
ਕੁੱਝ ਦਿਨ ਪਹਿਲਾਂ ਵੀ ਕੀਤਾ ਸੀ ਹਮਲਾ
ਅਫ਼ਗ਼ਾਨਿਸਤਾਨ: ਮੰਗਲਵਾਰ ਰਾਤ ਨੂੰ ਹੇਲਮੰਦ ਸੂਬੇ ਦੇ ਨਾਹਰ-ਏ-ਸਰਾਜ ਜ਼ਿਲੇ ਵਿਚ ਇਕ ਸੁਰੱਖਿਆ ਚੌਕੀ 'ਤੇ ਕਾਰ ਬੰਬ ਧਮਾਕੇ ਵਿਚ ਅਫਗਾਨ ਸੈਨਾ ਦੇ ਦੋ ਜਵਾਨ ਮਾਰੇ ਗਏ ਅਤੇ ਤਿੰਨ ਹੋਰ ਜਵਾਨ ਜ਼ਖਮੀ ਹੋ ਗਏ।
Afghan Army Soldiers
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਵੀ ਦੱਖਣੀ ਅਫਗਾਨਿਸਤਾਨ ਵਿਚ ਇਕ ਫੌਜੀ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਚਾਰ ਨਾਗਰਿਕਾਂ ਸਮੇਤ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਸੀ।
Afghan Army Soldiers
ਹੇਲਮੰਦ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਓਮਰ ਜ਼ਵਾਕ ਨੇ ਦੱਸਿਆ ਸੀ ਕਿ ਇਹ ਆਤਮਘਾਤੀ ਹਮਲੇ ਵਿੱਚ ਇੱਕ ਛੋਟਾ ਬੱਚਾ ਅਤੇ ਤਿੰਨ ਸੁਰੱਖਿਆ ਬਲਾਂ ਦੇ ਜਵਾਨ ਵੀ ਜ਼ਖਮੀ ਹੋ ਗਏ ਸਨ। ਉਹਨਾਂ ਦੱਸਿਆ ਸੀ ਕਿ ਜਦੋਂ ਹਮਲਾਵਰਾਂ ਨੇ ਚੌਕੀ ਨੂੰ ਨਿਸ਼ਾਨਾ ਬਣਾਇਆ ਤਾਂ ਕੁਝ ਲੋਕ ਇਕ ਵਾਹਨ ਵਿੱਚ ਸਵਾਰ ਹੋ ਕੇ ਉੱਥੋਂ ਦੀ ਲੰਘ ਰਹੇ ਸਨ।