ਉੱਤਰ ਪ੍ਰਦੇਸ਼ 'ਚ ਖੰਭੇ 'ਚ ਕਰੰਟ ਨਾਲ ਵਿਦਿਆਰਥਣ ਦੀ ਮੌਤ

By : GAGANDEEP

Published : Aug 7, 2023, 4:48 pm IST
Updated : Aug 7, 2023, 4:48 pm IST
SHARE ARTICLE
photo
photo

JEE ਦੀ ਕੋਚਿੰਗ ਤੋਂ ਵਾਪਸ ਘਰ ਜਾ ਰਹੀ ਸੀ ਮ੍ਰਿਤਕ ਲੜਕੀ

 

ਲਖਨਊ: ਉੱਤਰ ਪ੍ਰਦੇਸ਼ ਦੇ ਲਖਨਊ 'ਚ ਜੇਈਈ ਦੀ ਕੋਚਿੰਗ ਲੈ ਰਹੇ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਕ੍ਰਿਸ਼ਨਾ ਨਗਰ ਇਲਾਕੇ ਦੀ ਹੈ। ਇਸ਼ਟ ਦਿਵੇਦੀ ਨਾਂ ਦੀ ਵਿਦਿਆਰਥਣ ਸ਼ਨੀਵਾਰ ਦੇਰ ਸ਼ਾਮ ਕੋਚਿੰਗ ਸੈਂਟਰ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸਟਰੀਟ ਲਾਈਟ ਦੇ ਖੰਭੇ ਵਿਚ ਅਚਾਨਕ ਕਰੰਟ ਆ ਗਿਆ। ਖੰਭੇ ਦੀਆਂ ਕੁਝ ਤਾਰਾਂ ਖਿੱਲਰੀਆਂ ਪਈਆਂ ਸਨ। ਜਦੋਂ ਇਸ਼ਤੀ ਨੇ ਇਨ੍ਹਾਂ ਤਾਰਾਂ ਨੂੰ ਛੂਹਿਆ ਤਾਂ ਉਹ ਵੀ ਕਰੰਟ ਦੀ ਲੁਪੇਟ ਵਿਚ ਆ ਗਈ ਅਤੇ ਬੁਰੀ ਤਰ੍ਹਾਂ ਝੁਲਸ ਗਈ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਇਕ ਗ਼ੈਰ-ਸਿੱਖ ਪ੍ਰਬੰਧਕ ਵਿਰੁੱਧ SGPC ਨੇ ਮਹਾਰਾਸਟਰ ਸਰਕਾਰ ਨੂੰ ਲਿਖਿਆ ਪੱਤਰ 

ਆਸਪਾਸ ਦੇ ਲੋਕ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਵਿਦਿਆਰਥਣ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਰਾਹਗੀਰ ਵੀ ਕਰੰਟ ਲੱਗ ਗਿਆ। ਜਾਣਕਾਰੀ ਮੁਤਾਬਕ ਵਪਾਰੀ ਵਿਨੀਤ ਦਿਵੇਦੀ ਮੂਲ ਰੂਪ 'ਚ ਬੰਥਾਰਾ ਦੀ ਕ੍ਰਿਸ਼ਨਾ ਲੋਕ ਕਾਲੋਨੀ ਦਾ ਰਹਿਣ ਵਾਲਾ ਹੈ ਅਤੇ ਸੂਰਤ 'ਚ ਫੈਕਟਰੀ ਚਲਾਉਂਦਾ ਹੈ। ਉਸਦੀ ਪਤਨੀ ਯਥਾ ਦਿਵੇਦੀ ਬੱਚਿਆਂ ਨਾਲ ਕ੍ਰਿਸ਼ਨਾ ਨਗਰ ਦੀ ਐਲਡੀਏ ਕਲੋਨੀ ਸੈਕਟਰ-ਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 165 ਕਰੋੜ ਰੁਪਏ ਦੇ ਪ੍ਰੋਜੈਕਟ ਮੰਜ਼ੂਰ- ਜਿੰਪਾ

ਵਿਨੀਤ ਦੀ ਧੀ ਇਸ਼ਟ (16) ਇੰਟਰ ਦੀ ਵਿਦਿਆਰਥਣ ਸੀ ਅਤੇ ਫੀਨਿਕਸ ਮਾਲ ਨੇੜੇ ਆਕਾਸ਼ ਕੋਚਿੰਗ ਵਿਚ ਜੇਈਈ ਦੀ ਕੋਚਿੰਗ ਲੈ ਰਹੀ ਸੀ। ਰੋਜ਼ ਦੀ ਤਰ੍ਹਾਂ ਉਹ ਸ਼ਨੀਵਾਰ ਦੁਪਹਿਰ ਨੂੰ ਘਰ ਤੋਂ ਕੋਚਿੰਗ ਸੈਂਟਰ ਗਈ ਸੀ। 6:30 ਵਜੇ ਕਲਾਸ ਖਤਮ ਹੋਣ ਤੋਂ ਬਾਅਦ, ਇਸ਼ਟੀ ਕੋਚਿੰਗ ਸੈਂਟਰ ਤੋਂ ਘਰ ਲਈ ਰਵਾਨਾ ਹੋ ਗਈ। ਫਿਰ ਜ਼ੋਰਦਾਰ ਮੀਂਹ ਪੈਣ ਲੱਗਾ। ਕੁਝ ਦੇਰ ਵਿੱਚ ਹੀ ਸੜਕ ’ਤੇ ਪਾਣੀ ਭਰ ਗਿਆ। ਇਸ਼ਤੀ ਨੇ ਪਿਕਾਡਲੀ ਹੋਟਲ ਨੂੰ ਜਾਂਦੀ ਸੜਕ ਦੇ ਕਿਨਾਰੇ ਚੱਲਣਾ ਸ਼ੁਰੂ ਕਰ ਦਿਤਾ। ਇਸ ਦੌਰਾਨ ਤਨਿਸ਼ਕ ਸ਼ੋਅਰੂਮ ਦੇ ਸਾਹਮਣੇ ਸਟਰੀਟ ਲਾਈਟ ਦੇ ਖੰਭੇ ਵਿੱਚ ਕਰੰਟ ਆ ਗਿਆ, ਜਿਸ ਨੂੰ ਛੋਹਣ 'ਤੇ ਇਸ਼ਟ ਨੂੰ ਕਰੰਟ ਲੱਗ ਗਿਆ।

ਇਸ਼ਟ ਪਰਿਵਾਰ ਵਿਚ ਵੱਡੀ ਧੀ ਸੀ। ਉਸਦਾ ਇਕ ਛੋਟਾ ਭਰਾ ਹੈ ਜੋ ਅੱਠ ਸਾਲ ਦਾ ਹੈ। ਜਦੋਂ ਮਾਂ ਯਥਾ ਨੂੰ ਧੀ ਇਸ਼ਟ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਬੇਹੋਸ਼ ਹੋ ਗਈ। ਰਿਸ਼ਤੇਦਾਰਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੰਭਾਲਿਆ। ਹੋਸ਼ ਆਉਣ 'ਤੇ ਉਹ ਆਪਣੀ ਧੀ ਨੂੰ ਵਾਰ-ਵਾਰ ਯਾਦ ਕਰਕੇ ਬੇਹੋਸ਼ ਹੋ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਇਸ਼ਤੀ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਕਾਰਵਾਈ ਨਾ ਕਰਨ ਅਤੇ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ ਕਹੀ ਹੈ। ਇਸ ਸਬੰਧੀ ਲਿਖਤੀ ਰੂਪ ਵਿੱਚ ਲੈ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement