ਲਾਲਟੈਨ ਦੀ ਰੋਸ਼ਨੀ ਨਾਲ ਪੜ੍ਹ ਕੇ ਅਫਸਰ ਬਣਿਆ ਟਰੱਕ ਡਰਾਈਵਰ ਦਾ ਪੁੱਤ, ਪਾਸ ਕੀਤੀ UPSC ਪ੍ਰੀਖਿਆ
Published : Oct 7, 2022, 11:13 am IST
Updated : Oct 7, 2022, 12:05 pm IST
SHARE ARTICLE
photo
photo

ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸਫਲਤਾ ਦੇ ਗੱਡੇ ਝੰਡੇ

 

ਨਾਗੌਰ : ਕਹਿੰਦੇ ਹਨ ਕਿ ਜੇਕਰ ਤੁਹਾਡੇ ਮਨ ਵਿੱਚ ਕੁਝ ਕਰਨ ਦਾ ਜਾਨੂੰਨ ਹੁੰਦਾ ਹੈ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।  ਤੁਸੀਂ ਔਖੇ ਹਾਲਾਤਾਂ ਵਿੱਚ ਵੀ ਸਫਲਤਾ ਦੇ ਸਿਖਰ 'ਤੇ ਪਹੁੰਚ ਜਾਂਦੇ ਹੋ। ਇਹ ਗੱਲ ਰਾਜਸਥਾਨ ਦੇ ਨਾਗੌਰ ਦੇ ਰਹਿਣ ਵਾਲੇ ਟਰੱਕ ਡਰਾਈਵਰ ਦੇ ਪੁੱਤਰ ਪਵਨ ਕੁਮਾਰ ਕੁਮਾਵਤ ਨੇ ਸੱਚ ਸਾਬਤ ਕਰ ਦਿੱਤੀ ਹੈ। ਉਸ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਦੇਸ਼ ਦੀ ਸਭ ਤੋਂ ਔਖੀ UPSC ਪ੍ਰੀਖਿਆ ਪਾਸ ਕੀਤੀ ਹੈ।

ਟਰੱਕ ਡਰਾਈਵਰ ਦੇ ਪੁੱਤ ਨੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸਫਲਤਾ ਦੇ ਝੰਡੇ ਗੱਡ ਦਿੱਤੇ।  ਪਵਨ ਕੁਮਾਰ ਕੁਮਾਵਤ ਦੀ ਯੂਪੀਐਸਸੀ ਪ੍ਰੀਖਿਆ ਵਿੱਚ ਚੋਣ ਹੋਈ ਹੈ। ਇਸ ਨੇ ਦੇਸ਼ ਭਰ ਵਿੱਚ 551ਵਾਂ ਰੈਂਕ ਹਾਸਲ ਕੀਤਾ ਹੈ।  ਪਵਨ ਕੁਮਾਰ ਨਾਗੌਰ ਦਾ ਰਹਿਣ ਵਾਲਾ ਹੈ। ਪਵਨ ਦੀ ਪੜ੍ਹਾਈ ਸ਼ਹਿਰ ਦੇ ਪਬਲਿਕ ਸਕੂਲ ਤੋਂ ਸ਼ੁਰੂ ਹੋਈ। ਪਿਤਾ ਰਾਮੇਸ਼ਵਰ ਲਾਲ ਨੇ ਆਪਣੇ ਪੁੱਤਰ ਨੂੰ ਪੜ੍ਹਾਉਣ ਲਈ ਪਿੰਡ ਛੱਡ ਦਿੱਤਾ ਅਤੇ ਨਾਗੌਰ ਵਿੱਚ ਰਹਿਣ ਲੱਗ ਪਿਆ।

ਜਦੋਂ ਉਸ ਨੂੰ ਕੰਮ ਨਾ ਮਿਲਿਆ ਤਾਂ ਉਹ ਟਰੱਕ ਚਲਾਉਣ ਲੱਗਾ। ਇੱਥੋਂ ਪਵਨ ਨੇ ਆਪਣੀ ਅਗਲੀ ਪੜ੍ਹਾਈ ਪੂਰੀ ਕੀਤੀ, ਹਾਲਾਂਕਿ ਬਾਅਦ ਵਿੱਚ ਉਹ ਅੱਗੇ ਦੀ ਪੜ੍ਹਾਈ ਲਈ ਜੈਪੁਰ ਆ ਗਿਆ। ਪਵਨ ਨੇ ਦੱਸਿਆ ਕਿ ਜਦੋਂ ਘਰ ਵਿੱਚ ਬਿਜਲੀ ਨਹੀਂ ਸੀ ਤਾਂ ਉਸ ਨੇ ਲਾਲਟੈਨ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖੀ। ਉਹ ਆਪਣੇ ਟੀਚੇ ਤੋਂ ਭਟਕੇ ਬਿਨਾਂ ਦਿਨ ਰਾਤ ਮਿਹਨਤ ਕਰਦਾ ਰਿਹਾ। ਪਵਨ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦਾ ਹੈ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement