ਆਰਯਨ ਖਾਨ ਦੀ ਸਪੋਟ 'ਚ ਆਏ ਰਿਤਿਕ ਰੌਸ਼ਨ, ਸ਼ੋਸਲ ਮੀਡੀਆ 'ਤੇ ਪੋਸਟ ਪਾ ਕੇ ਵਧਾਇਆ ਹੌਂਸਲਾ
Published : Oct 7, 2021, 3:06 pm IST
Updated : Oct 7, 2021, 3:06 pm IST
SHARE ARTICLE
Aryan Khan and Hrithik Roshan
Aryan Khan and Hrithik Roshan

'ਰੱਬ ਨੇ ਤੁਹਾਨੂੰ ਸਿਰਫ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਇਸ ਦਬਾਅ ਨੂੰ ਸੰਭਾਲਣਾ ਸਿੱਖ ਸਕੋ'

 

ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਇੱਕ ਹਾਈ ਪ੍ਰੋਫਾਈਲ ਰੈਵ ਪਾਰਟੀ 'ਤੇ ਛਾਪਾ ਮਾਰਿਆ, ਜਿਸ ਤੋਂ ਬਾਅਦ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਹੋਰ ਵੀ ਪੜ੍ਹੋ: ਸ਼੍ਰੀਨਗਰ ਦੇ ਸਕੂਲ ਵਿਚ ਅੱਤਵਾਦੀ ਹਮਲਾ, ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

NCB raids cruise againNCB raids cruise again

 

ਇਨ੍ਹਾਂ ਸਾਰਿਆਂ ਤੋਂ ਐਤਵਾਰ ਸ਼ਾਮ ਤੱਕ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚ ਸ਼ਾਹਰੁਖ ਖਾਨ ਦਾ ਪੁੱਤਰ ਆਰਯਨ ਖਾਨ ਵੀ ਸ਼ਾਮਲ ਹਨ। ਆਰਯਨ ਦੇ ਇਸ ਮਾਮਲੇ 'ਤੇ ਬਾਲੀਵੁੱਡ ਸਿਤਾਰੇ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਤੱਕ ਬਹੁਤ ਸਾਰੇ ਅਦਾਕਾਰ ਆਰਯਨ ਦੇ ਸਮਰਥਨ ਵਿੱਚ ਖੜ੍ਹੇ ਹੋਏ ਹਨ।

 

Aryan KhanAryan Khan

ਹੋਰ ਵੀ ਪੜ੍ਹੋ: ਕਰੂਜ਼ ਡਰੱਗਜ਼ ਕੇਸ : ਆਰਯਨ ਖਾਨ ਸਮੇਤ 8 ਨੂੰ ਜੇਲ੍ਹ ਜਾਂ ਜ਼ਮਾਨਤ? ਅੱਜ ਹੋਵੇਗਾ ਫੈਸਲਾ

ਰਿਤਿਕ ਨੇ ਆਰਯਨ ਨੂੰ ਦਿੱਤਾ ਸੁਨੇਹਾ 
ਹੁਣ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਰਯਨ  ਖਾਨ ਦਾ ਸਮਰਥਨ ਕੀਤਾ ਹੈ। ਰਿਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੰਬੀ ਪੋਸਟ ਲਿਖ ਕੇ ਆਰਯਨ  ਖਾਨ ਨੂੰ  ਹਿਦਾਇਤ ਦਿੱਤੀ। ਰਿਤਿਕ ਨੇ ਆਰਯਨ ਨੂੰ ਇਨ੍ਹਾਂ ਸਥਿਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ਦਾ ਸੰਦੇਸ਼ ਦਿੱਤਾ ਹੈ। ਰਿਤਿਕ ਦੀ ਇਹ ਇੰਸਟਾਗ੍ਰਾਮ ਪੋਸਟ ਨਿਸ਼ਚਤ ਰੂਪ ਤੋਂ ਆਰਯਨ  ਨੂੰ ਪ੍ਰਭਾਵਤ ਕਰੇਗੀ। ਰਿਤਿਕ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈ। ਲੋਕ ਲਗਾਤਾਰ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ।

Hrithik Roshan BirthdayHrithik Roshan

 

ਰਿਤਿਕ ਰੋਸ਼ਨ ਨੇ ਆਰੀਅਨ ਖਾਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੇਰੇ ਪਿਆਰੇ ਆਰਯਨ. ਜ਼ਿੰਦਗੀ ਇੱਕ ਅਨੋਖਾ ਸਫਰ ਹੈ। ਇਹ ਸ਼ਾਨਦਾਰ ਹੈ ਕਿਉਂਕਿ ਇਹ ਅਨਿਸ਼ਚਿਤਤਾਵਾਂ ਨਾਲ ਭਰਿਆ ਹੋਇਆ ਹੈ। ਇਹ ਸ਼ਾਨਦਾਰ ਵੀ ਹੈ ਕਿਉਂਕਿ ਇਹ ਤੁਹਾਨੂੰ ਅਚਾਨਕ ਝਟਕੇ ਦਿੰਦਾ ਹੈ, ਪਰ ਯਾਦ ਰੱਖੋ ਕਿ ਰੱਬ ਦਿਆਲੂ ਹੈ। ਉਹ ਤਕੜੇ ਲੋਕਾਂ ਨੂੰ ਹੀ ਮੁਸੀਬਤਾਂ ਅਤੇ ਚੁਣੌਤੀਆਂ ਦਿੰਦਾ ਹੈ।

 

Hrithik Roshan BirthdayHrithik Roshan 

ਤੁਸੀਂ ਜਾਣਦੇ ਹੋ ਕਿ ਰੱਬ ਨੇ ਤੁਹਾਨੂੰ ਸਿਰਫ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਇਸ ਦਬਾਅ ਨੂੰ ਸੰਭਾਲਣਾ ਸਿੱਖ ਸਕੋ। ਮੇਰਾ ਮੰਨਣਾ ਹੈ ਕਿ ਤੁਸੀਂ ਵੀ ਇਸ ਨੂੰ ਮਹਿਸੂਸ ਕਰ ਰਹੇ ਹੋਵੋਗੇ। ਗੁੱਸਾ, ਉਲਝਣ ਅਤੇ ਬੇਬਸੀ, ਇਹ ਸਾਰੇ ਤੁਹਾਡੇ ਵਿੱਚ ਨਾਇਕ ਨੂੰ ਬਾਹਰ ਲਿਆਉਣ ਲਈ ਜ਼ਰੂਰੀ ਹਨ। ਯਾਦ ਰੱਖੋ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਚੰਗੀਆਂ ਚੀਜ਼ਾਂ  (ਦਿਆਲਤਾ, ਪਿਆਰ, ਹਮਦਰਦੀ) ਨੂੰ ਵੀ ਸਾੜ ਦੇਣਗੀਆਂ। ਤੁਸੀਂ ਖੁਦ ਇਸ ਤਪੱਸਿਆ ਵਿੱਚ ਸੜਦੇ ਹੋ, ਪਰ ਇੱਕ ਹੱਦ ਤੱਕ, ਗਲਤੀਆਂ, ਜਿੱਤਾਂ, ਸਫਲਤਾ ਸਭ ਇੱਕੋ ਜਿਹੀਆਂ ਹਨ।

 

Aryan KhanAryan Khan

 

ਤੁਹਾਨੂੰ ਸਿਰਫ ਇਹ ਸਮਝਣਾ ਹੈ ਕਿ ਤੁਹਾਨੂੰ ਆਪਣੇ ਨਾਲ ਕੀ ਲੈਣਾ ਹੈ ਅਤੇ ਤੁਹਾਨੂੰ ਕੀ ਸੁੱਟਣਾ ਹੈ। ਰਿਤਿਕ ਰੋਸ਼ਨ ਨੇ ਅੱਗੇ ਲਿਖਿਆ, 'ਮੈਂ ਤੁਹਾਨੂੰ ਬਚਪਨ ਤੋਂ ਜਾਣਦਾ ਹਾਂ, ਜੋ ਵੀ ਤੁਸੀਂ ਅਨੁਭਵ ਕਰਦੇ ਹੋ, ਇਸਨੂੰ ਆਪਣੇ ਨਾਲ ਰੱਖੋ। ਇਹ ਸਾਰੇ ਤੋਹਫ਼ੇ ਹਨ। ਮੇਰੇ ਤੇ ਵਿਸ਼ਵਾਸ ਕਰੋ, ਜਦੋਂ ਵੀ ਤੁਸੀਂ ਇਨ੍ਹਾਂ ਸਾਰੇ ਮਾਮਲਿਆਂ ਨੂੰ ਇਕੱਠੇ ਵੇਖੋਗੇ , ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਸੀਂ ਸਮਝ ਜਾਓਗੇ। ਸ਼ਾਂਤ ਰਹੋ, ਚੀਜ਼ਾਂ ਨੂੰ ਧਿਆਨ ਨਾਲ ਪਰਖੋ। ਇਹ ਪਲ ਤੁਹਾਡੇ ਕੱਲ੍ਹ ਦਾ ਫੈਸਲਾ ਕਰਨਗੇ ਅਤੇ ਤੁਹਾਡਾ ਕੱਲ੍ਹ ਬਹੁਤ ਹੀ ਰੌਸ਼ਨ ਹੋਵੇਗਾ। ਹਾਲਾਂਕਿ, ਇਸਦੇ ਲਈ ਤੁਹਾਨੂੰ ਹਨੇਰੇ ਵਿੱਚੋਂ ਲੰਘਣਾ ਪਏਗਾ। ਜ਼ਿੰਦਗੀ ਵਿੱਚ ਤੁਹਾਡੇ ਅੰਦਰੋਂ ਆਉਣ ਵਾਲੀ ਰੌਸ਼ਨੀ 'ਤੇ ਭਰੋਸਾ ਕਰੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। 

 

ਹੋਰ ਵੀ ਪੜ੍ਹੋ: ਰਾਕੇਸ਼ ਟਿਕੈਤ ਨੇ ਰੁਦਰਪੁਰ ਦੀ ਮੰਡੀ ਦਾ ਅਚਾਨਕ ਕੀਤਾ ਦੌਰਾ, ਖੋਲ੍ਹੀ ਪ੍ਰਸ਼ਾਸਨ ਦੀ ਪੋਲ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement