Haryana News: ਤੇਲ ਮਿੱਲ 'ਚ ਤੇਲ ਦੀ ਟੈਂਕੀ ਦੀ ਸਫਾਈ ਕਰ ਰਹੇ 2 ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ
Published : Jun 7, 2024, 3:36 pm IST
Updated : Jun 7, 2024, 3:36 pm IST
SHARE ARTICLE
2 workers died due to suffocation haryana News
2 workers died due to suffocation haryana News

Haryana News: ਪਰਿਵਾਰਕ ਮੈਂਬਰਾਂ ਨੇ ਤੇਲ ਮਿੱਲ ਦੇ ਮਾਲਕ 'ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ

2 workers died due to suffocation haryana News : ਹਰਿਆਣਾ ਦੇ ਕੈਥਲ ਦੇ ਪੁੰਡਰੀ ਵਿਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਤੇਲ ਮਿੱਲ 'ਚ ਤੇਲ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਦਮ ਘੁਟਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਪੁੰਡਰੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਤੇਲ ਮਿੱਲ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਇਹ ਵੀ ਪੜ੍ਹੋ: Pune Pg Fire News: ਕੁੜੀਆਂ ਦੇ ਪੀਜੀ ਵਿਚ ਲੱਗੀ ਭਿਆਨਕ ਅੱਗ, 1 ਦੀ ਹੋਈ ਮੌਤ, 42 ਨੂੰ ਬਚਾਇਆ 

ਜਾਣਕਾਰੀ ਅਨੁਸਾਰ ਇਹ ਦੋਵੇਂ ਮਜ਼ਦੂਰ ਪੁੰਡਰੀ ਇਲਾਕੇ ਦੇ ਵਸਨੀਕ ਸਨ। ਇਸ ਹਾਦਸੇ ਵਿਚ 30 ਸਾਲਾ ਮੱਲ ਉਰਫ਼ ਜਸਵੰਤ ਵਾਸੀ ਬਰਸਾਨਾ ਅਤੇ 47 ਸਾਲਾ ਵਿੱਕੀ ਵਾਸੀ ਪੁੰਡਰੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਮਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਤੇਲ ਮਿੱਲ ਦੇ ਮਾਲਕ 'ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ: BJP NDA Meeting : ਨਾ ਅਸੀਂ ਹਾਰੇ ਸੀ ਅਤੇ ਨਾ ਹੀ ਹਾਰੇ ਹਾਂ। ਜੋ 10 ਸਾਲ ਕੰਮ ਕੀਤਾ ਉਹ ਸਿਰਫ ਟਰੇਲਰ ਸੀ- PM ਮੋਦੀ

ਪੁੰਡਰੀ ਸ਼ਹਿਰ ਦੀ ਇੱਕ ਪ੍ਰਾਈਵੇਟ ਆਇਲ ਮਿੱਲ ਵਿਚ ਕੰਮ ਕਰਦੇ ਦੋ ਮਜ਼ਦੂਰ ਤੇਲ ਦੀ ਟੈਂਕੀ ਦੀ ਸਫ਼ਾਈ ਕਰਨ ਲਈ ਹੇਠਾਂ ਉਤਰੇ ਸਨ। ਇਸ ਦੌਰਾਨ ਦੋਹਾਂ ਦਾ ਦਮ ਘੁੱਟ ਗਿਆ। ਇਸ ਤੋਂ ਬਾਅਦ ਜਦੋਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁੰਡਰੀ ਥਾਣਾ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

(For more Punjabi news apart from 2 workers died due to suffocation haryana News , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement