ਪ੍ਰਤਾਪ ਬਾਜਵਾ ਨੇ 'ਆਪ' ਦੇ ਦੋਸ਼ਾਂ ਦਾ ਦਿਤਾ ਜਵਾਬ, 'ਏਜੀ ਦਫ਼ਤਰ 'ਚ ਦਲਿਤ ਭਾਈਚਾਰੇ ਦਾ ਨਹੀਂ ਹੈ ਕੋਈ ਵਕੀਲ'

By : GAGANDEEP

Published : Jun 7, 2023, 5:06 pm IST
Updated : Jun 7, 2023, 5:06 pm IST
SHARE ARTICLE
photo
photo

'ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ'

 

 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿਤਾ ਹੈ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੂੰ ਭਾਜਪਾ ਦੀ ਬੀ ਟੀਮ ਦਸਿਆ। ਉਹਨਾਂ ਪੰਜਾਬ ਏਜੀ ਦਫ਼ਤਰ ਵਿਚ ਦਲਿਤ ਸਮਾਜ ਨੂੰ ਥਾਂ ਨਾ ਦੇਣ ’ਤੇ ਵੀ ਸਵਾਲ ਉਠਾਏ। ਬਾਜਵਾ ਨੇ ਕਿਹਾ ਕਿ 'ਆਪ' ਆਗੂਆਂ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਨੇ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀਆਂ ਦਿਤੀਆਂ ਹਨ। 

ਬਾਜਵਾ ਨੇ ਕਿਹਾ ਕਿ ਏ.ਜੀ.ਦਫ਼ਤਰ ਵਿਚ ਦਲਿਤ ਭਾਈਚਾਰੇ ਨਾਲ ਸਬੰਧਤ ਕੋਈ ਵੀ ਵਕੀਲ ਨਹੀਂ ਹੈ। ਬਾਜਵਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਦੇ ਵੀ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਕਿ ਪੰਜਾਬ ਦੇ ਦਲਿਤ ਨੌਜਵਾਨਾਂ ਨੂੰ ਮੌਜੂਦਾ ਐਡਵੋਕੇਟ ਜਨਰਲ (ਏ.ਜੀ.) ਦੇ ਦਫਤਰ ਵਿਚ ਰਾਖਵਾਂਕਰਨ ਦਿਤਾ ਜਾਣਾ ਚਾਹੀਦਾ ਹੈ।  ਬਾਜਵਾ ਨੇ ਵਿੱਤ ਮੰਤਰੀ ਚੀਮਾ ਨੂੰ ਪੁਛਿਆ ਕਿ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਨਾਲੋਂ ਕਿਹੜਾ ਵਕੀਲ ਜ਼ਿਆਦਾ ਕਾਬਲ ਹੋ ਗਿਆ ਹੈ। ਉਸ ਨੇ ਸਾਰਿਆਂ ਨੂੰ ਹੱਕ ਦਿਤੇ। 

ਕਾਂਗਰਸ ਸਰਕਾਰ ਦੌਰਾਨ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਚੱਲ ਰਹੀ ਸੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਦਲਿਤ ਭਾਈਚਾਰੇ ਵਿਚੋਂ ਡਿਪਟੀ ਮੁੱਖ ਮੰਤਰੀ ਲਿਆ ਜਾਵੇਗਾ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਕੀ ਉਹ ਜਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਮੰਤਰੀਆਂ/ਆਗੂਆਂ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਆਪਣਾ ਵਾਅਦਾ ਕਦੋਂ ਪੂਰਾ ਕਰਨਗੇ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਭਾਸ਼ਣ 'ਚ ਅਰਵਿੰਦ ਕੇਜਰੀਵਾਲ 'ਤੇ 'ਆਪ' ਦੀਆਂ ਦੋਗਲੀ ਨੀਤੀਆਂ 'ਤੇ ਸਵਾਲ ਚੁੱਕੇ ਸਨ ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਮੈਟਰੋ ਟਰੇਨ ਰਾਹੀਂ ਸਹੁੰ ਚੁੱਕਣ ਗਏ ਸਨ। ਫਿਰ ਕੁਝ ਮਹੀਨਿਆਂ ਲਈ ਜਾਂ ਸਾਲ ਦੇ ਸ਼ੁਰੂ ਵਿੱਚ ਮਾਰੂਤੀ ਵੈਗਨਾਰ ਵਿਚ ਸੀਐਮ ਵਜੋਂ ਯਾਤਰਾ ਕੀਤੀ। ਫਿਰ ਸਿਰ 'ਤੇ ਸਸਤਾ ਮਫਲਰ ਅਤੇ ਸਸਤੀ ਟੋਪੀ ਪਾ ਕੇ ਲੋਕਾਂ ਨੂੰ ਆਮ ਆਦਮੀ ਦੱਸ ਕੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਨਹੀਂ ਦੱਸੀ।
ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਉਹ ਸਿਰਫ 3-4 ਕਮਰਿਆਂ ਦੇ ਘਰ 'ਚ ਰਹਿ ਕੇ ਖੁਸ਼ ਹਨ ਤੇ ਅੱਜ ਦਿੱਲੀ 'ਚ ਬਣ ਰਹੇ ਸੀਐੱਮ ਕੰਪਲੈਕਸ 'ਤੇ 171 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। CM ਮਾਨ ਨੇ ਅਰਵਿੰਦ ਕੇਜਰੀਵਾਲ ਨੂੰ 2.5 ਕਰੋੜ ਰੁਪਏ ਦੀਆਂ 2 ਲੈਂਡ ਕਰੂਜ਼ਰਾਂ ਦਿਤੀਆਂ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿਤੀ ਹੈ, ਜਦਕਿ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਨੂੰ 2 ਗੱਡੀਆਂ ਅਤੇ 80 ਕਮਾਂਡੋਜ਼ ਸਮੇਤ ਜ਼ੈੱਡ ਪਲੱਸ ਸੁਰੱਖਿਆ ਦਿਤੀ ਹੈ। ਚੰਡੀਗੜ੍ਹ ਵਿਚ ਵੀ ਕੋਠੀ ਨੰਬਰ 50 ਅਤੇ 50 ਕਮਾਂਡੋਜ਼ ਦੀ ਸੁਰੱਖਿਆ ਵਾਲੀ ਇਕ ਲੈਂਡ ਕਰੂਜ਼ਰ ਦਿਤੀ ਗਈ ਹੈ। CM ਭਗਵੰਤ ਮਾਨ ਕੋਲ ਵੀ 5 ਲੈਂਡ ਕਰੂਜ਼ਰ ਹਨ, ਪਰ ਗੱਲ ਆਮ ਆਦਮੀ ਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement