![IPL 2020 IPL 2020](/cover/prev/mcq2kdlndb94smuoirha2skq27-20200806124927.Medi.jpeg)
ਆਈਪੀਐਲ ’ਚ ਵੀ ਹੋਇਆ ਚੀਨ ਦਾ ਬਾਇਕਾਟ
ਨਵÄ ਦਿੱਲੀ, 6 ਅਗੱਸਤ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪੀਐਲ 2020 ਲਈ ਚੀਨੀ ਮੋਬਾਈਲ ਕੰਪਨੀ ਵੀਵੋ ਨਾਲ ਬਤੌਰ ਟਾਈਟਲ ਸਪਾਨਸਰ ਅਪਣੀ ਰਾਹਾਂ ਵੱਖ ਕਰ ਲਈਆਂ ਹਨ। 5 ਸਾਲ ਲਈ ਕੀਤਾ ਗਿਆ ਇਹ ਕਰਾਰ ਦੋ ਸਾਲ ਤੋਂ ਬਾਅਦ ਟੁੱਟ ਰਿਹਾ ਹੈ। ਹਾਲਾਂਕਿ, ਬੀਸੀਸੀਆਈ ਨੇ ਅਜੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵੀਵੋ ਫਿਲਹਾਲ 2020 ਦੇ ਆਈਪੀਐੱਲ ਦੇ ਮੁੱਖ ਪ੍ਰਾਯੋਜਕ ਦੇ ਤੌਰ ’ਤੇ ਨਹÄ ਰਹੇਗਾ। ਆਈਪੀਐਲ ਦਾ ਆਯੋਜਨ ਇਸ ਸਾਲ ਸੰਯੁਕਤ ਅਰਬ ਅਮੀਰਾਤ ’ਚ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ।
IPL
ਬੀਸੀਸੀਆਈ ਨੇ ਮੀਡੀਆ ਨੂੰ ਇਕ ਮੇਲ ਜਾਰੀ ਕਰਦਿਆਂ ਇਸ ਗੱਲ ਦਾ ਅਧਿਕਾਰਤ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਆਈਪੀਐਲ ਲਈ ਚੀਨੀ ਮੋਬਾਈਲ ਵੀਵੋ ਟਾਈਟਲ ਸਪਾਨਸਰ ਨਹÄ ਹੋਵੇਗਾ। ਬੀਸੀਸੀਆਈ ਨੇ ਅਪਣੀ ਮੇਲ ’ਚ ਕਿਹਾ, ’ਭਾਰਤੀ ਕ੍ਰਿਕਟ ਕੰਟੋਰਲ ਬੋਰਡ ਤੇ ਵੀਵੋ ਮੋਬਾਈਲ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਮਿਲ ਕੇ 2020 ’ਚ ਇੰਡੀਅਨ ਪ੍ਰੀਮਿਅਰ ਲੀਗ ਲਈ ਅਪਣੀ ਸਾਂਝੇਦਾਰੀ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।’ ਵੀਵੋ ਨੇ 2018 ਤੋਂ 2022 ਤਕ ਪੰਜ ਸਾਲ ਲਈ 2190 ਕਰੋੜ ਰੁਪਏ ’ਚ ਆਈਪੀਐਲ ਸਪੋਂਸਰਸ਼ਿੱਪ ਦਾ ਅਧਿਕਾਰ ਹਾਸਲ ਕੀਤਾ ਸੀ।
(ਪੀਟੀਆਈ)