
ਹੁਣ ਕਿਸਾਨ ਆਪਣੀ ਮੀਟਿੰਗ ਕਰ ਕੇ ਅੱਗੇ ਦੀ ਰਣਨੀਤੀ ਕਰਨਗੇ ਤੈਅ
ਕਰਨਾਲ - ਸਖ਼ਤ ਸੁਰੱਖਿਆ ਦੇ ਵਿਚਕਾਰ ਹਰਿਆਣਾ ਦੇ ਕਰਨਾਲ ਵਿਚ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਕਰਨਾਲ ਵਿਚ ਕਿਸਾਨਾਂ ਨਾਲ ਮੀਟਿੰਗ ਚੱਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਗਠਿਤ 11 ਮੈਂਬਰੀ ਕਮੇਟੀ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਸੀ ਕਿ ਮਸਲਾ ਗੱਲਬਾਤ ਰਾਹੀਂ ਹੱਲ ਹੋ ਜਾਵੇਗਾ।
Kisan Mahapanchayat
ਪਰ ਕਿਸਾਨਾਂ 'ਤੇ ਪ੍ਰਸਾਸ਼ਨ ਵਿਚਕਾਰ ਹੋਈ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ। ਹੁਣ ਕਿਸਾਨ ਅੱਗੇ ਦੀ ਰਣਨੀਤੀ ਪ੍ਰੈਸ ਕਾਨਫਰੰਸ ਕਰ ਕੇ ਤੈਅ ਕਰਨਗੇ ਪਰ ਮੀਟਿੰਗ ਵਿਚ ਕੀ ਗੱਲਬਾਤ ਹੋਈ ਹੈ ਉਹ ਅਜੇ ਸਾਹਮਣੇ ਨਹੀਂ ਆਇਆ ਹੈ। ਦੱਸ ਦਈਏ ਕਿ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਗੁਰਨਾਮ ਸਿੰਘ ਚੜੂਨੀ, ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਸਮੇਤ 11 ਕਿਸਾਨ ਨੇਤਾਵਾਂ ਦੀ ਗੱਲਬਾਤ ਦਾ ਤੀਜਾ ਦੌਰ ਵੀ ਅਸਫਲ ਰਿਹਾ ਹੈ।
ਇਹ ਵੀ ਪੜ੍ਹੋ - ਕਿਸਾਨ ਪੰਜਾਬ-UP 'ਚ ਰੈਲੀਆਂ ਕਰਨਗੇ, ਹਰਿਆਣਾ 'ਚ ਨਹੀਂ ਕਿਉਂਕਿ ਉੱਥੇ ਚੋਣਾਂ ਨਹੀ- ਕੇਂਦਰੀ ਮੰਤਰੀ
Farmers Protest
ਸਾਰੇ ਕਿਸਾਨ ਆਗੂ ਹੁਣ ਅਨਾਜ ਮੰਡੀ ਵਿਚ ਜਾ ਕੇ ਫੈਸਲਾ ਲੈਣਗੇ ਕਿ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨਾ ਹੈ ਜਾਂ ਨਹੀਂ। ਕਿਸਾਨ ਆਪਣੀ ਮੀਟਿੰਗ ਕਰ ਕੇ ਅੱਗੇ ਦੀ ਰਣਨੀਤੀ ਤੈਅ ਕਰਨਗੇ। ਦਰਅਸਲ ਕਿਸਾਨ ਆਗੂ ਐਸਡੀਐਮ ਆਯੂਸ਼ ਸਿਨਹਾ ਨੂੰ ਮੁਅੱਤਲ ਕਰਕੇ ਕਾਰਵਾਈ ਦੀ ਮੰਗ ਕਰ ਰਹੇ ਸਨ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਆ ਮਹਾਪੰਚਾਇਤ ਵਾਲੇ ਸਥਾਨ ਵੱਲ ਚਲੇ ਗਏ ਹਨ।