ਸਾਇੰਸ ਦੀ ਅਧਿਆਪਕਾ ਨੇ 13 ਮਹੀਨੇ 25 ਸਕੂਲਾਂ ’ਚ ਡਿਊਟੀ ਨਿਭਾ ਕੇ ਇਕ ਕਰੋੜ ਤੋਂ ਵੱਧ ਕਮਾਇਆ
Published : Jun 7, 2020, 10:09 am IST
Updated : Jun 7, 2020, 10:09 am IST
SHARE ARTICLE
File Photo
File Photo

ਗਿ੍ਰਫ਼ਤਾਰ, ਮਾਮਲਾ ਦਰਜ

ਲਖਨਊ, 6 ਜੂਨ : ਇਕ ਮਹਿਲਾ ਅਧਿਆਪਕਾ ਦੇ 25 ਸਕੂਲਾਂ ਵਿਚ ਕੰਮ ਅਤੇ 13 ਮਹੀਨਿਆਂ ’ਚ ਇਕ ਕਰੋੜ ਰੁਪਏ ਤੋਂ ਵਧ ਦੀ ਤਨਖ਼ਾਹ ਲਈ। ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣਾ ਆਉਣ ਪਿੱਛੋਂ ਸਰਕਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਇਸ ਮਾਮਲੇ ’ਚ ਕੁਝ ਨਹੀਂ ਕਿਹਾ ਜਾ ਸਕਦਾ।

ਦਰਅਸਲ ਇਹ ਮਾਮਲਾ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਨਾਲ ਸਬੰਧਤ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਮੈਨਪੁਰੀ ਦੀ ਵਸਨੀਕ ਅਨਾਮਿਕਾ ਸ਼ੁਕਲਾ, ਜੋ ਕਿ ਇਕ ਸਾਇੰਸ ਅਧਿਆਪਕ ਹੈ, ਨੇ ਕਥਿਤ ਤੌਰ ’ਤੇ ਇਕੋ ਸਮੇਂ 25 ਸਕੂਲਾਂ ਵਿਚ ਕੰਮ ਕੀਤਾ। ਇਥੇ ਹੀ ਬੱਸ ਨਹੀਂ, ਉਸ ਨੇ ਇਥੋਂ 13 ਮਹੀਨਿਆਂ ਲਈ ਤਕਰੀਬਨ 1 ਕਰੋੜ ਦੀ ਤਨਖ਼ਾਹ ਵੀ ਲਈ।

ਦਰਅਸਲ, ਅਧਿਆਪਕਾਂ ਦਾ ਡਾਟਾਬੇਸ ਤਿਆਰ ਕਰਨ ਵੇਲੇ ਇਹ ਧੋਖਾਧੜੀ ਸਾਹਮਣੇ ਆਈ ਸੀ। ਅਜਿਹੀ ਸਥਿਤੀ ’ਚ, ਯੂਪੀ ਵਿਚ ਲਾਗੂ ਕੀਤੇ ਗਏ ਪ੍ਰਾਇਮਰੀ ਸਕੂਲਾਂ ’ਚ ਅਧਿਆਪਕਾਂ ਦੀ ਹਾਜ਼ਰੀ ਦੀ ਅਸਲ ਸਮੇਂ ਦੀ ਨਿਗਰਾਨੀ ਦੇ ਸਿਸਟਮ ਉਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਕਾਰਡ ਵਿਚ ਉਸ ਨੂੰ ਇਕ ਸਾਲ ਤੋਂ ਵੀ ਵੱਧ ਸਮੇਂ ਲਈ 25 ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਹੈ। ਸਕੂਲ ਸਿਖਿਆ ਦੇ ਡਾਇਰੈਕਟਰ ਜਨਰਲ ਵਿਜੇ ਕਿਰਨ ਅਨੰਦ ਅਨੁਸਾਰ, ਇਸ ਅਧਿਆਪਕ ਬਾਰੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

PhotoPhoto

ਉਸਦੇ ਅਨੁਸਾਰ, ਇਸ ਮਾਮਲੇ ਵਿਚ ਇਕ ਵਿਸਥਾਰਤ ਜਾਂਚ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਸਾਰੇ ਅਧਿਆਪਕਾਂ ਨੂੰ ਆਪਣੀ ਹਾਜ਼ਰੀ ਪ੍ਰੇਰਤ ਪੋਰਟਲ ’ਤੇ ਆਨਲਾਈਨ ਦਰਜ ਕਰਾਉਣੀ ਹੁੰਦੀ ਹੈ, ਤਾਂ ਇਹ ਕਿਵੇਂ ਹੋਇਆ? ਜਾਣਕਾਰੀ ਅਨੁਸਾਰ, ਅਨਾਮਿਕਾ ਸ਼ੁਕਲਾ ਪ੍ਰਯਾਗਰਾਜ ਅਤੇ ਅੰਬੇਦਕਰ ਨਗਰ ਦੇ ਨਾਲ ਸਹਾਰਨਪੁਰ, ਬਾਗਪਤ, ਅਲੀਗੜ੍ਹ ਵਰਗੇ ਜ਼ਿਲਿ੍ਹਆਂ ਦੇ ਕਸਤੂਰਬਾ ਗਾਂਧੀ ਸਕੂਲ ਵਿਚ ਤਾਇਨਾਤ ਹੈ। ਇਥੇ ਅਧਿਆਪਕਾਂ ਦੀ ਨਿਯੁਕਤੀ ਠੇਕੇ ’ਤੇ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਰ ਮਹੀਨੇ 30 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਜ਼ਿਲ੍ਹੇ ਦੇ ਹਰ ਬਲਾਕ ’ਚ ਇਕ ਕਸਤੂਰਬਾ ਗਾਂਧੀ ਸਕੂਲ ਹੈ। ਇਨ੍ਹਾਂ ਸਕੂਲਾਂ ’ਚ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਲਈ ਰਿਹਾਇਸ਼ੀ ਸਹੂਲਤਾਂ ਵੀ ਹਨ।

ਇੰਨਾ ਹੀ ਨਹੀਂ, ਅਧਿਕਾਰੀ ਅਜੇ ਤਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਇਸ ਅਧਿਆਪਕਾ ਦੀ ਅਸਲ ਤਾਇਨਾਤੀ ਕਿੱਥੇ ਹੈ। ਵਿਭਾਗ ਦੇ ਅਨੁਸਾਰ ਸ਼ਿਕਾਇਤ ’ਚ ਦਰਜ ਹਰ ਜ਼ਿਲ੍ਹੇ ਤੋਂ ਤਸਦੀਕ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਏਗੀ। ਮਾਮਲੇ ’ਚ ਰਾਏਬਰੇਲੀ ਦੇ ਸਿਖਿਆ ਵਿਭਾਗ ਤੋਂ ਪਤਾ ਲਗਿਆ ਹੈ ਕਿ ਸਰਵ ਸਿਖਿਆ ਮੁਹਿੰਮ ਵਲੋਂ 6 ਜ਼ਿਲਿ੍ਹਆਂ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਨੂੰ ਕਸਤੂਰਬਾ ਵਿਦਿਆਲਿਆ ’ਚ ਅਨਾਮਿਕਾ ਸ਼ੁਕਲਾ ਨਾਂ ਦੇ ਅਧਿਆਪਕ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਇਹ ਔਰਤ ਰਾਏਬਰੇਲੀ ’ਚ ਵੀ ਕੰਮ ਕਰਦੀ ਪਈ ਸੀ। ਉਸ ਨੂੰ ਨੋਟਿਸ ਭੇਜਿਆ ਗਿਆ ਹੈ। ਤਨਖ਼ਾਹ ਰੋਕ ਦਿਤੀ ਗਈ ਹੈ। ਉਕਤ ਅਧਿਆਪਕਾ ਵਿਰੁਧ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੇਰ ਸ਼ਾਮ ਉਸ ਨੂੰ ਨੇ ਗਿ੍ਰਫ਼ਤਾਰ ਕਰ ਲਿਆ ਹੈ।              (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement