
ਉਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵਿ੍ਰੰਦਾਵਨ ’ਚ ਇਕ ਰੂਸੀ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਇੰਚਾਰਜ ਸੰਜੀਵ ਕੁਮਾਰ ਦੁਬੇ ਨੇ ਦਸਿਆ,
ਮਥੁਰਾ, 6 ਜੂਨ : ਉਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵਿ੍ਰੰਦਾਵਨ ’ਚ ਇਕ ਰੂਸੀ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਇੰਚਾਰਜ ਸੰਜੀਵ ਕੁਮਾਰ ਦੁਬੇ ਨੇ ਦਸਿਆ, ‘‘ਇਹ ਘਟਨਾ ਦੋ ਦੂਜ ਦੁਪਿਹਰ ਦੀ ਹੈ। ਉਸ ਸਮੇਂ ਮਹਿਲਾ ਘਰ ਵਿਚ ਇਕੱਲੀ ਸੀ। ਉਸਦਾ ਪਤੀ ਅਤੇ ਸਹੁਰਾ ਕੰਮ ਤੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਕਲੋਨੀ ਦੇ ਹੀ ਇਕ ਵਿਅਕਤੀ ਅਤੇ ਉਸਦੇ ਪੁੱਤਰਾਂ ਨੇ ਮਹਿਲਾ ਨੂੰ ਘਰ ’ਚ ਇਕੱਲਾ ਦੇਖ ਕੇ ਉਸ ਨਾਲ ਛੇੜਛਾੜ ਕੀਤੀ।’
’ ਉਨ੍ਹਾਂ ਦਸਿਆ ਕਿ ਵਿਰੋਧ ਕਰਨ ’ਤੇ ਮਹਿਲਾ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਦਸਿਆ ਕਿ ਪੀੜਤਾ ਦੇ ਪਤੀ ਮੁਤਾਬਕ ਉਸ ਦੀ ਪਤਨੀ ਰੂਸ ਦੀ ਹੈ ਅਤੇ ਕਰੀਬ ਇਕ ਸਾਲ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। (ਪੀਟੀਆਈ)