ਨੇਪਾਲ ਦੇ ਪ੍ਰਧਾਨ ਮੰਤਰੀ ਦਾ ਸਿਆਸੀ ਭਵਿੱਖ ਤੈਅ ਕਰਨ ਵਾਲੀ ਸਥਾਈ ਕਮੇਟੀ ਦੀ ਬੈਠਕ ਟਲੀ
Published : Jul 7, 2020, 9:59 am IST
Updated : Jul 7, 2020, 9:59 am IST
SHARE ARTICLE
 Prime Minister of Nepal
Prime Minister of Nepal

ਭਾਰਤ ਵਿਰੋਧੀ ਓਲੀ ਦੇ ਬਿਆਨ 'ਤੇ ਪੈ ਰਿਹੈ ਰੌਲਾ

ਕਾਠਮਾਂਡੂ, 6 ਜੁਲਾਈ : ਅਸਤੀਫ਼ਾ ਦੇਣ ਲਈ ਅਪਣੀ ਹੀ ਪਾਰਟੀ ਦੇ ਆਗੂਆਂ ਦੇ ਦਬਾਅ ਦਾ ਸਾਹਮਣਾ ਕਰ ਰਹੇ ਨੇਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾਂ ਦਾ ਭਵਿਖ ਤੈਅ ਕਰਨ ਲਈ ਸੱਤਾਧਾਰੀ ਕਮਿਊਨਿਸਟ ਪਾਰਟੀ (ਐਨ.ਸੀ.ਪੀ.) ਦੀ ਸਥਾਈ ਕੇਮਟੀ ਦੀ ਮਹੱਤਵਪੂਰਨ ਬੈਠਕ ਬੁਧਵਾਰ ਤਕ ਮੁਅੱਤਲ ਕਰ ਦਿਤੀ ਗਈ ਹੈ। ਭਾਰਤ ਵਿਰੋਧੀ ਬਿਆਨ ਬਾਰੇ ਸ਼ੁਰੂ ਹੋਏ ਪਾਰਟੀ ਦੇ ਅੰਦਰੂਨੀ ਵਿਵਾਦ ਵਿਚਾਲੇ ਚੀਨੀ ਡਿਪਲੋਮੇਟ ਵਲੋਂ ਪਾਰਟੀ ਦੇ ਇਕ ਸਿਖਰਲੇ ਆਗੂ ਨਾਲ ਮੁਲਾਕਾਤ ਕਰਨ ਦੇ ਇਕ ਦਿਨ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਚੀਨ ਦੇ ਡਿਪਲੋਮੇਟ ਹੋਊ ਯਾਨਿਕੀ ਨੇ ਐਤਵਾਰ ਨੂੰ ਐਨ.ਸੀ.ਪੀ. ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਨਾਲ ਮੁਲਾਕਾਤ ਕੀਤੀ।

ਐਨ.ਸੀ.ਪੀ. ਦੇ ਇਕ ਸੀਨੀਅਰ ਆਗੂ ਨੇ ਦਸਿਆ ਕਿ ਰਾਜਦੂਤ ਨੇ ਮਾਧਵ ਨੇਪਾਲ ਨਾਲ ਉਨ੍ਹਾਂ ਦੇ ਘਰ ਵਿਚ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੂਰਯ ਥਾਪਾ ਨੇ ਦਸਿਆ ਕਿ ਬੈਠਕ ਬੁਧਵਾਰ ਤਕ ਲਈ ਟਾਲ ਦਿਤੀ ਗਈ ਹੈ। ਇਸ ਬੈਠਕ ਦੇ ਮੁਲਤਵੀ ਹੋਣ ਦੇ ਕਾਰਨ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ। ਪਹਿਲਾਂ ਵੀ ਦੋ ਵਾਰ ਮੁਲਤਵੀ ਹੋ ਚੁੱਕੀ ਸਥਾਈ ਕਮੇਟੀ ਦੀ ਬੈਠਕ ਵਿਚ 68 ਸਾਲ ਦੇ ਪ੍ਰਧਾਨ ਮੰਤਰੀ ਦੇ ਸਿਆਸੀ ਭਵਿਖ ਬਾਰੇ ਫ਼ੈਸਲਾ ਹੋਣ ਦੀ ਉਮੀਦ ਸੀ।

File PhotoFile Photo

ਸਨਿਚਰਵਾਰ ਨੂੰ ਵੀ 45 ਮੈਂਬਰਾਂ ਵਾਲੀ ਸਥਾਈ ਕਮੇਟੀ ਦੀ ਅਹਿਮ ਬੈਠਕ ਨੂੰ ਸੋਮਵਾਰ ਤਕ ਲਈ ਟਾਲ ਦਿਤਾ ਗਿਆ ਸੀ ਤਾਂਕਿ ਓਲੀ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਅਤੇ ਭਾਰਤ ਵਿਰੋਧੀ ਬਿਆਨਾਂ ਬਾਰੇ ਮਤਭੇਦਾਂ ਨੂੰ ਦੂਰ ਕਰਨ ਲਈ ਸਿਖਰਲੇ ਆਗੂਆਂ ਨੂੰ ਹੋਰ ਸਮਾਂ ਮਿਲ ਸਕੇ। ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ 'ਪ੍ਰਚੰਡ' ਸਹਿਤ ਐਨ.ਸੀ.ਪੀ. ਦੇ ਸਿਖਰਲੇ ਆਗੂਆਂ ਨੇ ਪ੍ਰਧਾਨ ਮੰਤਰੀ ਓਲੀ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਹਾਲ ਹੀ ਵਿਚ ਦਿਤਾ ਭਾਰਤ ਵਿਰੋਧੀ ਬਿਆਨ,''ਨਾ ਤਾਂ ਸਿਆਸੀ ਰੂਪ ਨਾਲ ਸਹੀ ਹੈ ਅਤੇ ਨਾ ਹੀ ਕੂਟਨੀਤਕ ਰੂਪ ਨਾਲ ਯੋਗ ਹੈ।''

