ ਫਰਨਾਂਡਿਸ ਦੇ ਵਿਰੁਧ ਮੈਦਾਨ ’ਚ ਉਤਾਰਿਆ ਹੈ। ਦਖਣੀ ਗੋਆ ਲੋਕ ਸਭਾ ਸੀਟ ਇਸ ਸਮੇਂ ਕਾਂਗਰਸ ਦੇ ਫਰਾਂਸਿਸਕੋ ਸਰਡਿਨਹਾ ਕੋਲ ਹੈ।

ਅਸਾਮ ਦੀਆਂ ਸਾਰੀਆਂ 14 ਸੀਟਾਂ ’ਤੇ ਤੀਜੇ ਪੜਾਅ ’ਚ ਚਾਰ ਸੀਟਾਂ ਧੁਬਰੀ, ਬਾਰਪੇਟਾ, ਕੋਕਰਾਝਾਰ (ਐਸ.ਟੀ.) ਅਤੇ ਗੁਹਾਟੀ ਸੀਟਾਂ ’ਤੇ ਵੋਟਿੰਗ ਹੋਵੇਗੀ। 
ਸ਼ਰਦ ਪਵਾਰ ਦੀ ਬੇਟੀ ਬਾਰਾਮਤੀ ਮਹਾਰਾਸ਼ਟਰ ਦੀਆਂ 48 ਸੀਟਾਂ ਵਿਚੋਂ 11 ਸੀਟਾਂ ’ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਪਤਨੀ ਸੁਨੇਤਰਾ ਪਵਾਰ ਦੇ ਵਿਰੁਧ ਚੋਣ ਲੜ ਰਹੀ ਹੈ। ਤੀਜੇ ਪੜਾਅ ’ਚ ਰਾਏਗੜ੍ਹ, ਓਸਮਾਨਾਬਾਦ, ਲਾਤੂਰ, ਸੋਲਾਪੁਰ, ਮਾਧਾ, ਸਾਂਗਲੀ, ਸਤਾਰਾ, ਰਤਨਾਗਿਰੀ-ਸਿੰਧੂਦੁਰਗ, ਕੋਲਹਾਪੁਰ ਅਤੇ ਹਾਟਕਨੰਗਲੇ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ।   

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement