
ਬਦਮਾਸ਼ਾਂ ਵਲੋਂ ਅੰਮ੍ਰਿਤਧਾਰਾ ਹਸਪਤਾਲ ਦੇ ਮਾਲਕ ਡਾ.ਰਾਜੀਵ ਗੁਪਤਾ ਦਾ ਕਤਲ
ਹਰਿਆਣਾ- ਹਰਿਆਣਾ ਵਿਚ ਗੁੰਡਿਆਂ ਦੇ ਹੌਂਸਲੇ ਬਹੁਤ ਬੁਲੰਦ ਹੋ ਗਏ ਹਨ। ਸੂਬੇ ਦੇ ਕਰਨਾਲ ਵਿਚ ਸ਼ਨੀਵਾਰ ਨੂੰ ਬਦਮਾਸ਼ਾਂ ਵਲੋਂ ਅਮ੍ਰਿੰਤਧਾਰਾ ਹਸਪਤਾਲ ਦੇ ਮਾਲਿਕ ਡਾ ਰਾਜੀਵ ਗੁਪਤਾ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਹਤਿਆਕਾਂਡ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਮਾਮਲੇ ਵਿਚ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀ ਕਾਨੂੰਨ ਦੇ ਸ਼ਕੰਜੇ ਵਿਚ ਹੋਣਗੇ।
Amritdhara Hospital
ਦੱਸ ਦਈਏ ਕਿ ਇਸ ਘਟਨਾ ਨੂੰ ਅੰਜਾਮ ਤਿੰਨ ਅਣਪਛਾਤੇ ਲੋਕਾਂ ਨੇ ਦਿੱਤਾ ਹੈ। ਉਹ ਸਾਰੇ ਬਾਈਕ ਤੇ ਆਏ ਸਨ ਅਤੇ ਉਨ੍ਹਾਂ ਨੇ ਡਾਕਟਰ ਉੱਤੇ ਤਿੰਨ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਡਾਕਟਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਤਿੰਨੋਂ ਬਦਮਾਸ਼ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੇ ਭੱਜਣ ਵਿਚ ਸਫ਼ਲ ਰਹੇ।
Dr. Rajeev Gupta
ਕਰਨਾਲ ਦੇ ਐਸਪੀ ਸੁਰਿੰਦਰ ਸਿੰਘ ਦਾ ਇਸ ਮਾਮਲੇ ਉੱਤੇ ਕਹਿਣਾ ਹੈ ਕਿ ਹਤਿਆਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਲਈ ਕਈ ਟੀਮਾਂ ਬਣਾਈਆਂ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮੌਕੇ ਦਾ ਜਾਇਜਾ ਲਿਆ ਗਿਆ ਹੈ। ਐਫਐਸਐਲ ਅਤੇ ਪੁਲਿਸ ਦੀ ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠਾ ਕੀਤੇ ਹਨ। ਫਿਲਹਾਲ ਇਹ ਸਾਹਮਣੇ ਨਹੀਂ ਆਇਆ ਕਿ ਡਾਕਟਰ ਗੁਪਤਾ ਦੇ ਕਤਲ ਪਿਛੇ ਕੀ ਵਜ੍ਹਾ ਸੀ।