
ਦਿੱਲੀ ਦੇ ਏਮਜ਼ ਹਸਪਤਾਲ ਦੇ ਟਰਾਊਮਾ ਸੈਂਟਰ ਵਿਚ ਕੋਵਿਡ-19 ਦਾ ਇਲਾਜ ਕਰਾ ਰਹੇ 37 ਸਾਲਾ ਪੱਤਰਕਾਰ ਨੇ ਸੋਮਵਾਰ ਦੁਪਹਿਰ ਸਮੇਂ
ਨਵੀਂ ਦਿੱਲੀ, 6 ਜੁਲਾਈ : ਦਿੱਲੀ ਦੇ ਏਮਜ਼ ਹਸਪਤਾਲ ਦੇ ਟਰਾਊਮਾ ਸੈਂਟਰ ਵਿਚ ਕੋਵਿਡ-19 ਦਾ ਇਲਾਜ ਕਰਾ ਰਹੇ 37 ਸਾਲਾ ਪੱਤਰਕਾਰ ਨੇ ਸੋਮਵਾਰ ਦੁਪਹਿਰ ਸਮੇਂ ਹਸਪਤਾਲ ਦੀ ਇਮਾਰਤ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਜਾਨ ਦੇ ਦਿਤੀ। ਪੁਲਿਸ ਨੇ ਦਸਿਆ ਕਿ ਦਿੱਲੀ ਦੇ ਭਜਨਪੁਰਾ ਵਿਚ ਰਹਿਣ ਵਾਲਾ ਪੱਤਰਕਾਰ ਹਿੰਦੀ ਅਖ਼ਬਾਰ ਵਿਚ ਕੰਮ ਕਰਦਾ ਸੀ।
ਉਸ ਨੂੰ ਹਸਪਤਾਲ ਦੇ ਆਈਸੀਯੂ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ। ਪੁਲਿਸ ਅਧਿਕਾਰੀ ਦਵਿੰਦਰ ਆਰਿਆ ਨੇ ਦਸਿਆ ਕਿ 24 ਜੂਨ ਨੂੰ ਲਾਗ ਦੀ ਪੁਸ਼ਟੀ ਹੋਣ ਮਗਰੋਂ ਪੱਤਰਕਾਰ ਨੂੰ ਟਰਾਊਮਾ ਸੈਂਟਰ ਦੇ ਕੋਵਿਡ ਵਾਰਡ ਵਿਚ ਭਰਤੀ ਕੀਤਾ ਗਿਆ ਸੀ। (ਏਜੰਸੀ)