
ਤਿੰਨ ਔਰਤਾਂ ਦੀ ਹਾਲਕ ਬਣੀ ਹੋਈ ਨਾਜ਼ੁਕ
ਪਟਨਾ: ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਔਰੰਗਾਬਾਦ-ਪਟਨਾ ਰਾਜਮਾਰਗ ਉੱਤੇ ਇੱਕ ਬੇਕਾਬੂ ਕਾਰ ਨੇ ਛੇ ਔਰਤਾਂ ਨੂੰ ਕੁਚਲ ਦਿੱਤਾ। ਇਸ ਘਟਨਾ 'ਚ ਤਿੰਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
Accident
ਜਦੋਂ ਕਿ ਤਿੰਨ ਔਰਤਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਜਿਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮੁਫਾਸਿਲ ਥਾਣਾ ਖੇਤਰ ਦੇ ਲਖਨੀਖਾਪ ਮੋਡ ਵਿਖੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਔਰਤਾਂ ਸੜਕ ਕਿਨਾਰੇ ਆਰਾਮ ਕਰ ਰਹੀਆਂ ਸਨ।
Death
ਇਸ ਦੌਰਾਨ, ਇੱਕ ਬੇਕਾਬੂ ਕਾਰ ਆਈ, ਜਿਸ ਨੇ ਔਰਤਾਂ ਨੂੰ ਕੁਚਲ ਦਿੱਤਾ। ਚਸ਼ਮਦੀਦਾਂ ਅਨੁਸਾਰ ਔਰੰਗਾਬਾਦ ਤੋਂ ਪਟਨਾ ਸੜਕ 'ਤੇ ਕਾਰ ਦੀ ਰਫਤਾਰ ਅਜਿਹੀ ਸੀ ਕਿ ਸੜਕ ਕਿਨਾਰੇ ਆਰਾਮ ਕਰ ਰਹੀਆਂ ਔਰਤਾਂ ਟੱਕਰ ਤੋਂ ਬਾਅਦ ਕਈ ਫੁੱਟ ਉੱਛਲ ਤੇ ਦੂਰ ਜਾ ਡਿੱਗੀਆਂ।
Death
ਇਸ ਦਰਦਨਾਕ ਘਟਨਾ 'ਚ ਮੁੰਨੀ ਦੇਵੀ 40 ਸਾਲ, ਰਾਮ ਮੁੰਨੀ ਦੇਵੀ 35 ਸਾਲ ਅਤੇ ਜੋਤੀ ਕੁਮਾਰੀ 8 ਸਾਲ ਦੀ ਮੌਕੇ' ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਉਰਮਿਲਾ ਦੇਵੀ, ਰੀਟਾ ਅਤੇ ਰੁਕਮਣੀ ਦੇਵੀ ਗੰਭੀਰ ਰੂਪ ਨਾਲ ਜ਼ਖਮੀ ਹਨ।