ਪੈਕਟ 'ਚ ਇਕ ਬਿਸਕੁਟ ਨਿਕਲਿਆ ਘੱਟ, ITC ਨੂੰ ਗਾਹਕ ਨੂੰ ਦੇਣਾ ਪਵੇਗਾ ਇਕ ਲੱਖ ਰੁਪਏ ਦਾ ਮੁਆਵਜ਼ਾ
Published : Sep 7, 2023, 8:16 am IST
Updated : Sep 7, 2023, 8:16 am IST
SHARE ARTICLE
File Photo
File Photo

ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 10,000 ਰੁਪਏ ਅਦਾ ਕਰਨ ਦੇ ਨਿਰਦੇਸ਼

ਤਿਰੂਵੱਲੁਰ (ਤਾਮਿਲਨਾਡੂ) -  ਇੱਥੋਂ ਦੇ ਜ਼ਿਲ੍ਹਾ ਖਪਤਕਾਰ ਫੋਰਮ ਨੇ ਆਈਟੀਸੀ ਲਿਮਟਿਡ ਦੇ ਫੂਡ ਡਿਵੀਜ਼ਨ ਨੂੰ ਅਨੁਚਿਤ ਵਪਾਰਕ ਅਭਿਆਸਾਂ ਲਈ ਇੱਕ ਗਾਹਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਖਪਤਕਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕੰਪਨੀ ਦੇ ਬਿਸਕੁਟ ਬ੍ਰਾਂਡ ਸਨਫੀਸਟ ਮੈਰੀ ਕੇ ਲਾਈਟ ਦੇ ਪੈਕਟ ਵਿਚੋਂ ਇੱਕ ਬਿਸਕੁਟ ਘੱਟ ਮਿਲਿਆ ਹੈ।

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਆਪਣੇ ਹਾਲੀਆ ਹੁਕਮਾਂ ਵਿਚ ਕੰਪਨੀ ਨੂੰ ਬੈਚ ਨੰਬਰ 0502C36 ਵਿੱਚ ਵਿਵਾਦਿਤ ਬਿਸਕੁਟ 'ਸਨਫੀਸਟ ਮੈਰੀ ਲਾਈਟ' ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਫੋਰਮ ਨੇ ਕੰਪਨੀ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਬਿਸਕੁਟਾਂ ਦੇ ਵਜ਼ਨ ਦੇ ਸਬੰਧ ਵਿਚ ਦਿੱਤੀ ਗਈ ਚੁਣੌਤੀ ਲਾਗੂ ਨਹੀਂ ਹੋਵੇਗੀ। 

ਸ਼ਿਕਾਇਤਕਰਤਾ ਚੇਨਈ ਦੇ ਪੀ. ਦਿਲੀਬਾਬੂ ਨੇ ਦੋਸ਼ ਲਾਇਆ ਕਿ ਪੈਕਟ ਵਿਚ 16 ਬਿਸਕੁਟ ਹੋਣ ਦਾ ਜ਼ਿਕਰ ਹੈ। ਹਾਲਾਂਕਿ, ਇਸ ਵਿਚੋਂ ਇਕ ਬਿਸਕੁਟ ਘੱਟ ਨਿਕਲਿਆ ਹੈ। "ਪਹਿਲਾਂ (ਕੰਪਨੀ ਦੇ ਵਕੀਲ) ਨੇ ਦਲੀਲ ਦਿੱਤੀ ਕਿ ਉਤਪਾਦ ਸਿਰਫ਼ ਭਾਰ ਦੇ ਆਧਾਰ 'ਤੇ ਵੇਚਿਆ ਗਿਆ ਸੀ ਨਾ ਕਿ ਬਿਸਕੁਟਾਂ ਦੀ ਗਿਣਤੀ ਦੇ ਆਧਾਰ 'ਤੇ। ਅਜਿਹੀਆਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੈਪਰ ਖਰੀਦਦਾਰਾਂ ਨੂੰ ਸਪੱਸ਼ਟ ਤੌਰ 'ਤੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਖਪਤਕਾਰਾਂ ਨੂੰ ਸਿਰਫ ਉਤਪਾਦ ਬਿਸਕੁਟਾਂ ਦੀ ਗਿਣਤੀ ਦੇ ਆਧਾਰ 'ਤੇ ਖਰੀਦਣਾ ਹੁੰਦਾ ਹੈ। ਮੌਜੂਦਾ ਮਾਮਲੇ ਵਿਚ ਸਭ ਤੋਂ ਵੱਡਾ ਇਲਜ਼ਾਮ ਬਿਸਕੁਟਾਂ ਦੀ ਘੱਟ ਗਿਣਤੀ ਨੂੰ ਲੈ ਕੇ ਹੈ। ਖਪਤਕਾਰ ਫੋਰਮ ਨੇ ਫਿਰ ਨਿਰਦੇਸ਼ ਦਿੱਤਾ ਕਿ ਕੰਪਨੀ ਦਿਲੀਬਾਬੂ ਨੂੰ ਮੁਆਵਜ਼ੇ ਵਜੋਂ 1 ਲੱਖ ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 10,000 ਰੁਪਏ ਅਦਾ ਕਰੇ।  

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement