
ਨੂਹ ’ਚ ਚਲ ਰਹੀ ਢਾਹ-ਭੰਨ ਦੀ ਮੁਹਿੰਮ ਦਾ ਹਾਈ ਕੋਰਟ ਨੇ ਲਿਆ ਖ਼ੁਦ ਨੋਟਿਸ
ਗੁਰੂਗ੍ਰਾਮ/ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਹਰਿਆਣਾ ਦੇ ਨੂਹ ’ਚ ਢਾਹ-ਭੰਨ ਦੀ ਮੁਹਿੰਮ ਸੋਮਵਾਰ ਨੂੰ ਰੋਕ ਦਿਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਨੂਹ ’ਚ ਪਿਛਲੇ ਹਫ਼ਤੇ ਫ਼ਿਰਕੂ ਹਿੰਸਾ ਹੋਈ ਸੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੂਹ ’ਚ ਢਾਹ-ਭੰਨ ਦੀ ਮੁਹਿੰਮ ਰੋਕਣ ਦਾ ਹੁਕਮ ਦਿਤਾ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ‘ਨਾਜਾਇਜ਼’ ਇਮਾਰਤਾਂ ਢਾਹ ਰਿਹਾ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 165 ਕਰੋੜ ਰੁਪਏ ਦੇ ਪ੍ਰੋਜੈਕਟ ਮੰਜ਼ੂਰ- ਜਿੰਪਾ
ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਹਫ਼ਤੇ ਜਦੋਂ ਵਿਸ਼ਵ ਹਿੰਦੂ ਪਰਿਸ਼ਦ ਦੇ ਜਲੂਸ ’ਤੇ ਭੀੜ ਨੇ ਪੱਥਰਬਾਜ਼ੀ ਕੀਤੀ ਤਾਂ ਦੰਗਾਈਆਂ ਨੇ ਇਨ੍ਹਾਂ ’ਚੋਂ ਕੁਝ ਇਮਾਰਤਾਂ ਦਾ ਪ੍ਰਯੋਗ ਕੀਤਾ ਸੀ। ਜਸਟਿਸ ਜੀ.ਐਸ. ਸੰਧਾਵਾਲੀਆ ਦੀ ਅਦਾਲਤ ਨੇ ਢਾਹ-ਭੰਨ ਦੀ ਮੁਹਿੰਮ ’ਚ ਖ਼ੁਦ ਨੋਟਿਸ ਲਿਆ ਅਤੇ ਸੂਬਾ ਸਰਕਾਰ ਨੂੰ ਕਾਰਵਾਈ ਰੋਕਣ ਦੇ ਹੁਕਮ ਦਿਤੇ।