ਸਾਹਮਣੇ ਆਈ ਢਾਈ ਸਾਲ ਦੀ ਬੱਚੀ ਦੀ ਹੱਤਿਆ ਦੀ ਵਜ੍ਹਾ
Published : Jun 7, 2019, 12:21 pm IST
Updated : Jun 7, 2019, 12:21 pm IST
SHARE ARTICLE
Police said 2 persons arrested and will probe the case under the national securi
Police said 2 persons arrested and will probe the case under the national securi

2 ਅਰੋਪੀ ਗ੍ਰਿਫ਼ਤਾਰ

ਯੂਪੀ: ਅਲੀਗੜ੍ਹ ਵਿਚ ਟੱਪਲ ਇਲਾਕੇ ਵਿਚ ਬੱਚੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਰਨਗੇ ਅਤੇ ਇਸ ਕੇਸ ਨੂੰ ਫ਼ਾਸਟ ਟ੍ਰੈਕ ਕੋਰਟ ਵਿਚ ਭੇਜਣਗੇ। ਇੱਥੇ ਇਕ ਢਾਈ ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਫਿਰ ਉਸ ਦੇ ਮ੍ਰਿਤਕ ਸ਼ਰੀਰ ਨੂੰ ਕੂੜੇ ਵਿਚ ਸੁੱਟ ਦਿੱਤਾ ਸੀ। ਇਸ ਘਟਨਾ ਪਿੱਛੇ ਦੀ ਵਜਹ 10000 ਰੁਪਏ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ 10000 ਰੁਪਏ ਦਾ ਕਰਜ਼ਾ ਲਿਆ ਸੀ।

Punjab PolicePolice

ਜਦੋਂ ਉਸ ਨੂੰ ਨਾ ਮੋੜ ਸਕਿਆ ਤਾਂ ਅਰੋਪੀਆਂ ਨੇ ਬੱਚੀ ਨੂੰ ਅਗਵਾ ਕਰ ਲਿਆ। ਤਿੰਨ ਦਿਨ ਬਾਅਦ ਘਰ ਦੇ ਨੇੜੇ ਕੂੜੇਦਾਨ ਵਿਚ ਬੱਚੀ ਦਾ ਮ੍ਰਿਤਕ ਸ਼ਰੀਰ ਮਿਲਿਆ। ਪੋਸਟਮਾਰਟਮ ਰਿਪੋਰਟ ਮੁਤਾਬਕ ਬੱਚੀ ਦੀ ਹੱਤਿਆ ਗਲਾ ਘੁਟ ਕੇ ਕੀਤੀ ਗਈ ਹੈ। ਪੁਲਿਸ ਨੇ ਦੋ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਟਵਿਟਰ ਕਰਕੇ ਦੁੱਖ ਜਤਾਇਆ ਹੈ।



 

ਮਾਮਲਾ ਦੋ ਸਮੁਦਾਇ ਨਾਲ ਜੁੜਿਆ ਹੋਣ ਕਰਕੇ ਮੌਕੇ 'ਤੇ ਵੱਡੇ ਪੈਮਾਨੇ 'ਤੇ ਪੁਲਿਸ ਬਲਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਆਕਾਸ਼ ਕੁਲਹਾਰੀ ਨੇ ਦਸਿਆ ਸੀ ਕਿ 31 ਮਈ ਨੂੰ ਟੱਪਲ ਤੋਂ ਲਾਪਤਾ ਹੋਈ ਤਿੰਨ ਸਾਲ ਦੀ  ਬੱਚੀ ਦਾ ਮ੍ਰਿਤਕ ਸ਼ਰੀਰ ਘਰ ਦੇ ਨੇੜੇ ਕੂੜੇਦਾਨ ਵਿਚੋਂ ਮਿਲਿਆ ਹੈ। ਬੱਚੀ ਦੇ ਪਿਤਾ ਬਨਵਾਰੀ ਲਾਲ ਸ਼ਰਮਾ ਦੀ ਸ਼ਿਕਾਇਤ 'ਤੇ ਜਾਹਿਦ ਅਤੇ ਅਸਲਮ ਨਾਮਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਹਨਾਂ ਨੂੰ ਪੁਛਣ ਤੋਂ ਪਤਾ ਚਲਿਆ ਹੈ ਕਿ ਦੋਵਾਂ ਅਰੋਪੀਆਂ ਨੂੰ ਬੱਚੀ ਦੇ ਪਿਤਾ ਨੇ ਧਨ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਕੁਲਹਾਰੀ ਨੇ ਦਸਿਆ ਸੀ ਕਿ ਬੱਚੀ ਦੀ ਪੋਸਟਮਾਰਟਮ ਰਿਪੋਰਟ ਵਿਚ ਬੱਚੀ ਨਾਲ ਬਲਾਤਕਾਰ ਦੀ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਪ੍ਰਕਾਰ ਉਹਨਾਂ ਨੇ ਕਿਹਾ ਕਿ ਵਾਰਦਾਤ ਨੂੰ ਗੰਭੀਰ ਰੂਪ ਤੋਂ ਦੇਖਦੇ ਹੋਏ ਦੋਵਾਂ ਵਿਅਕਤੀਆਂ ਵਿਰੁਧ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement