ਸਾਇੰਸ ਦੀ ਅਧਿਆਪਕਾ ਨੇ 13 ਮਹੀਨੇ 25 ਸਕੂਲਾਂ 'ਚ ਡਿਊਟੀ ਨਿਭਾ ਕੇ ਇਕ ਕਰੋੜ ਤੋਂ ਵੱਧ ਕਮਾਇਆ
Published : Jun 7, 2020, 8:31 am IST
Updated : Jun 7, 2020, 8:31 am IST
SHARE ARTICLE
File Photo
File Photo

ਅਧਿਆਪਕਾ ਗ੍ਰਿਫ਼ਤਾਰ, ਮਾਮਲਾ ਦਰਜ

ਲਖਨਊ : ਇਕ ਮਹਿਲਾ ਅਧਿਆਪਕਾ ਦੇ 25 ਸਕੂਲਾਂ ਵਿਚ ਕੰਮ ਅਤੇ 13 ਮਹੀਨਿਆਂ 'ਚ ਇਕ ਕਰੋੜ ਰੁਪਏ ਤੋਂ ਵਧ ਦੀ ਤਨਖ਼ਾਹ ਲਈ। ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣਾ ਆਉਣ ਪਿੱਛੋਂ ਸਰਕਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਇਸ ਮਾਮਲੇ 'ਚ ਕੁਝ ਨਹੀਂ ਕਿਹਾ ਜਾ ਸਕਦਾ।

File PhotoFile Photo

ਦਰਅਸਲ ਇਹ ਮਾਮਲਾ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਨਾਲ ਸਬੰਧਤ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਮੈਨਪੁਰੀ ਦੀ ਵਸਨੀਕ ਅਨਾਮਿਕਾ ਸ਼ੁਕਲਾ, ਜੋ ਕਿ ਇਕ ਸਾਇੰਸ ਅਧਿਆਪਕ ਹੈ, ਨੇ ਕਥਿਤ ਤੌਰ 'ਤੇ ਇਕੋ ਸਮੇਂ 25 ਸਕੂਲਾਂ ਵਿਚ ਕੰਮ ਕੀਤਾ। ਇਥੇ ਹੀ ਬੱਸ ਨਹੀਂ, ਉਸ ਨੇ ਇਥੋਂ 13 ਮਹੀਨਿਆਂ ਲਈ ਤਕਰੀਬਨ 1 ਕਰੋੜ ਦੀ ਤਨਖ਼ਾਹ ਵੀ ਲਈ।

file photofile photo

ਦਰਅਸਲ, ਅਧਿਆਪਕਾਂ ਦਾ ਡਾਟਾਬੇਸ ਤਿਆਰ ਕਰਨ ਵੇਲੇ ਇਹ ਧੋਖਾਧੜੀ ਸਾਹਮਣੇ ਆਈ ਸੀ। ਅਜਿਹੀ ਸਥਿਤੀ 'ਚ, ਯੂਪੀ ਵਿਚ ਲਾਗੂ ਕੀਤੇ ਗਏ ਪ੍ਰਾਇਮਰੀ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ ਦੀ ਅਸਲ ਸਮੇਂ ਦੀ ਨਿਗਰਾਨੀ ਦੇ ਸਿਸਟਮ ਉਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਕਾਰਡ ਵਿਚ ਉਸ ਨੂੰ ਇਕ ਸਾਲ ਤੋਂ ਵੀ ਵੱਧ ਸਮੇਂ ਲਈ 25 ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਹੈ। ਸਕੂਲ ਸਿਖਿਆ ਦੇ ਡਾਇਰੈਕਟਰ ਜਨਰਲ ਵਿਜੇ ਕਿਰਨ ਅਨੰਦ ਅਨੁਸਾਰ, ਇਸ ਅਧਿਆਪਕ ਬਾਰੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

file photofile photo

ਉਸਦੇ ਅਨੁਸਾਰ, ਇਸ ਮਾਮਲੇ ਵਿਚ ਇਕ ਵਿਸਥਾਰਤ ਜਾਂਚ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਸਾਰੇ ਅਧਿਆਪਕਾਂ ਨੂੰ ਆਪਣੀ ਹਾਜ਼ਰੀ ਪ੍ਰੇਰਤ ਪੋਰਟਲ 'ਤੇ ਆਨਲਾਈਨ ਦਰਜ ਕਰਾਉਣੀ ਹੁੰਦੀ ਹੈ, ਤਾਂ ਇਹ ਕਿਵੇਂ ਹੋਇਆ? ਜਾਣਕਾਰੀ ਅਨੁਸਾਰ, ਅਨਾਮਿਕਾ ਸ਼ੁਕਲਾ ਪ੍ਰਯਾਗਰਾਜ ਅਤੇ ਅੰਬੇਦਕਰ ਨਗਰ ਦੇ ਨਾਲ ਸਹਾਰਨਪੁਰ, ਬਾਗਪਤ, ਅਲੀਗੜ੍ਹ ਵਰਗੇ ਜ਼ਿਲ੍ਹਿਆਂ ਦੇ ਕਸਤੂਰਬਾ ਗਾਂਧੀ ਸਕੂਲ ਵਿਚ ਤਾਇਨਾਤ ਹੈ। ਇਥੇ ਅਧਿਆਪਕਾਂ ਦੀ ਨਿਯੁਕਤੀ ਠੇਕੇ 'ਤੇ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਰ ਮਹੀਨੇ 30 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ।

file photofile photo

ਜ਼ਿਲ੍ਹੇ ਦੇ ਹਰ ਬਲਾਕ 'ਚ ਇਕ ਕਸਤੂਰਬਾ ਗਾਂਧੀ ਸਕੂਲ ਹੈ। ਇਨ੍ਹਾਂ ਸਕੂਲਾਂ 'ਚ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਲਈ ਰਿਹਾਇਸ਼ੀ ਸਹੂਲਤਾਂ ਵੀ ਹਨ।
ਇੰਨਾ ਹੀ ਨਹੀਂ, ਅਧਿਕਾਰੀ ਅਜੇ ਤਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਇਸ ਅਧਿਆਪਕਾ ਦੀ ਅਸਲ ਤਾਇਨਾਤੀ ਕਿੱਥੇ ਹੈ। ਵਿਭਾਗ ਦੇ ਅਨੁਸਾਰ ਸ਼ਿਕਾਇਤ 'ਚ ਦਰਜ ਹਰ ਜ਼ਿਲ੍ਹੇ ਤੋਂ ਤਸਦੀਕ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਏਗੀ।

ਮਾਮਲੇ 'ਚ ਰਾਏਬਰੇਲੀ ਦੇ ਸਿਖਿਆ ਵਿਭਾਗ ਤੋਂ ਪਤਾ ਲਗਿਆ ਹੈ ਕਿ ਸਰਵ ਸਿਖਿਆ ਮੁਹਿੰਮ ਵਲੋਂ 6 ਜ਼ਿਲ੍ਹਿਆਂ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਨੂੰ ਕਸਤੂਰਬਾ ਵਿਦਿਆਲਿਆ 'ਚ ਅਨਾਮਿਕਾ ਸ਼ੁਕਲਾ ਨਾਂ ਦੇ ਅਧਿਆਪਕ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਇਹ ਔਰਤ ਰਾਏਬਰੇਲੀ 'ਚ ਵੀ ਕੰਮ ਕਰਦੀ ਪਈ ਸੀ। ਉਸ ਨੂੰ ਨੋਟਿਸ ਭੇਜਿਆ ਗਿਆ ਹੈ। ਤਨਖ਼ਾਹ ਰੋਕ ਦਿਤੀ ਗਈ ਹੈ। ਉਕਤ ਅਧਿਆਪਕਾ ਵਿਰੁਧ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੇਰ ਸ਼ਾਮ ਉਸ ਨੂੰ ਨੇ ਗ੍ਰਿਫ਼ਤਾਰ ਕਰ ਲਿਆ ਹੈ।      
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement