
ਮਣੀਪੁਰ ਅਤੇ ਨਾਗਾਲੈਂਡ ਸੂਬੇ ਦੇ ਰਾਜਪਾਲ ਵੀ ਰਹਿ ਚੁੱਕੇ ਹਨ ਅਸ਼ਵਨੀ ਕੁਮਾਰ
ਸ਼ਿਮਲਾ : ਮਣੀਪੁਰ ਅਤੇ ਨਗਾਲੈਂਡ ਦੇ ਸਾਬਕਾ ਰਾਜਪਾਲ ਅਤੇ ਸੀ.ਬੀ.ਆਈ. ਦੇ ਸਾਬਕਾ ਨਿਰਦੇਸ਼ਕ ਅਸ਼ਵਿਨੀ ਕੁਮਾਰ ਨੇ ਬੁੱਧਵਾਰ ਨੂੰ ਸ਼ੱਕੀ ਹਾਲਾਤ ਖੁਦਕੁਸ਼ੀ ਕਰ ਲਈ। ਅਸ਼ਵਿਨੀ ਕੁਮਾਰ ਦੀ ਲਾਸ਼ ਸ਼ਿਮਲਾ ਦੇ ਆਪਣੇ ਘਰ 'ਚ ਪੱਖੇ ਨਾਲ ਲਟਕਦੀ ਹਾਲਤ ਵਿਚ ਮਿਲੀ।
Ashwani Kumar
ਐੱਸ.ਪੀ. ਸ਼ਿਮਲਾ ਮੋਹਿਤ ਚਾਵਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੂੰ ਮੌਕੇ ਤੋਂ ਇਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ। ਖੁਦਕੁਸ਼ੀ ਵਿਚ ਉਨ੍ਹਾਂ ਲਿਖਿਆ ਹੈ ਕਿ “ਜਿੰਦਗੀ ਤੋਂ ਤੰਗ ਆ ਕੇ ਅਗਲੀ ਯਾਤਰਾ 'ਤੇ ਨਿਕਲ ਰਿਹਾ ਹਾਂ।”
Ashwani Kumar
ਅਸ਼ਵਨੀ ਕੁਮਾਰ ਮਣੀਪੁਰ ਅਤੇ ਨਾਗਾਲੈਂਡ ਸੂਬੇ ਦੇ ਰਾਜਪਾਲ ਵੀ ਰਹੇ ਸਨ। ਇਸ ਤੋਂ ਪਹਿਲਾਂ ਅਸ਼ਵਨੀ ਕੁਮਾਰ ਅਗਸਤ 2006 ਤੋਂ ਜੁਲਾਈ 2008 ਤੱਕ ਪੁਲਸ ਜਨਰਲ ਡਾਇਰੈਕਟਰ ਸਨ। ਬਾਅਦ 'ਚ ਉਹ ਸੀ.ਬੀ.ਆਈ. ਦੇ ਨਿਰਦੇਸ਼ਕ ਵੀ ਬਣੇ ਅਤੇ ਉਹ ਇਸ ਅਹੁਦੇ 'ਤੇ 2 ਸਾਲ ਤੋਂ ਜ਼ਿਆਦਾ ਸਮੇਂ ਤੱਕ ਰਹੇ। ਸੂਤਰਾਂ ਮੁਤਾਬਕ ਸ਼ਿਮਲਾ ਸਥਿਤ ਘਰ ਵਿਚ ਉਨ੍ਹਾਂ ਦੀ ਲਾਸ਼ ਲਟਕਦੀ ਹਾਲਤ ਮਿਲੀ। ਸਾਬਕਾ ਆਈਪੀਐਸ ਅਧਿਕਾਰੀ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ, ਇਸਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਐਸਪੀ ਸ਼ਿਮਲਾ ਮੋਹਿਤ ਚਾਵਲਾ ਦੀ ਅਗਵਾਈ ਵਿਚ ਪੁਲਿਸ ਟੀਮ ਮਾਮਲੇ ਵਿਚ ਜਾਂਚ ਕਰ ਰਹੀ ਹੈ।