ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਗਲਾਦੇਸ਼ ਵਿਚ ਹਿੰਸਾ ਅਤੇ ਅੱਤਿਆਚਾਰ ਦੇ ਸ਼ਿਕਾਰ ਹੋਏ ਹਿੰਦੂਆਂ ਦੀ ਰੱਖਿਆ ਕਰਨ ਲਈ ਵੀ ਕਿਹਾ
Bangladesh : ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਬੁਧਵਾਰ ਨੂੰ ਕਿਹਾ ਕਿ ਬੰਗਲਾਦੇਸ਼ ’ਚ ਹਾਲ ਹੀ ’ਚ ਵਾਪਰੀਆਂ ਘਟਨਾਵਾਂ ਨੇ ਦੁਨੀਆਂ ਨੂੰ ਸੰਦੇਸ਼ ਦਿਤਾ ਹੈ ਕਿ ਲੋਕ ਸਰਵਉੱਚ ਹਨ ਅਤੇ ਸਰਕਾਰਾਂ ਨੂੰ ਉਨ੍ਹਾਂ ਦੇ ਸਬਰ ਦੀ ਇਮਤਿਹਾਨ ਨਹੀਂ ਲੈਣੀ ਚਾਹੀਦਾ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਗਲਾਦੇਸ਼ ਵਿਚ ਹਿੰਸਾ ਅਤੇ ਅੱਤਿਆਚਾਰ ਦੇ ਸ਼ਿਕਾਰ ਹੋਏ ਹਿੰਦੂਆਂ ਦੀ ਰੱਖਿਆ ਕਰਨ ਲਈ ਵੀ ਕਿਹਾ।
ਬੰਗਲਾਦੇਸ਼ ’ਚ ਸਿਆਸੀ ਉਥਲ-ਪੁਥਲ ਬਾਰੇ ਇਕ ਸਵਾਲ ਦੇ ਜਵਾਬ ’ਚ ਠਾਕਰੇ ਨੇ ਕਿਹਾ, ‘‘ਕੀ ਤੁਹਾਨੂੰ ਲਗਦਾ ਹੈ ਕਿ ਭਾਰਤ ’ਚ ਵੀ ਅਜਿਹੀ ਸਥਿਤੀ ਹੋ ਸਕਦੀ ਹੈ?’’ ਉਨ੍ਹਾਂ ਕਿਹਾ, ‘‘ਸਿਰਫ ਇਕ ਹੀ ਸੰਦੇਸ਼ ਹੈ। ਲੋਕ ਸਰਵਉੱਚ ਹਨ ਅਤੇ ਕਿਸੇ ਵੀ ਨੇਤਾ ਨੂੰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਲੋਕਾਂ ਦੀ ਅਦਾਲਤ ਕੀ ਕਰ ਸਕਦੀ ਹੈ, ਇਹ ਬੰਗਲਾਦੇਸ਼ ’ਚ ਵਿਖਾਇਆ ਗਿਆ ਹੈ। ਲੋਕਾਂ ਦੀ ਅਦਾਲਤ ਸਰਵਉੱਚ ਹੈ। ਬੰਗਲਾਦੇਸ਼ ’ਚ ਲੋਕਾਂ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ।’’
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਸ਼੍ਰੀਲੰਕਾ ਅਤੇ ਇਜ਼ਰਾਈਲ ’ਚ ਵੀ ਵੇਖੇ ਗਏ ਹਨ, ਜਿੱਥੇ ਪ੍ਰਧਾਨ ਮੰਤਰੀ ਲਈ ਅਪਣੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਸੀ। ਠਾਕਰੇ ਨੇ ਕਿਹਾ ਕਿ ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੂੰ ‘ਰਜ਼ਾਕਾਰ’ ਕਿਹਾ ਜਾਂਦਾ ਹੈ, ਜਿਸ ਨੂੰ ਉਸ ਦੇਸ਼ ਵਿਚ ਅਪਮਾਨਜਨਕ ਮੰਨਿਆ ਜਾਂਦਾ ਹੈ।