
ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ( (Delhi) ਨੂੰ ਕੋਰੋਨਾ( Corona) ਦੀ ਦੂਜੀ ਲਹਿਰ ਵਿਚ ਕੁਝ ਰਾਹਤ ਮਿਲੀ ਹੈ। ਹਰ ਰੋਜ਼ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਥੋੜ੍ਹੀ ਜਿਹੀ ਹੇਠਾਂ ਆਈ ਹੈ, ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਘਟ ਰਹੀ ਹੈ। ਅਜਿਹੀ ਸਥਿਤੀ ਵਿਚ ਸੋਮਵਾਰ ਯਾਨੀ 7 ਜੂਨ ਤੋਂ ਦਿੱਲੀ ਵਿਚ ਤਾਲਾਬੰਦੀ ( Lockdown) ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
Unlock 2.0 in Delhi from today
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਮੈਟਰੋ, ਜਿਸ ਨੂੰ ਦਿੱਲੀ( (Delhi) ਦੀ ਲਾਈਫਲਾਈਨ ਕਿਹਾ ਜਾਂਦਾ ਹੈ, ਵੀ ਅੱਜ ਖੁੱਲ੍ਹ ਰਹੀ ਹੈ। ਲਗਭਗ ਡੇਢ ਮਹੀਨੇ ਬਾਅਦ, ਲੋਕ ਮੈਟਰੋ ( METRO) ਵਿਚ ਯਾਤਰਾ ਕਰ ਸਕਣਗੇ। ਹਾਲਾਂਕਿ, ਇਸਦੇ ਲਈ ਕੁਝ ਨਿਯਮਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ।
Unlock 2.0 in Delhi from today
ਇਹ ਵੀ ਪੜ੍ਹੋ: Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ
ਨਿਯਮਾਂ ਦਾ ਲੋਕਾਂ 'ਤੇ ਕੋਈ ਅਸਰ ਨਹੀਂ ਦਿਸਿਆ ਜਦੋਂ ਸੋਮਵਾਰ ਸਵੇਰੇ ਮੈਟਰੋ ( METRO) ਸ਼ੁਰੂ ਹੋਈ ਤਾਂ ਲੋਕਾਂ ਨੇ ਨਿਯਮਾਂ ਨੂੰ ਛਿੱਕੇ ਢੰਗ ਕੇ ਮੈਟਰੋ ( METRO) ਵਿਚ ਸਫਰ ਕੀਤਾ। ਜਦੋਂ ਕਿ ਇਹ ਕਿਹਾ ਗਿਆ ਹੈ ਕਿ ਪੰਜਾਹ ਪ੍ਰਤੀਸ਼ਤ ਲੋਕ ਯਾਤਰਾ ਕਰਨਗੇ। ਉਹ ਵੀ ਇੱਕ ਸੀਟ ਛੱਡ ਕੇ।
lockdown
ਦੱਸ ਦੇਈਏ ਕਿ ਕੋਰੋਨਾ ਵਾਇਰਸ ( Coronavirus ) ਕਾਰਨ 48 ਦਿਨਾਂ ਦੇ ਲਾਕਡਾਊਨ (Lockdown) ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ (Delhi) ਦੇ ਬਾਜ਼ਾਰ ਅਤੇ ਦਫ਼ਤਰ ਸੀਮਤ ਰਿਆਇਤਾਂ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦੌਰਾਨ ਮਾਲ ਅਤੇ ਬਾਜ਼ਾਰ ਆਡ-ਈਵਨ (Odd-Even) ਅਧਾਰ ’ਤੇ ਖੁੱਲ੍ਹਣਗੇ। ਅਨਲਾਕ (Delhi Unlock) ਦੌਰਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਵਾਉਣ ਲਈ ਦਿੱਲੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਤੈਨਾਤ ਕੀਤੀਆਂ ਗਈਆਂ ਹਨ।