ਨਿਊਜ਼ਕਲਿੱਕ ਨੇ ਅਪਣੇ ’ਤੇ ਲੱਗੇ ਦੋਸ਼ਾਂ ਨੂੰ ‘ਬੇਬੁਨਿਆਦ ਅਤੇ ਫ਼ਰਜ਼ੀ’ ਦਸਿਆ
Published : Oct 7, 2023, 9:10 pm IST
Updated : Oct 7, 2023, 9:10 pm IST
SHARE ARTICLE
Prabir Purkayastha
Prabir Purkayastha

ਕਿਹਾ, ਭਾਰਤ ’ਚ ਆਜ਼ਾਦੀ ਪ੍ਰੈੱਸ ਨੂੰ ਦਰੜਨ ਦੀ ਇਕ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ

ਦਿੱਲੀ ਪੁਲਿਸ ਦੀ ਪੁੱਛ-ਪੜਤਾਲ ਜਾਰੀ, ਸਾਬਕਾ ਮੁਲਾਜ਼ਮ ਦੇ ਕੇਰਲਾ ਸਥਿਤ ਘਰ ’ਤੇ ਛਾਪੇਮਾਰੀ

ਨਵੀਂ ਦਿੱਲੀ: ਨਿਊਜ਼ ਪੋਰਟਲ ‘ਨਿਊਜ਼ਕਲਿੱਕ’ ਨੇ ਅਪਣੇ ਵਿਰੁਧ ਦਿੱਲੀ ਪੁਲਿਸ ਦੀ ਐਫ਼.ਆਈ.ਆਰ. ’ਚ ਲਾਏ ਦੋਸ਼ਾਂ ਨੂੰ ‘ਬੇਬੁਨਿਆਦ ਅਤੇ ਫ਼ਰਜ਼ੀ’ ਕਰਾਰ ਦਿੰਦਿਆਂ ਖ਼ਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਵਿਰੁਧ ਸ਼ੁਰੂ ਕੀਤੀ ਗਈ ਕਾਰਵਾਈ ‘ਭਾਰਤ ’ਚ ਆਜ਼ਾਦ ਪ੍ਰੈੱਸ ਨੂੰ ਦਰੜਨ ਦੀ ਇਕ ਕੋਸ਼ਿਸ਼ ਤੋਂ ਸਿਵਾ ਹੋਰ ਕੁਝ ਨਹੀਂ ਹੈ।’’

ਅਤਿਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. ਦੇ ਤਹਿਤ ‘ਨਿਊਜ਼ਕਲਿੱਕ’ ਵਿਰੁਧ ਦਰਜ ਕੀਤੀ ਐਫ਼.ਆਈ.ਆਰ. ’ਚ ਦਿੱਲੀ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਦੇਸ਼ ਵਿਰੁਧ ਅਸੰਤੋਸ਼ ਪੈਦਾ ਕਰਨ ਲਈ ਇਕ ਵੱਡੀ ਸਾਜ਼ਸ਼ ਦੇ ਹਿੱਸੇ ਵਜੋਂ ਚੀਨ ਤੋਂ ਵੱਡੀ ਰਕਮ ਆਈ। ਇਹ ਦਾਅਵਾ ਕੀਤਾ ਗਿਆ ਸੀ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਪ੍ਰਚਾਰ ਵਿਭਾਗ ਦੇ ਸਰਗਰਮ ਮੈਂਬਰ ਨੇਵਿਲ ਰਾਏ ਸਿੰਘਮ ਨੇ ਇਸ ਲਈ ਫੰਡ ਮੁਹੱਈਆ ਕਰਵਾਏ ਸਨ। ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਪੋਰਟਲ ਨੂੰ ਐਫ.ਆਈ.ਆਰ. ਦੀ ਇਕ ਕਾਪੀ ਦਿਤੀ।

ਸ਼ੁਕਰਵਾਰ ਰਾਤ ‘ਐਕਸ’ ’ਤੇ ਜਾਰੀ ਇਕ ਬਿਆਨ ਵਿਚ, ਪੋਰਟਲ ਨੇ ਕਿਹਾ, ‘‘ਨਿਊਜ਼ਕਲਿੱਕ ਨੂੰ ਚੀਨ ਜਾਂ ਚੀਨੀ ਇਕਾਈਆਂ ਤੋਂ ਕੋਈ ਵਿੱਤੀ ਸਹਾਇਤਾ ਜਾਂ ਹੁਕਮ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ, ਨਿਊਜ਼ਕਲਿੱਕ ਨੇ ਕਦੇ ਵੀ ਹਿੰਸਾ, ਵੱਖਵਾਦ ਜਾਂ ਗੈਰ-ਕਾਨੂੰਨੀ ਗਤੀਵਿਧੀ ਨੂੰ ਕਿਸੇ ਵੀ ਤਰੀਕੇ ਨਾਲ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।’’ ਬਿਆਨ ’ਚ ਕਿਹਾ ਗਿਆ ਹੈ, ‘‘ਨਿਊਜ਼ ਕਲਿਕ ਦੀ ਕਵਰੇਜ, ਜੋ ਕਿ ਔਨਲਾਈਨ ਉਪਲਬਧ ਹੈ, ਦੀ ਪੜਚੋਲ ਸਾਡੇ ਦਾਅਵਿਆਂ ਦੀ ਸੱਚਾਈ ਨੂੰ ਵਿਖਾਉਣ ਲਈ ਕਾਫੀ ਹੋਣੀ ਚਾਹੀਦੀ ਹੈ।’’

ਇਸ ’ਚ ਕਿਹਾ ਗਿਆ ਹੈ ਕਿ ਨਿਊਜ਼ਕਲਿੱਕ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ’ਚ ਪੂਰਾ ਭਰੋਸਾ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਉਸ ਦਾ ਸਟੈਂਡ ਸਹੀ ਸਾਬਤ ਹੋਵੇਗਾ।
ਸੋਮਵਾਰ ਨੂੰ, ਦਿੱਲੀ ਪੁਲਿਸ ਨੇ ‘ਨਿਊਜ਼ਕਲਿੱਕ’ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਸਥ ਅਤੇ ਇਸ ਦੇ ਮਨੁੱਖੀ ਸੰਸਾਧਨ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਪੋਰਟਲ ਅਤੇ ਇਸ ਦੇ ਪੱਤਰਕਾਰਾਂ ਨਾਲ ਸਬੰਧਤ ਲਗਭਗ 88 ਟਿਕਾਣਿਆਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ।

ਉਧਰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਹਫ਼ਤੇ ਵਿਚ ਦੂਜੀ ਵਾਰ ਨਿਊਜ਼ਕਲਿੱਕ ਦੇ ਘੱਟੋ-ਘੱਟ ਅੱਠ ਪੱਤਰਕਾਰਾਂ ਅਤੇ ਫ੍ਰੀਲਾਂਸ ਪੱਤਰਕਾਰਾਂ ਤੋਂ ਪੁੱਛ-ਪੜਤਾਲ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਦਿੱਲੀ ਪੁਲਿਸ ਦੇ ਇਕ ਸੂਤਰ ਨੇ ਦਸਿਆ ਕਿ ਉਸ ਨੂੰ ਦੁਪਹਿਰ ਵੇਲੇ ਵਿਸ਼ੇਸ਼ ਸੈੱਲ ਦੇ ਦਫ਼ਤਰ ਬੁਲਾਇਆ ਗਿਆ ਅਤੇ ਦੇਰ ਸ਼ਾਮ ਤਕ ਪੁੱਛ-ਪੜਤਾਲ ਕੀਤੀ ਗਈ।

ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਕੇਰਲ ਦੇ ਪਠਾਨਮਥਿੱਟਾ ’ਚ ਛਾਪੇਮਾਰੀ ਕੀਤੀ ਅਤੇ ਕੋਡੂਮੋਨ ਨੇੜੇ ਰਿਹਾਇਸ਼ ਤੋਂ ਮਲਿਆਲਮ ਪੱਤਰਕਾਰ ਅਤੇ ਨਿਊਜ਼ਕਲਿੱਕ ਦੀ ਸਾਬਕਾ ਮੁਲਾਜ਼ਮ ਅਨੁਸ਼ਾ ਪਾਲ ਦਾ ਲੈਪਟਾਪ ਅਤੇ ਫ਼ੋਨ ਜ਼ਬਤ ਕੀਤਾ। ਦਿੱਲੀ ਪੁਲਿਸ ਦੀ ਤਿੰਨ ਮੈਂਬਰੀ ਟੀਮ ਨੇ ਉਸ ਦਾ ਬਿਆਨ ਦਰਜ ਕਰਨ ਅਤੇ ਉਸ ਦੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਜ਼ਬਤ ਕਰਨ ਤੋਂ ਬਾਅਦ, ਪਾਲ ਨੇ ਮੀਡੀਆ ਨੂੰ ਦਸਿਆ ਕਿ ਉਸ ਤੋਂ ਨਿਊਜ਼ਕਲਿੱਕ ਅਤੇ ਸੀ.ਪੀ.ਆਈ. (ਮਾਓਵਾਦੀ) ਨਾਲ ਉਸ ਦੇ ਸਬੰਧਾਂ ਬਾਰੇ ਪੁੱਛ-ਪੜਤਾਲ ਕੀਤੀ ਗਈ ਸੀ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement