
ਉੱਤਰ ਪ੍ਰਦੇਸ਼ ਵਿੱਚ ਦੇਵਰੀਆ ਵਿੱਚ ਇੱਕ ਲੜਕੀ ਹਿਫਾਜਤ ਘਰ ਵਿੱਚ ਚੱਲ ਰਹੇ ਸੈਕਸ ਰੈਕੇਟ ਦੇ ਇਲਜ਼ਾਮ ਵਿੱਚ ਸੋਮਵਾਰ ਨੂੰ 24 ਬੱਚੀਆਂ ਨੂੰ ਰੇਸਕਿਊ
ਉੱਤਰ ਪ੍ਰਦੇਸ਼ ਵਿੱਚ ਦੇਵਰੀਆ ਵਿੱਚ ਇੱਕ ਲੜਕੀ ਹਿਫਾਜਤ ਘਰ ਵਿੱਚ ਚੱਲ ਰਹੇ ਸੈਕਸ ਰੈਕੇਟ ਦੇ ਇਲਜ਼ਾਮ ਵਿੱਚ ਸੋਮਵਾਰ ਨੂੰ 24 ਬੱਚੀਆਂ ਨੂੰ ਰੇਸਕਿਊ ਕਰਾਇਆ ਗਿਆ। ਹੁਣ ਇਸ ਮਾਮਲੇ ਵਿੱਚ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਇਸ ਬਾਲਿਕ ਘਰ ਨੂੰ ਚਲਾਣ ਵਾਲੇ ਪਤੀ - ਪਤਨੀ ਕਿਵੇਂ ਰਾਤੋ- ਰਾਤ ਅਮੀਰ ਹੋ ਗਏ।ਇਹ ਜਾਨ ਕੇ ਲੋਕ ਹੈਰਾਨੀ ਵਿੱਚ ਹਨ। ਦੇਵਰਿਆ ਰੇਲਵੇ ਸਟੇਸ਼ਨ ਦੇ ਕੋਲ ਮਾਂ ਵਿੰਧਿਅਵਾਸਿਨੀ ਮਹਿਲਾ ਅਤੇ ਲੜਕੀ ਹਿਫਾਜ਼ਤ ਘਰ ਆਮ ਲੋਕਾਂ ਲਈ ਜਰਜਰ ਬਿਲਡਿੰਗ ਸੀ।
crime
ਪਰ ਜਦੋਂ ਪੁਲਿਸ ਨੇ ਇੱਥੇ 24 ਲੜਕੀਆਂ ਨੂੰ ਰੇਸਕਿਊ ਕੀਤਾ ਹੈ ਉਦੋਂ ਤੋਂ ਇਹ ਬਿਲਡਿੰਗ ਅਤੇ ਲੜਕੀ ਘਰ ਚਲਾਉਣ ਵਾਲਾ ਪਤੀ-ਪਤਨੀ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ।ਇਸ ਮਾਮਲੇ `ਚ ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਗਲਤ ਹੋਣ ਦੀ ਸ਼ੰਕਾ ਨਹੀਂ ਹੋਈ ਕਿਉਂਕਿ ਕਈ ਵਾਰ ਪੁਲਿਸ ਹੀ ਬੱਚੀਆਂ ਨੂੰ ਇਸ ਘਰ ਵਿੱਚ ਛੱਡ ਜਾਂਦੀ ਸੀ। ਇਸ ਬਿਲਡਿੰਗ ਵਿੱਚ ਬਣੇ ਇੱਕ ਪਿੱਲੇ ਰੰਗ ਦੇ ਛੋਟੇ ਗੇਟ ਤੋਂ ਬੱਚੀਆਂ ਦਾ ਆਉਣਾ ਜਾਣਾ ਹੁੰਦਾ ਸੀ।
victim
ਬਿਲਡਿੰਗ ਦੇ ਗੁਆਂਢ ਵਿੱਚ ਰਹਿ ਰਹੀ ਸਰਕਾਰੀ ਟੀਚਰ ਮ੍ਰਦੁਲ ਪੰਡਿਤ ਨੇ ਦੱਸਿਆ ਕਿ ਪੁਲਿਸ ਦਾ ਇੱਥੇ ਆਉਣਾ ਜਾਣਾ ਇੰਨਾ ਜ਼ਿਆਦਾ ਸੀ ਕਿ ਕਿਸੇ ਨੂੰ ਵੀ ਗਲਤ ਹੋਣ ਦੀ ਸੰਦੇਹ ਨਹੀਂ ਹੁੰਦੀ ਸੀ।ਗੁਆਂਢੀਆਂ ਨੇ ਦੱਸਿਆ ਕਿ ਇਸ ਲੜਕੀ ਘਰ ਨੂੰ ਚਲਾਉਣ ਵਾਲੇ ਪਤੀ ਪਤਨੀ ਗਿਰਿਜਾ ਅਤੇ ਮੋਹਨ ਤਿਵਾਰੀ ਵੀ ਰਹੱਸਮਈ ਤਰੀਕੇ ਨਾਲ ਰਹਿੰਦੇ ਸਨ । ਜਦੋਂ ਤੋਂ ਉਨ੍ਹਾਂ ਨੇ ਇੱਕ ਐਨਜੀਓ ਰਜਿਸਟਰਡ ਕਰਾਇਆ ਤਦ ਦਿਨ ਦੂਨੀ ਰਾਤ ਚੌਗੁਣੀ ਦੀ ਉਨ੍ਹਾਂ ਦੀ ਕਿਸਮਤ ਚਮਕਦੀ ਜਾ ਰਹੀ ਸੀ।
Shelter home
ਗਿਰਜਾ ਪਹਿਲਾਂ ਸਿਲਾਈ ਬੁਣਾਈ ਦਾ ਇੱਕ ਸੈਟਰ ਚਲਾਂਉਦੀ ਸੀ, ਪਰ ਹੁਣ ਉਨ੍ਹਾਂ ਦੇ ਕੋਲ ਇਲਾਕੇ ਵਿਚ ਕਈ ਪ੍ਰਾਪਰਟੀ ਅਤੇ ਫਲੈਟ ਹਨ। ਜਦੋਂ ਤੋਂ ਉਨ੍ਹਾਂ ਨੇ ਇੱਕ ਐਨਜੀਓ ਰਜਿਸਟਰਡ ਕਰਾ ਕੇ ਸ਼ੇਲਟਰ ਹੋਮ ਚਲਾਉਣਾ ਸ਼ੁਰੂ ਕੀਤਾ ਉਦੋਂ ਤੋਂ ਰਾਤੋ ਰਾਤ ਉਹ ਅਮੀਰ ਹੋ ਰਹੇ ਸਨ। ਗੁਆਂਢੀਆਂ ਦਾ ਕਹਿਣਾ ਹੈ ਗਿਰਿਜਾ ਅਤੇ ਉਨ੍ਹਾਂ ਦੇ ਪਤੀ ਨੇ ਪਿਛਲੇ ਅੱਠ ਸਾਲ ਵਿੱਚ ਖੂਬ ਜਾਇਦਾਦ ਬਣਾਈ ਹੈ। ਉਨ੍ਹਾਂ ਦੀ ਹੁਣ ਵੱਡੇ ਨੇਤਾਵਾਂ ਅਤੇ ਵੀਆਈਪੀ ਲੋਕਾਂ ਨਾਲ ਜਾਨ ਪਹਿਚਾਣ ਹੈ।
Arrested
ਦਸਿਆ ਜਾ ਰਿਹਾ ਹੈ ਕੇ ਐਤਵਾਰ ਦੀ ਰਾਤ ਜਦੋਂ 10 ਦੀ ਬੱਚੀ ਭੱਜ ਕੇ ਬਾਹਰ ਆਈ ਅਤੇ ਮਾਮਲੇ ਵਿੱਚ ਪੁਲਿਸ ਨੂੰ ਜਾਣਕਾਰੀ ਹੋਈ ਜਦੋਂ ਤੋਂ ਲੜਕੀ ਘਰ ਚਲਾਉਣ ਵਾਲੇ ਗਿਰਿਜਾ ਅਤੇ ਮੋਹਨ ਤਿਵਾਰੀ ਸਮੇਤ 5 ਲੋਕਾਂ ਦੀ ਗਿਰਫਤਾਰੀ ਹੋਈ ਹੈ।ਕਿਹਾ ਜਾ ਰਿਹਾ ਹੈ ਕੇ ਰਾਜ ਸਰਕਾਰ ਨੇ ਇਲਾਕੇ ਡੀਐਮ ਨੂੰ ਸਸਪੇਂਡ ਕਰ ਦਿੱਤਾ ਹੈ ਅਤੇ ਦੋ ਮੈਬਰਾਂ ਵਾਲੀ ਜਾਂਚ ਕਮੇਟੀ ਬੈਠਾ ਦਿੱਤੀ ਹੈ।