
ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸੀਹਾ, ਸ੍ਰੋਮਣੀ ਅਕਾਲੀ ਦਲ ਦੇ ਸੁਪਰੀਮੋ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ.............
ਸ਼ਾਹਬਾਦ ਮਾਰਕੰਡਾ : ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸੀਹਾ, ਸ੍ਰੋਮਣੀ ਅਕਾਲੀ ਦਲ ਦੇ ਸੁਪਰੀਮੋ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੀਆਂ ਚੋਣਾਂ ਵਿਚ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਤਾਂ ਹਰਿਆਣਾ ਦੇ ਲੋਕਾਂ ਨੂੰ ਵੀ ਪੰਜਾਬ ਦੀ ਤਰਜ਼ 'ਤੇ ਸਹੂਲਤਾਂ ਦਿਤੀਆਂ ਜਾਣਗੀਆਂ। ਇਹ ਜਾਣਕਾਰੀ ਸ੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸਟੇਟ ਬੁਲਾਰੇ ਕਵਲਜੀਤ ਸਿੰਘ ਅਜਰਾਨਾ ਅਤੇ ਸਟੇਟ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ ਨੇ ਬੀਤੀ ਰਾਤ ਸਟੇਟ ਸਕੱਤਰ ਬੀਬੀ ਹਰਪਾਲ ਕੌਰ ਸਿੱਧੂ ਦੇ ਸਥਾਨਕ ਗ੍ਰਹਿ ਲੰਗਰ ਛੱਕਣ ਤੋਂ ਬਾਅਦ ਲੋਕਾਂ ਨਾਲ ਗੱਲਬਾਤ
ਕਰਦੇ ਹੋਏ ਦਿਤੀ। ਅਜਰਾਨਾ ਅਪਣੇ ਸਾਥੀਆਂ ਨਾਲ ਸਲਪਾਣੀ, ਝਾਂਸਾ, ਹਿੰਗਾ ਖੇੜੀ, ਅਜਰਾਨਾ ਖੁਰਦ ਆਦਿ ਪਿੰਡਾ ਦਾ ਦੌਰਾ ਕਰਨ ਤੋਂ ਬਾਅਦ ਬੀਬੀ ਸਿੱਧੂ ਦੀ ਬੇਨਤੀ 'ਤੇ ਉਨ੍ਹਾਂ ਦੇ ਗ੍ਰਹਿ ਲੰਗਰ ਛਕਣ ਲਈ ਆਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ, ਸਟੇਟ ਸੱਕਤਰ ਰਮਨਦੀਪ ਕੋਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਮੱਕੜ, ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਸ਼ਿਗਾਰੀ, ਸੱੈਲ ਦੇ ਸ਼ਹਿਰੀ ਪ੍ਰਧਾਨ ਜਸਬੀਰ ਸਿੰਘ ਸ਼ਿਗਾਰੀ, ਜਰਨਲ ਸਕੱਤਰ ਜਗੀਰ ਸਿੰਘ ਮੱਦੀਪੁਰ, ਸਹਿਰੀ ਪ੍ਰਧਾਨ ਮਨਜੀਤ ਸਿੰਘ,ਹਰਪਾਲ ਸਿੰਘ ਸੈਣੀ, ਹਰਪਾਲ ਸਿੰਘ ਵਿਰਕ, ਹਰਕਰਨ ਸਿੰਘ, ਜਸਪਾਲ ਸਿੰਘ,
ਸੁਰਜੀਤ ਸਿੰਘ ਲੰਬੜਦਾਰ,ਅਗਨਜੋਤ ਸਿੱਧੂ,ਅੰਕੁਰ ਸਿੱਧੂ, ਸੁਰਜੀਤ ਕੌਰ, ਸੁਨੀਤਾ ਰਾਣੀ ਆਦਿ ਹਾਜ਼ਰ ਸਨ। ਆਗੂਆਂ ਨੇ ਅੱਗੇ ਕਿਹਾ ਕਿ 19 ਅਗਸਤ ਦੀ ਪਾਰਟੀ ਦੀ ਪ੍ਰਸਤਾਵਿਤ ਪਿਪਲੀ ਰੈਲੀ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਰੈਲੀ ਲਈ ਪ੍ਰੇਰਿਤ ਕਰ ਰਹੇ ਹਨ। ਲੋਕਾਂ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਅਪਣੇ ਪੱਧਰ 'ਤੇ ਵੱਡੀ ਗਿਣਤੀ ਵਿਚ ਪਿਪਲੀ ਪਹੁੰਚ ਕੇ ਰੈਲੀ ਨੂੰ ਕਾਮਯਾਬ ਕਰਨਗੇ। ਪਾਰਟੀ ਦੀ ਸਟੇਟ ਸੱਕਤਰ ਬੀਬੀ ਹਰਪਾਲ ਕੌਰ ਸਿੱਧੂ ਨੇ ਉਨ੍ਹਾਂ ਦੇ ਗ੍ਰਹਿ ਲੰਗਰ ਛੱਕਣ ਲਈ ਆਏ ਸਾਰੇ ਅਕਾਲੀ ਆਗੂਆਂ ਦਾ ਧਨਵਾਦ ਕੀਤਾ। ਅਤੇ ਕਾਰਕੁਨਾਂ ਦਾ ਧੰਨਵਾਦ ਕਰਦੇ
ਹੋਏ ਕਿਹਾ ਕਿ ਉਹ ਵੀ ਆਪਣੇ ਪੱਧਰ ਤੇ ਲੌਕਾਂ ਵਿਸ਼ੇਸ ਕਰਕੇ ਮਹਿਲਾਂਵਾ ਨੂੰ ਪਿਪਲੀ ਰੈਲੀ ਲਈ ਪ੍ਰੇਰਿਤ ਕਰ ਰਹੇ ਹਨ। ਬੀਬੀ ਸਿੱਧੂ ਨੇ ਕਿਹਾ ਕਿ 19 ਅਗਸਤ ਨੂੰ ਵੱਡੀ ਗਿਣਤੀ ਵਿਚ ਸ਼ਾਹਬਾਦ ਹਲਕੇ ਤੋ ਬੀਬੀਆਂ ਦਾ ਜੱਥਾ ਪਿਪਲੀ ਪਹੁੰਚੇਗਾ ਅਤੇ ਰੈਲੀ ਨੂੰ ਕਾਮਯਾਬ ਬਨਾਏਗਾ। ਜਨਚੇਤਨਾ ਰੈਲੀ ਬਾਰੇ ਹੋਰ ਜਾਣਕਾਰੀ ਦੇਂਦੇ ਹੋਏ ਕਵਲਜੀਤ ਸਿੰਘ ਅਜਰਾਨਾ ਨੇ ਦਸਿਆ ਕਿ ਇਤਿਹਾਸਕ ਰੈਲੀ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਹਿਲਾ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ, ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੁੰਦਰ , ਮਹਿਲਾ ਵਿੰਗ ਦਿੱਲੀ ਦੀ ਪ੍ਰਧਾਨ ਰਣਜੀਤ ਕੌਰ, ਦਿੱਲੀ ਤੋ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਹਿਤ,
ਮਨਜੀਤ ਸਿੰਘ ਜੀ ਕੇ,ਵਿਦਾਇਕ ਮਨਜਿੰਦਰ ਸਿੰਘ ਸਿਰਸਾ,ਹਰਿਆਣਾ ਅਕਾਲੀ ਦਲੱ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ, ਅਕਾਲੀ ਦਲ ਮਹਿਲਾ ਹਰਿਆਣਾ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ, ਸਾਬਕਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਢਸਾ, ਸੁਰਜੀਤ ਸਿੰਘ ਰਖੜਾ, ਐਨ ਕੇ ਸ਼ਰਮਾ, ਕਾਲਾਵਾਲੀ ਹਰਿਆਣਾ ਤੋ ਇਕ ਮਾਤਰ ਅਕਾਲੀ ਦਲੱ ਦੇ ਵਿਧਾਇਕ ਬਲਕੋਰ ਸਿੰਘ ਆਦਿ ਸੰਬੋਦਿਤ ਕਰਨਗੇ