ਇਸ ਵਿਚਾਲੇ ਪ੍ਰਧਾਨ ਮੰਤਰੀ ਓਲੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਨੇਪਾਲ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦੇਊਬਾ ਨਾਲ ਮੁਲਾਕਾਤ ਕੀਤੀ ਸੀ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਮੁਲਾਕਾਤ ਦੌਰਾਨ ਕੀ ਚਰਚਾ ਹੋਈ। ਹਾਲਾਂਕਿ ਅਜਿਹੇ ਕਿਆਸ ਹਨ ਕਿ ਓਲੀ ਸੱਤਾਧਾਰੀ ਦਲ ਵਿਚ ਵੰਡ ਦੀ ਸਥਿਤੀ ਵਿਚ ਅਪਣੀ ਸਰਕਾਰ ਬਚਾਉਣ ਲਈ ਦੇਊਬਾ ਤੋਂ ਸਮਰਥਨ ਮੰਗ ਸਕਦੇ ਹਨ। (ਪੀਟੀਆਈ)

ਨੇਪਾਲ ਨੇ ਚੀਨ ਲਈ ਫਿਰ ਖੋਲ੍ਹਿਆ ਸਰਹੱਦੀ ਵਪਾਰ ਮਾਰਗ
ਕਾਠਮੰਡੂ, 6 ਜੁਲਾਈ : ਨੇਪਾਲ ਤੇ ਚੀਨ ਵਿਚਕਾਰ ਪ੍ਰਮੁਖ ਸਰਹੱਦੀ ਵਪਾਰ ਮਾਰਗਾਂ 'ਚੋਂ ਇਕ ਰਾਸੁਵਾਗਾਡੀ-ਕੇਰੁੰਗ ਬਰਫ਼ਬਾਰੀ ਤੇ ਕੋਵਿਡ-19 ਕਾਰਨ 6 ਮਹੀਨੇ ਤਕ ਬੰਦ ਰਹਿਣ ਪਿਛੋਂ ਸੋਮਵਾਰ ਤੋਂ ਫਿਰ ਖੁੱਲ੍ਹ ਚੁੱਕਾ ਹੈ। ਇਹ ਨੇਪਾਲ ਤੇ ਚੀਨ ਵਿਚਾਲੇ ਅੰਤਰਰਾਸ਼ਟਰੀ ਵਪਾਰ ਲਈ ਦੋ ਮੁੱਖ ਸਰਹੱਦਾਂ 'ਚੋਂ ਇਕ ਹੈ। ਨੇਪਾਲ ਤੇ ਚੀਨ ਵਿਚਾਲੇ ਸਰਹੱਦੀ ਵਪਾਰ ਲਈ ਦੋ ਪ੍ਰਮੁਖ ਮਾਰਗ ਹਨ।

File PhotoFile Photo

ਇਨ੍ਹਾਂ 'ਚੋਂ ਇਕ ਰਾਸੁਵਾਗਾਡੀ-ਕੇਰੁੰਗ, ਦੂਜਾ ਤਾਤੋਪਾਣੀ-ਝਾਂਗਮੂ ਹੈ। ਤਾਤੋਪਾਣੀ-ਝਾਂਗਮੂ ਸਰਹੱਦ ਜਨਵਰੀ ਵਿਚ ਬੰਦ ਹੋਣ ਤੋਂ ਬਾਅਦ ਮਾਰਚ ਦੇ ਅਖ਼ੀਰ ਵਿਚ ਦੁਬਾਰਾ ਖੋਲ੍ਹ ਦਿਤੀ ਗਈ ਸੀ। ਰਾਸੁਵਾਗਾਡੀ-ਕੇਰੁੰਗ ਕਸਟਮਜ਼ ਦਫ਼ਤਰ ਦੇ ਮੁੱਖ ਅਧਿਕਾਰੀ ਪੁਨਿਆ ਬਿਕਰਮ ਖੜਕਾ ਨੇ ਕਿਹਾ ਕਿ ਇਸ ਰਸਤਿਉ 120 ਟਨ ਮਾਲ ਰੋਜ਼ਾਨਾ ਚੀਨ ਤੋਂ ਨੇਪਾਲ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸਰਹੱਦ ਬੰਦ ਹੋਣ ਕਾਰਨ ਕੇਰੁੰਗ ਅਤੇ ਚੀਨ ਦੇ ਹੋਰ ਹਿਸਿਆਂ 'ਚ ਜੋ ਮਾਲ ਫਸਿਆ ਹੋਇਆ ਹੈ ਪਹਿਲਾਂ ਉਹ ਨੇਪਾਲ ਵਿਚ ਦਰਾਮਦ ਕੀਤਾ ਜਾਵੇਗਾ। ਇਸ ਸਰਹਦਪਾਰ ਰਸਤੇ ਤੋਂ ਕੋਈ ਮਨੁੱਖੀ ਆਵਾਜ਼ਾਈ ਨਹੀਂ ਹੋਵੇਗੀ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement