
ਭਾਜਪਾ ਨੇ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਦੇ 80 ਮੈਂਬਰ ਹਨ।
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਨੇ ਅਪਣੀ ਕੌਮੀ ਕਾਰਜਕਾਰਨੀ ਤੋਂ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਨੂੰ ਬਾਹਰ ਕਰ ਦਿੱਤਾ ਹੈ ਕਿਉਂਕਿ ਵਰੁਣ ਗਾਂਧੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕ ਵਿਚ ਤੇ ਭਾਜਪਾ ਦੀਆਂ ਨੀਤੀਆਂ ਖਿਲਾਫ਼ ਟਵੀਟ ਕਰ ਰਹੇ ਸਨ। ਹਾਲੀ ਹੀ ਵਿਚ ਹੋਈ ਲਖੀਮਪੁਰ ਦੀ ਘਟਨਾ ਨੂੰ ਲੈ ਕੇ ਵੀ ਵਰੁਣ ਗਾਂਧੀ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਭਾਜਪਾ ਨੇ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਦੇ 80 ਮੈਂਬਰ ਹਨ। ਹਾਲਾਂਕਿ ਮੇਨਕਾ ਗਾਂਧੀ ਅਤੇ ਵਰੁਣ ਗਾਂਧੀ ਨੂੰ ਨਵੀਂ ਕਾਰਜਕਾਰਨੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਤੋਂ ਬਾਅਦ ਵਰੁਣ ਗਾਂਧੀ ਲਗਾਤਾਰ ਯੋਗੀ ਅਤੇ ਮੋਦੀ ਸਰਕਾਰ ਦੇ ਖਿਲਾਫ਼ ਟਵੀਟ ਕਰ ਰਹੇ ਹਨ।