
''ਕੋਈ ਵੀ ਧਰਮ ਨਫ਼ਰਤ ਨੂੰ ਉਤਸ਼ਾਹਿਤ ਨਹੀਂ ਕਰਦਾ, ਸਗੋਂ ਸਿਰਫ਼ ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਚਾਰ ਕਰਦਾ ਹੈ''
ਤਿਰੂਵਨੰਤਪੁਰਮ - ਕੇਰਲ ਦੇ ਦੋ ਮੁਸਲਿਮ ਵਿਦਿਆਰਥੀਆਂ (ਬਾਸਿਤ ਅਤੇ ਜਾਬਿਰ) ਨੇ ਆਨਲਾਈਨ ਰਾਮਾਇਣ ਕੁਇਜ਼ ਮੁਕਾਬਲਾ ਜਿੱਤ ਕੇ ਸਭ ਦੇ ਦਿਲ ਵਿਚ ਜਗ੍ਹਾ ਬਣਾ ਲਈ ਹੈ। ਹਰ ਪਾਸੇ ਉਹਨਾਂ ਦੀ ਤਾਰੀਫ਼ ਹੋ ਰਹੀ ਹੈ। ਮਹਾਨ ਮਹਾਂਕਾਵਿ ਦੇ ਡੂੰਘੇ ਗਿਆਨ ਨੇ ਬਾਸਿਤ ਅਤੇ ਜਬੀਰ ਨੂੰ ਜੇਤੂ ਬਣਨ ਵਿਚ ਮਦਦ ਕੀਤੀ ਹੈ। ਇਹ ਮੁਕਾਬਲਾ ਪ੍ਰਮੁੱਖ ਪ੍ਰਕਾਸ਼ਕ ਕੰਪਨੀ ਡੀਸੀ ਬੁੱਕਸ ਵੱਲੋਂ ਆਨਲਾਈਨ ਕਰਵਾਇਆ ਗਿਆ ਸੀ।
Two Muslim students from Kerala won the Online Quiz of Ramayana
ਦੋਨੋਂ ਉੱਤਰੀ ਕੇਰਲ ਜ਼ਿਲ੍ਹੇ ਦੇ ਵਾਲਨਚੇਰੀ ਵਿਖੇ ਕੇਕੇਐਸਐਮ ਇਸਲਾਮਿਕ ਅਤੇ ਆਰਟਸ ਕਾਲਜ ਦੇ ਵਿਦਿਆਰਥੀ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਮਹਾਂਕਾਵਿ ਬਾਰੇ ਬਚਪਨ ਤੋਂ ਜਾਣਦੇ ਸਨ। ਉਹਨਾਂ ਨੇ ਵਾਫੀ ਕੋਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਮਾਇਣ ਅਤੇ ਹਿੰਦੂ ਧਰਮ ਬਾਰੇ ਡੂੰਘਾਈ ਨਾਲ ਪੜ੍ਹਨਾ ਅਤੇ ਸਿੱਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਪਾਠਕ੍ਰਮ ਵਿਚ ਸਾਰੇ ਪ੍ਰਮੁੱਖ ਧਰਮਾਂ ਦੀਆਂ ਸਿੱਖਿਆਵਾਂ ਹਨ।
ਜਾਬਿਰ ਨੇ ਕਿਹਾ, 'ਸਾਰੇ ਭਾਰਤੀਆਂ ਨੂੰ ਰਮਾਇਣ ਅਤੇ ਮਹਾਭਾਰਤ ਨੂੰ ਪੜ੍ਹਨਾ ਅਤੇ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀ ਸੰਸਕ੍ਰਿਤੀ, ਪਰੰਪਰਾ ਅਤੇ ਇਤਿਹਾਸ ਦਾ ਹਿੱਸਾ ਹਨ। ਮੇਰਾ ਮੰਨਣਾ ਹੈ ਕਿ ਇਹਨਾਂ ਗ੍ਰੰਥਾਂ ਨੂੰ ਸਿੱਖਣਾ ਅਤੇ ਸਮਝਣਾ ਸਾਡੀ ਜ਼ਿੰਮੇਵਾਰੀ ਹੈ। ਆਪਣੇ ਸਤਿਕਾਰਯੋਗ ਪਿਤਾ ਦਸ਼ਰਥ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਰਾਮ ਨੂੰ ਵੀ ਆਪਣਾ ਰਾਜ ਕੁਰਬਾਨ ਕਰਨਾ ਪਿਆ ਸੀ। ਸੱਤਾ ਲਈ ਬੇਅੰਤ ਸੰਘਰਸ਼ਾਂ ਦੇ ਸਮੇਂ ਵਿਚ ਰਹਿੰਦੇ ਹੋਏ, ਸਾਨੂੰ ਰਾਮ ਵਰਗੇ ਪਾਤਰਾਂ ਅਤੇ ਰਾਮਾਇਣ ਵਰਗੇ ਮਹਾਂਕਾਵਿ ਦੇ ਸੰਦੇਸ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
Two Muslim students from Kerala won the Online Quiz of Ramayana
ਬਾਸਿਤ ਦਾ ਮੰਨਣਾ ਹੈ ਕਿ ਇੱਕ ਵਿਆਪਕ ਪਾਠ ਦੂਜੇ ਧਰਮਾਂ ਅਤੇ ਇਹਨਾਂ ਭਾਈਚਾਰਿਆਂ ਦੇ ਲੋਕਾਂ ਨੂੰ ਵਧੇਰੇ ਸਮਝਣ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਨਫ਼ਰਤ ਨੂੰ ਉਤਸ਼ਾਹਿਤ ਨਹੀਂ ਕਰਦਾ, ਸਗੋਂ ਸਿਰਫ਼ ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਚਾਰ ਕਰਦਾ ਹੈ। ਉਸ ਨੇ ਕਿਹਾ ਕਿ ਕੁਇਜ਼ ਜਿੱਤਣ ਨੇ ਉਸ ਨੂੰ ਮਹਾਂਕਾਵਿ ਨੂੰ ਹੋਰ ਡੂੰਘਾਈ ਨਾਲ ਸਿੱਖਣ ਲਈ ਪ੍ਰੇਰਿਤ ਕੀਤਾ ਹੈ।