US Elections 2024 : ਟਰੰਪ ਜਾਂ ਕਮਲਾ ਹੈਰਿਸ- ਅਮਰੀਕੀ ਚੋਣਾਂ 'ਚ ਹਿੰਦੂ ਸਮੂਹ ਨੇ ਕਿਸ ਦੇ ਸਮਰਥਨ ਦਾ ਕੀਤਾ ਐਲਾਨ , ਕਾਰਨ ਵੀ ਦੱਸਿਆ
Published : Sep 7, 2024, 5:10 pm IST
Updated : Sep 7, 2024, 5:10 pm IST
SHARE ARTICLE
 Donald Trump and Kamala Harris
Donald Trump and Kamala Harris

ਇਸ ਫੈਸਲੇ ਦਾ ਐਲਾਨ ‘ਹਿੰਦੂਜ਼ ਫਾਰ ਅਮਰੀਕਾ ਫਸਟ’ ਦੇ ਪ੍ਰਧਾਨ ਅਤੇ ਸੰਸਥਾਪਕ ਉਤਸਵ ਸੰਦੂਜਾ ਨੇ ਵੀਰਵਾਰ ਨੂੰ ਕੀਤਾ

US Elections 2024 : ਨਵੇਂ ਬਣੇ ਸੰਗਠਨ ‘ਹਿੰਦੂਜ਼ ਫਾਰ ਅਮਰੀਕਾ ਫਸਟ’ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰੇਗਾ ਅਤੇ ਡੈਮੋਕ੍ਰੇਟਿਕ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਵਿਰੁਧ ਮੁਹਿੰਮ ਸ਼ੁਰੂ ਕਰੇਗਾ।

ਇਸ ਫੈਸਲੇ ਦਾ ਐਲਾਨ ‘ਹਿੰਦੂਜ਼ ਫਾਰ ਅਮਰੀਕਾ ਫਸਟ’ ਦੇ ਪ੍ਰਧਾਨ ਅਤੇ ਸੰਸਥਾਪਕ ਉਤਸਵ ਸੰਦੂਜਾ ਨੇ ਵੀਰਵਾਰ ਨੂੰ ਕੀਤਾ। ਉਨ੍ਹਾਂ ਕਿਹਾ ਕਿ ਟਰੰਪ ਦੇ ‘ਭਾਰਤ ਦੇ ਸਮਰਥਕ ਹੋਣ ਦੇ ਉਲਟ ਹੈਰਿਸ ਨੇ ਭਾਰਤ ਅਤੇ ਭਾਰਤ ਦੇ ਲੋਕਾਂ ਬਾਰੇ ਅਪਮਾਨਜਨਕ ਬਿਆਨਬਾਜ਼ੀ’ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਾਈਡਨ-ਹੈਰਿਸ ਪ੍ਰਸ਼ਾਸਨ ਨੇ ਸਰਹੱਦ ਨੂੰ ਸੁਰੱਖਿਅਤ ਨਹੀਂ ਕੀਤਾ ਹੈ। ਰਾਸ਼ਟਰਪਤੀ ਜੋ ਬਾਈਡਨ ਤੋਂ ਬਾਅਦ ਦੂਜੀ ਸੱਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ ਹੈਰਿਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਲਈ ਕੁੱਝ ਨਹੀਂ ਕੀਤਾ।

ਉਨ੍ਹਾਂ ਕਿਹਾ, ‘‘ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਦਾ ਅਸਰ ਘੱਟ ਗਿਣਤੀਆਂ, ਖਾਸ ਤੌਰ ’ਤੇ ਕਈ ਏਸ਼ੀਆਈ-ਅਮਰੀਕੀ ਕਾਰੋਬਾਰੀ ਮਾਲਕਾਂ ’ਤੇ ਪੈ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਟਰੰਪ ਭਾਰਤ ਦੇ ਸਮਰਥਕ ਹਨ। ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਵਧੀਆ ਰਿਸ਼ਤਾ ਹੈ ਅਤੇ ਉਨ੍ਹਾਂ ਨੇ ਕਈ ਰੱਖਿਆ ਪ੍ਰਾਜੈਕਟਾਂ ’ਤੇ ਸਹਿਯੋਗ ਕੀਤਾ ਹੈ ਜੋ ਭਾਰਤ ਨੂੰ ਚੀਨ ਦਾ ਸਾਹਮਣਾ ਕਰਨ ’ਚ ਸਹਾਇਤਾ ਕਰਨਗੇ।’’

ਸੰਦੂਜਾ ਨੇ ਕਿਹਾ, ‘‘ਇਸ ਦੇ ਉਲਟ ਕਮਲਾ ਹੈਰਿਸ ਨੇ ਭਾਰਤ ਸਰਕਾਰ ਅਤੇ ਭਾਰਤੀ ਲੋਕਾਂ ਬਾਰੇ ਕਈ ਅਪਮਾਨਜਨਕ ਟਿਪਣੀਆਂ ਕੀਤੀਆਂ, ਜਦਕਿ ਟਰੰਪ ਨੇ ਕਦੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦਿਤਾ।’’

ਉਨ੍ਹਾਂ ਕਿਹਾ ਕਿ ‘ਹਿੰਦੂਜ਼ ਫਾਰ ਅਮਰੀਕਾ ਫਸਟ’ ਜਾਰਜੀਆ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ, ਮਿਸ਼ੀਗਨ, ਵਿਸਕਾਨਸਿਨ, ਐਰੀਜ਼ੋਨਾ ਅਤੇ ਨੇਵਾਡਾ ਵਰਗੇ ਸੂਬਿਆਂ ਦੇ ਹਿੰਦੂ ਭਾਈਚਾਰੇ ਨੂੰ ਹੈਰਿਸ ਨੂੰ ਵੋਟ ਨਾ ਦੇਣ ਦੀ ਅਪੀਲ ਕਰਨਗੇ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement