ਸੱਤ ਸਾਲ ਦੀ ਬੱਚੀ ਦੀ ਹੱਤਿਆ, ਮਸਜਦ ਦੀ ਛੱਤ 'ਤੇ ਮਿਲੀ ਲਾਸ਼ 
Published : Oct 7, 2018, 2:02 pm IST
Updated : Oct 7, 2018, 2:02 pm IST
SHARE ARTICLE
 7 year old girl murdered
7 year old girl murdered

ਗਾਜ਼ੀਆਬਾਦ ਜ਼ਿਲੇ ਦੇ ਮੁਰਾਦਨਗਰ ਦੇ ਕੋਟ ਮਹੱਲੇ ਵਿਚ 7 ਸਾਲ ਦੀ ਬੱਚੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਅਗਵਾਹ ਤੋਂ ਬਾਅਦ ਹੱਤਿਆ ਕੀਤੀ ਗਈ ਅਤੇ ਲਾਸ਼ ...

ਗਾਜ਼ੀਆਬਾਦ : ਗਾਜ਼ੀਆਬਾਦ ਜ਼ਿਲੇ ਦੇ ਮੁਰਾਦਨਗਰ ਦੇ ਕੋਟ ਮਹੱਲੇ ਵਿਚ 7 ਸਾਲ ਦੀ ਬੱਚੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਅਗਵਾਹ ਤੋਂ ਬਾਅਦ ਹੱਤਿਆ ਕੀਤੀ ਗਈ ਅਤੇ ਲਾਸ਼ ਐਤਵਾਰ ਨੂੰ ਇਕ ਮਸਜਦ ਦੀ ਛੱਤ ਉੱਤੇ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸੀ। ਬੱਚੀ ਦੀ ਗੁਮਸ਼ੁਦਗੀ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ। ਕੋਲ ਲੱਗੇ ਸੀਸੀਟੀਵੀ ਵਿਚ ਬੱਚੀ ਨੂੰ ਇਕ ਮਸਜਦ ਦੇ ਕੋਲ ਆਖਰੀ ਵਾਰ ਵੇਖਿਆ ਗਿਆ ਸੀ। ਐਤਵਾਰ ਨੂੰ ਮਸਜਦ ਦੀ ਛੱਤ ਦੀ ਸਫਾਈ ਕਰਨ ਦੇ ਦੌਰਾਨ ਬੱਚੀ ਦੀ ਲਾਸ਼ ਨੂੰ ਵੇਖਿਆ ਗਿਆ ਜੋ ਇਕ ਬੋਰੀ ਨਾਲ ਢਕੀ ਹੋਈ ਸੀ।

ਬੱਚੀ ਮੁਸਲਮਾਨ ਪਰਵਾਰ ਦੀ ਹੈ ਅਤੇ ਸ਼ੁਰੁਆਤੀ ਜਾਣਕਾਰੀ ਦੇ ਮੁਤਾਬਕ ਬੱਚੀ ਦੀ ਹੱਤਿਆ ਗਲਾ ਦਬਾ ਕੇ ਕੀਤੀ ਗਈ ਹੈ। ਕਈ ਥਾਣਾ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਪੁਲਿਸ ਨੂੰ ਰਿਸ਼ਤੇਦਾਰਾਂ ਉੱਤੇ ਹੀ ਹੱਤਿਆ ਦਾ ਸ਼ਕ ਹੈ। ਗਾਜੀਆਬਾਦ ਦੇ ਪੁਲਿਸ ਕਪਤਾਨ ਵੈਭਵ ਕ੍ਰਿਸ਼ਣਾ ਨੇ ਮੌਕਾ ਏ ਵਾਰਦਾਤ ਦਾ ਮੁਯਾਇਨਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੀ ਨਾਲ ਦਰਿੰਦਗੀ ਦੀ ਪੁਸ਼ਟੀ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ। ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੁਆਂਢੀਆਂ ਨਾਲ ਪੁਰਾਣੀ ਰੰਜਸ਼ ਹੈ, ਪੀੜਿਤ ਪਰਵਾਰ ਨੂੰ ਉਨ੍ਹਾਂ ਉੱਤੇ ਹੱਤਿਆ ਦਾ ਸ਼ਕ ਹੈ।


ਧਾਰਮਿਕ ਥਾਂ ਉੱਤੇ ਲਾਸ਼ ਮਿਲਣ ਦੀ ਵਜ੍ਹਾ ਨਾਲ ਮੌਕੇ ਉੱਤੇ ਫ਼ੋਰਸ ਤੈਨਾਤ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿਤਾ ਹੈ, ਉਥੇ ਹੀ ਪੁਲਿਸ ਕਾਤਿਲ ਦੇ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਉੱਤਰ ਪ੍ਰਦੇਸ਼ ਤੋਂ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਦੇ ਮੇਰਠ ਦੇ ਢਬਾਈਨਗਰਨ ਵਿਚ ਵੀ ਮਸਜਦ ਦੀ ਛੱਤ ਉੱਤੇ 7 ਸੱਤ ਸਾਲ ਦੀ ਮਾਸੂਮ ਬੱਚੀ ਦੇ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਸੀ,

ਜਿਸ ਵਿਚ 25 ਸਾਲ ਦੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿਤਾ ਸੀ। ਬਾਅਦ ਵਿਚ ਖੁਲਾਸਾ ਹੋਇਆ ਸੀ ਕਿ ਮਹੱਲੇ ਵਿਚ ਬਕਰੀਦ ਦੀ ਕੁਰਬਾਨੀ ਦਾ ਮੀਟ ਵੰਡ ਰਹੀ ਬੱਚੀ ਨੂੰ ਗੁਆਂਢ ਵਿਚ ਰਹਿਣ ਵਾਲਾ ਆਰੋਪੀ ਆਪਣੇ ਨਾਲ ਫੁਸਲਾ ਕੇ ਧਾਰਮਿਕ ਥਾਂ ਉੱਤੇ ਲੈ ਗਿਆ ਸੀ ਅਤੇ ਉੱਥੇ ਇਸ ਵਾਰਦਾਤ ਨੂੰ ਅੰਜਾਮ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement