
ਰੱਖਿਆ ਮੰਤਰੀ ਨੇ ਘੋੜੇ ਦਾ ਨਾਮ ਰੱਖਿਆ ਤੇਜਸ
ਉਲਾਨਬਾਤਰ - ਮੰਗੋਲੀਆ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਤੋਹਫੇ਼ ਵਿਚ ਘੋੜਾ ਦਿੱਤਾ ਹੈ। ਸੱਤ ਸਾਲ ਪਹਿਲਾਂ ਮੰਗੋਲੀਆ ਦਾ ਦੌਰਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਜਿਹਾ ਹੀ ਤੋਹਫ਼ਾ ਮਿਲਿਆ ਸੀ। ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਚਿੱਟੇ ਘੋੜੇ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਤੇ ਲਿਖਿਆ ਕਿ “ਮੰਗੋਲੀਆ ਵਿਚ ਮੇਰੇ ਖਾਸ ਦੋਸਤਾਂ ਵੱਲੋਂ ਵਿਸ਼ੇਸ਼ ਤੋਹਫ਼ਾ। ਮੈਂ ਇਸ ਖ਼ੂਬਸੂਰਤ ਘੋੜੇ ਦਾ ਨਾਂ 'ਤੇਜਸ' ਰੱਖਿਆ ਹੈ। ਪ੍ਰਧਾਨ ਖੁਰੇਲਸੁਖ ਦਾ ਧੰਨਵਾਦ। ਧੰਨਵਾਦ ਮੰਗੋਲੀਆ।
ਰਾਜਨਾਥ ਸਿੰਘ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ ਮੰਗਲਵਾਰ ਨੂੰ ਮੰਗੋਲੀਆਈ ਰਾਸ਼ਟਰਪਤੀ ਉਖਨਾਗਿਨ ਖੁਰੇਲਸੁਖ ਨਾਲ ਮੁਲਾਕਾਤ ਕੀਤੀ। ਉਹਨਾਂ ਟਵੀਟ ਕੀਤਾ ਤੇ ਲਿਖਿਆ “ਉਲਾਨਬਾਤਰ ਵਿਚ, ਮੰਗੋਲੀਆ ਦੇ ਰਾਸ਼ਟਰਪਤੀ ਯੂ. ਖੁਰੇਲਸੁਖ ਨਾਲ ਚੰਗੀ ਮੁਲਾਕਾਤ ਹੋਈ। ਮੈਂ ਉਨ੍ਹਾਂ ਨੂੰ ਆਖ਼ਰੀ ਵਾਰ 2018 ਵਿਚ ਮਿਲਿਆ ਸੀ ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਅਸੀਂ ਮੰਗੋਲੀਆ ਨਾਲ ਆਪਣੀ ਬਹੁ-ਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤਕਰਨ ਲਈ ਵਚਨਬੱਧ ਹਾਂ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿਚ ਮੰਗੋਲੀਆ ਦਾ ਦੌਰਾ ਕੀਤਾ ਸੀ ਤਾਂ ਉਨ੍ਹਾਂ ਦੇ ਹਮਰੁਤਬਾ ਸੀ. ਸੈਖਾਨਬਿਲੇਗ ਨੇ ਉਨ੍ਹਾਂ ਨੂੰ ਭੂਰਾ ਘੋੜਾ ਭੇਟ ਕੀਤਾ ਸੀ