
ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਪੰਜ ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਮਗਰੋਂ ਜਾਂਚ ਏਜੰਸੀ
ਨਵੀਂ ਦਿੱਲੀ, 6 ਜੂਨ: ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਪੰਜ ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਮਗਰੋਂ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਨੂੰ ਸੋਮਵਾਰ ਤਕ 48 ਘੰਟਿਆਂ ਲਈ ਸੀਲ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਪੀੜਤ ਮੁਲਾਜ਼ਮਾਂ ’ਚ ਵਿਸ਼ੇਸ਼ ਨਿਰਦੇਸ਼ਕ ਰੈਂਕ ਦਾ ਇਕ ਅਧਿਕਾਰੀ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦਸਿਆ ਕਿ ਪੰਜ ’ਚੋਂ ਦੋ ਠੇਕੇ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਹਨ।
ਖ਼ਾਨ ਮਾਰਕਿਟ ’ਚ ਲੋਕਨਾਇਕ ਭਵਨ ਦੀਆਂ ਹੋਰ ਮੰਜ਼ਿਲਾਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਏਜੰਸੀ ਨੇ ਅਪਣੇ ਮੁੱਖ ਦਫ਼ਤਰ ’ਚ ਵਿਭਾਗਵਾਰ ਜਾਂਚ ਕਰਵਾਈ ਜਿਸ ’ਚ ਇਹ ਮੁਲਾਜ਼ਮ ਪਾਜ਼ੇਟਿਵ ਮਿਲੇ ਹਨ ਲੋਕਨਾਇਕ ਭਵਨ ’ਚ ਹੀ ਈ.ਡੀ. ਦਾ ਦਫ਼ਤਰ ਸਥਿਤ ਹੈ। ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਮਿਲੇ ਈ.ਡੀ ਦੇ ਸਾਰੇ ਕਰਮਚਾਰੀਆਂ ਵਿਚ ਇਸ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆ ਰਹੇ ਸਨ। (ਪੀਟੀਆਈ)