ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਪਾਦਰੀ ਗ੍ਰਿਫ਼ਤਾਰ

By : PANKAJ

Published : Jul 7, 2019, 4:36 pm IST
Updated : Jul 7, 2019, 4:36 pm IST
SHARE ARTICLE
Kerala Priest Arrested For Alleged Sex Abuse Of Minors
Kerala Priest Arrested For Alleged Sex Abuse Of Minors

7 ਬੱਚਿਆਂ ਦੇ ਮਾਪਿਆਂ ਨੇ ਸ਼ਿਕਾਇਤ ਮਗਰੋਂ ਪੁਲਿਸ ਨੇ ਕੀਤੀ ਕਾਰਵਾਈ

ਕੋਚੀ : ਕੇਰਲ 'ਚ ਇਕ ਈਸਾਈ ਪਾਦਰੀ ਨੂੰ ਬੁਆਏ ਹੋਮ 'ਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਂਸਿਸ ਜੋਰਜ ਵਜੋਂ ਹੋਈ ਹੈ ਅਤੇ ਉਹ ਕੋਚੀ 'ਚ ਸੈਕ੍ਰੇਡ ਹਾਰਟ ਬੁਆਏ ਹੋਮ ਦਾ ਡਾਇਰੈਕਟਰ ਹੈ। ਬੁਆਏ ਹੋਮ ਦੇ ਬੱਚਿਆਂ ਦੀ ਸ਼ਿਕਾਇਤ 'ਤੇ ਜੋਰਜ ਦੀ ਗ੍ਰਿਫ਼ਤਾਰੀ ਹੋਈ ਹੈ।

Child sexual abuseChild sexual abuse

ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁਆਏ ਹੋਮ ਦੇ ਕੁਝ ਬੱਚੇ ਉੱਥੋਂ ਭੱਜ ਕੇ ਬਾਹਰ ਆਏ ਅਤੇ ਇਕ ਰਾਹਗੀਰ ਦੀ ਮਦਦ ਨਾਲ ਆਪਣੇ ਪਰਵਾਰ ਨੂੰ ਫ਼ੋਨ ਕੀਤਾ। ਬੱਚਿਆਂ ਨੇ ਫ਼ੋਨ 'ਤੇ ਆਪਣੀ ਆਪਬੀਤੀ ਸੁਣਾਈ। ਬਾਅਦ 'ਚ ਪਰਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਜੋਰਜ ਦੀ ਕਰਤੂਤ ਬਾਰੇ ਪ੍ਰਗਟਾਵਾ ਹੋਇਆ।

Child sexual abuseChild sexual abuse

ਪੱਲੁਰੂਥੀ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੇਰੂਪਡਮ ਬੁਆਏ ਹੋਮ ਦੇ ਡਾਇਰੈਕਟਰ ਫੈਂਸਿਸ ਜੋਰਜ ਉਰਫ਼ ਜੇਰੀ (40) ਨੂੰ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 7 ਬੱਚਿਆਂ ਦੇ ਮਾਪਿਆਂ ਨੇ ਸ਼ਿਕਾਇਤ ਦਿੱਤੀ ਕਿ ਪਾਦਰੀ ਕਾਫ਼ੀ ਸਮੇਂ ਤੋਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।

Child sexual abuseChild sexual abuse

ਬੁਆਏ ਹੋਮ 'ਚ ਰਹਿਣ ਵਾਲੇ ਬੱਚਿਆਂ ਮੁਤਾਬਕ ਜੋਰਜ ਦਸੰਬਰ 2018 ਤੋਂ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਜੋਰਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement