
ਮ੍ਰਿਤਕ ਪਰਿਵਾਰ ਹਸਪਤਾਲ 'ਚੋਂ ਦਵਾਈ ਲੈ ਕੇ ਜਾ ਰਿਹਾ ਸੀ ਵਾਪਸ
ਹੈਦਰਾਬਾਦ: ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਨੂੰ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਸਪਤਾਲ ਤੋਂ ਦਵਾਈ ਲੈ ਕੇ ਪਰਤ ਰਹੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।
Heavy truck collided between car and truck
ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਚੌਟਕੁਰ ਪਿੰਡ ਦੇ ਨੇੜੇ ਵਾਪਰਿਆ ਜਦੋਂ ਇੱਕ ਕਾਰ ਅਤੇ ਟਰੱਕ ਦੀ ਆਹਮੋ -ਸਾਹਮਣੇ ਟੱਕਰ ਹੋ ਗਈ। ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਤ ਹੋ ਗਈ।
Heavy truck collided between car and truck
ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਅੰਬਾ ਦਾਸ (40), ਉਸਦੀ ਪਤਨੀ ਪਦਮਾ (30) ਅਤੇ ਉਨ੍ਹਾਂ ਦੇ ਪੁੱਤਰ ਵਿਵੇਕ (6) ਵਜੋਂ ਹੋਈ ਹੈ। ਇਹ ਪਰਿਵਾਰ ਮੇਦਕ ਜ਼ਿਲ੍ਹੇ ਦੇ ਸੰਗਾਈਪੇਟ ਪਿੰਡ ਦਾ ਵਸਨੀਕ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸੰਗਰੇਡੀ ਸਰਕਾਰੀ ਹਸਪਤਾਲ ਲਿਜਾਇਆ ਗਿਆ।
Telangana | 5 people were killed after a car collided with a truck in Sangareddy. The bodies have been shifted to a local government hospital. A case has been registered and further investigation is underway. pic.twitter.com/6jdUwAQ74l
— ANI (@ANI) August 6, 2021