
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਤਰ੍ਹਾਂ ਮੰਗਲਵਾਰ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 7 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਤਰ੍ਹਾਂ ਮੰਗਲਵਾਰ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 7 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ਵੀ 20 ਹਜ਼ਾਰ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਦੇਸ਼ ਚ 2 ਲੱਖ ਕੇਸ ਕੇਵਲ 10 ਦਿਨਾਂ ਵਿਚ ਹੀ ਦਰਜ਼ ਹੋ ਚੁੱਕੇ ਹਨ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਦੇਸ਼ ਵਿਚ 8 ਰਾਜ ਅਜਿਹੇ ਹਨ ਜਿੱਥੇ ਕਰੋਨਾ ਦੇ 90 ਫੀਸਦੀ ਲੋਕ ਹਨ। ਇਨ੍ਹਾਂ ਵਿਚ ਵੀ ਵੱਡੇ ਸ਼ਹਿਰਾਂ ਵਿਚ ਕਰੋਨਾ ਕੇਸਾਂ ਦੀ ਗਿਣਤੀ ਜਿਆਦਾ ਹੈ। ਦੇਸ਼ ਦੇ ਦੱਸ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਚ ਕਰੋਨਾ ਦੀ ਸਥਿਤੀ ਕੀ ਹੈ ਆਉ ਨਜਰ ਮਾਰਦੇ ਹਾਂ।
Covid19
- ਦਿੱਲੀ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੋਨਾ ਕੇਸਾਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ। ਜਿੱਥੇ ਹੁਣ ਤੱਕ ਕੁੱਲ 1 ਲੱਖ 823 ਕੇਸ ਦਰਜ ਹੋਏ ਹਨ ਜਿਨ੍ਹਾਂ ਵਿਚੋਂ 3115 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 72 ਹਜ਼ਾਰ ਦੇ ਕਰੀਬ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ ਤੇ ਹੁਣ ਇੱਥੇ 25 ਹਜ਼ਾਰ ਐਕਟਿਵ ਕੇਸ ਹਨ।
- ਮੁੰਬਈ
ਮੁੰਬਈ ਵਿਚ ਵੀ ਕਰੋਨਾ ਨੇ ਹਾਹਾਕਾਰ ਮਚਾ ਰੱਖੀ ਹੈ ਜਿੱਥੇ 85 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ਼ ਹੋ ਚੁੱਕੇ ਹਨ ਅਤੇ 4937 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ 23 ਹਜ਼ਾਰ ਐਕਟਿਵ ਕੇਸ ਚੱਲ ਰਹੇ ਨੇ।
Covid19
- ਠਾਨੇ
ਠਾਨੇ ਵਿਚ 50 ਹਜ਼ਾਰ ਦੇ ਕਰੀਬ ਮਾਮਲੇਸਾਹਮਣੇ ਆ ਚੁੱਕੇ ਹਨ ਅਤੇ 1327 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 18 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਯਾਬ ਵੀ ਹੋ ਚੁੱਕੇ ਹਨ।
- ਚੇਨੰਈ
ਉਧਰ ਚੇਨੰਈ ਵਿਚ ਵੀ ਕਰੋਨਾ ਕੇਸ ਲਗਾਤਾਰ ਵੱਧ ਰਹੇ ਹਨ। ਇਸ ਤੋਂ ਬਾਅਦ ਹੀ ਇੱਥੇ ਦੁਬਾਰ ਲੌਕਡਾਊਨ ਲਗਾਉਂਣ ਦੀ ਨੌਬਤ ਆ ਗਈ ਹੈ। ਜਿੱਥੇ ਹੁਣ ਤੱਕ 70017 ਕੇਸ ਦਰਜ਼ ਹੋਏ ਹਨ ਅਤੇ 1079 ਮੌਤਾਂ ਹੋ ਚੁੱਕੀ ਹਨ।
Covid19
- ਕੋਲਕੱਤਾ
ਪੱਛਮੀ ਬੰਗਾਲ ਦੀ ਰਾਜਧਾਨ ਕੋਲਕੱਤਾ ਵਿਚ ਵੀ ਹੁਣ ਤੱਕ 7389 ਕੇਸ ਦਰਜ ਹੋਏ ਹਨ ਅਤੇ ਇਨ੍ਹਾਂ ਵਿਚੋਂ 428 ਮੌਤਾਂ ਹੋ ਚੁੱਕੀਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਇੱਥੇ ਸਿਰਫ 2415 ਐਕਟਿਵ ਕੇਸ ਹਨ।
- ਬੈਂਗਲੂਰੂ
ਇੱਥੇ ਵੀ ਸਥਿਤੀ ਖਰਾਬ ਹੀ ਚੱਲ ਰਹੀ ਹੈ ਜਿੱਥੇ ਹੁਣ ਤੱਕ 10561 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ 155 ਮੌਤਾਂ ਹੋ ਚੁੱਕਿਆਂ ਨੇ। ਇਸ ਦੇ ਨਾਲ ਹੀ ਹੁਣ ਇੱਥੇ 8859 ਕੇਸ ਚੱਲ ਰਹੇ ਨੇ।
- ਅਹਿਮਦਾਬਾਦ
ਅਹਿਮਦਾਬਾਦ ਵਿਚ ਵੀ ਲਗਾਤਾਰ ਕਰੋਨਾ ਕੇਸਾਂ ਵਿਚ ਇਜਾਫਾ ਹੋ ਰਿਹਾ ਹੈ। ਇੱਥੇ ਹੁਣ ਤੱਕ 22075 ਕੇਸ ਦਰਜ ਹੋਏ ਹਨ ਅਤੇ 1491 ਮੌਤਾਂ ਹੋ ਚੁੱਕਿਆ ਹਨ।
- ਸੂਰਤ
ਸੂਰਤ ਵਿਚ ਹੁਣ ਤੱਕ 6209 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ ਅਤੇ 188 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਹੁਣ 2 ਹਜ਼ਾਰ ਤੋਂ ਜਿਆਦਾ ਐਕਟਿਵ ਕੇਸ ਚੱਲ ਰਹੇ ਹਨ।
Covid19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।