ਸਿੱਕਮ ਹੜ੍ਹ: 62 ਲਾਪਤਾ ਲੋਕ ਜ਼ਿੰਦਾ ਮਿਲੇ, ਮਰਨ ਵਾਲਿਆਂ ਦੀ ਗਿਣਤੀ 30 ਹੋਈ
Published : Oct 7, 2023, 10:06 pm IST
Updated : Oct 7, 2023, 10:06 pm IST
SHARE ARTICLE
Representative image.
Representative image.

ਲਾਪਤਾ ਲੋਕਾਂ ਦੀ ਗਿਣਤੀ ਘੱਟ ਕੇ 81 ਹੋ ਗਈ

ਗੰਗਟੋਕ: ਸਿੱਕਮ ’ਚ ਆਏ ਤੇਜ਼ ਹੜ੍ਹ ’ਚ ਮਾਰੇ ਗਏ ਚਾਰ ਹੋਰ ਲੋਕਾਂ ਦੀਆਂ ਲਾਸ਼ਾਂ ਸ਼ਨਿਚਰਵਾਰ ਨੂੰ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ, ਜਦਕਿ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ 62 ਲੋਕ ਜ਼ਿੰਦਾ ਮਿਲੇ ਹਨ। ਇਕ ਸਰਕਾਰੀ ਏਜੰਸੀ ਨੇ ਇੱਥੇ ਇਹ ਜਾਣਕਾਰੀ ਦਿਤੀ।

ਸਿੱਕਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਸ.ਐਸ.ਡੀ.ਐਮ.ਏ.) ਨੇ ਸ਼ਨਿਚਰਵਾਰ ਸ਼ਾਮ ਨੂੰ ਅਪਣੇ ਬੁਲੇਟਿਨ ’ਚ ਕਿਹਾ ਕਿ ਇਸ ਤਰ੍ਹਾਂ ਲਾਪਤਾ ਲੋਕਾਂ ਦੀ ਗਿਣਤੀ ਘੱਟ ਕੇ 81 ਹੋ ਗਈ ਹੈ। ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਇੱਥੇ ਦਸਿਆ ਕਿ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਅੰਤਰ-ਮੰਤਰਾਲਾ ਕੇਂਦਰੀ ਟੀਮ ਐਤਵਾਰ ਤੋਂ ਹੜ੍ਹ ਪ੍ਰਭਾਵਤ ਸੂਬੇ ਦਾ ਦੌਰਾ ਕਰੇਗੀ।

ਐਸ.ਐਸ.ਡੀ.ਐਮ.ਏ. ਨੇ ਕਿਹਾ ਕਿ ਬੁਧਵਾਰ ਤੜਕੇ ਬੱਦਲ ਫਟਣ ਕਾਰਨ ਆਏ ਹੜ੍ਹਾਂ ਕਾਰਨ ਸੂਬੇ ਦੇ ਚਾਰ ਜ਼ਿਲ੍ਹਿਆਂ ’ਚ 41,870 ਲੋਕ ਪ੍ਰਭਾਵਤ ਹੋਏ ਹਨ, ਜਿਸ ’ਚ ਮੰਗਨ ਜ਼ਿਲ੍ਹਾ ਤਬਾਹੀ ਦੀ ਮਾਰ ਝੱਲ ਰਿਹਾ ਹੈ, ਜਿੱਥੇ ਲਗਭਗ 30,300 ਲੋਕ ਤਬਾਹੀ ਦੀ ਮਾਰ ਹੇਠ ਆਏ ਹਨ। ਹੋਰ ਤਿੰਨ ਪ੍ਰਭਾਵਤ ਜ਼ਿਲ੍ਹੇ ਗੰਗਟੋਕ, ਪਾਕਿਯਾਂਗ ਅਤੇ ਨਾਮਚੀ ਹਨ।

ਤੀਹ ਮੌਤਾਂ ’ਚੋਂ, ਮੰਗਨ ’ਚ ਚਾਰ, ਗੰਗਟੋਕ ਜ਼ਿਲ੍ਹੇ ’ਚ ਛੇ, ਪਾਕਯਾਂਗ ’ਚ 19 ਅਤੇ ਨਾਮਚੀ ’ਚ ਇਕ ਮੌਤ ਹੋਈ। ਬੁਲੇਟਿਨ ’ਚ ਕਿਹਾ ਗਿਆ ਹੈ ਕਿ ਪਾਕਿਯਾਂਗ ’ਚ ਮਾਰੇ ਗਏ 19 ਲੋਕਾਂ ’ਚ ਫੌਜ ਦੇ 9 ਜਵਾਨ ਵੀ ਸ਼ਾਮਲ ਹਨ। 3 ਅਕਤੂਬਰ ਨੂੰ 23 ਫ਼ੌਜੀ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ’ਚੋਂ ਇਕ ਨੂੰ ਬਚਾ ਲਿਆ ਗਿਆ ਸੀ। ਹੁਣ ਤਕ ਵੱਖ-ਵੱਖ ਖੇਤਰਾਂ ਤੋਂ 2,563 ਲੋਕਾਂ ਨੂੰ ਬਚਾਇਆ ਜਾ ਚੁਕਾ ਹੈ ਅਤੇ 6,875 ਲੋਕਾਂ ਨੇ ਸੂਬੇ ਭਰ ’ਚ ਸਥਾਪਤ 30 ਰਾਹਤ ਕੈਂਪਾਂ ’ਚ ਸ਼ਰਨ ਲਈ ਹੈ। ਰੀਪੋਰਟਾਂ ’ਚ ਕਿਹਾ ਗਿਆ ਹੈ ਕਿ ਸੂਬੇ ਅੰਦਰ ਹੜ੍ਹਾਂ ’ਚ 1,320 ਤੋਂ ਵੱਧ ਘਰ ਨੁਕਸਾਨੇ ਗਏ ਹਨ ਅਤੇ ਚਾਰ ਜ਼ਿਲ੍ਹਿਆਂ ’ਚ 13 ਪੁਲ ਰੁੜ੍ਹ ਗਏ ਹਨ।

ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦਸਿਆ ਕਿ ਸਿੱਕਮ ਦੇ ਮਾਂਗਨ ਜ਼ਿਲ੍ਹੇ ਦੇ ਲਾਚੇਨ ਅਤੇ ਲਾਚੁੰਗ ’ਚ ਹੜ੍ਹਾਂ ਕਾਰਨ ਫਸੇ 3,000 ਤੋਂ ਵੱਧ ਸੈਲਾਨੀ ਸੁਰੱਖਿਅਤ ਹਨ। ਭਾਰਤੀ ਹਵਾਈ ਸੈਨਾ ਨੇ ਐਮ.ਆਈ.-17 ਹੈਲੀਕਾਪਟਰਾਂ ਰਾਹੀਂ ਬਚਾਅ ਅਤੇ ਰਾਹਤ ਕਾਰਜਾਂ ਨੂੰ ਚਲਾਉਣ ਦੇ ਕਈ ਯਤਨ ਕੀਤੇ ਪਰ ਖਰਾਬ ਮੌਸਮ ਕਾਰਨ ਬਾਗਡੋਗਰਾ ਅਤੇ ਚਟੇਨ ਤੋਂ ਉਡਾਣ ਭਰਨ ’ਚ ਅਸਮਰੱਥ ਰਹੇ।

ਦਿਨ ਦੌਰਾਨ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਮਾਂਗਨ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ ਕੀਤਾ ਅਤੇ ਫੌਜ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ, ਤਮਾਂਗ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਕੈਂਪਾਂ ’ਚ ਸ਼ਰਨ ਲੈਣ ਵਾਲੇ ਸਾਰੇ ਲੋਕਾਂ ਲਈ 2,000 ਰੁਪਏ ਦੀ ਤੁਰਤ ਰਾਹਤ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਲਾਪਤਾ ਫ਼ੌਜੀਆਂ ਦੀ ਭਾਲ ਸਿੱਕਮ ਅਤੇ ਪਛਮੀ ਬੰਗਾਲ ਦੇ ਉੱਤਰੀ ਹਿੱਸਿਆਂ ’ਚ ਜਾਰੀ ਹੈ।

ਫੌਜ ਦੇ 8 ਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਇਕ ਫ਼ੌਜੀਆਂ ਨੂੰ ਬਚਾਇਆ ਗਿਆ, 14 ਦੀ ਭਾਲ ਜਾਰੀ : ਰਖਿਆ ਮੰਤਰੀ ਰਾਜਨਾਥ ਸਿੰਘ

ਨਵੀਂ ਦਿੱਲੀ: ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਕਮ ਵਿਚ ਹੜ੍ਹਾਂ ਤੋਂ ਬਾਅਦ ਲਾਪਤਾ ਹੋਏ ਫੌਜ ਦੇ 8 ਜਵਾਨਾਂ ਦੀਆਂ ਲਾਸ਼ਾਂ ਸ਼ਨਿਚਰਵਾਰ ਨੂੰ ਮਿਲੀਆਂ ਹਨ। ਰਾਜਨਾਥ ਸਿੰਘ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਸਿੱਕਮ ’ਚ ਆਏ ਹੜ੍ਹ ’ਚ ਕਈ ਲੋਕਾਂ ਦੀ ਮੌਤ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਹੈ। ਰਖਿਆ ਮੰਤਰੀ ਨੇ ਕਿਹਾ, ‘‘ਸਿੱਕਮ ’ਚ ਇਕ ਗਲੇਸ਼ੀਅਰ ਝੀਲ ਦੇ ਫਟਣ ਕਾਰਨ ਆਏ ਹੜ੍ਹਾਂ ’ਚ ਫੌਜ ਦੇ ਅੱਠ ਜਵਾਨਾਂ ਸਮੇਤ ਕਈ ਲੋਕਾਂ ਦੀ ਮੌਤ ਤੋਂ ਮੈਂ ਬਹੁਤ ਦੁਖੀ ਹਾਂ।’’

ਉਨ੍ਹਾਂ ਕਿਹਾ, ‘‘ਲਾਪਤਾ ਹੋਏ 23 ਫ਼ੌਜੀਆਂ ’ਚੋਂ ਇਕ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਅੱਠ ਬਹਾਦਰ ਫ਼ੌਜੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਦੇਸ਼ ਦੀ ਸੇਵਾ ’ਚ ਅਗਾਂਹਵਧੂ ਖੇਤਰਾਂ ’ਚ ਤਾਇਨਾਤ ਹੋਣ ਦੌਰਾਨ ਉਨ੍ਹਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਵੇਗਾ।’’ ਰਖਿਆ ਮੰਤਰੀ ਨੇ ਕਿਹਾ ਕਿ ਬਾਕੀ ਬਚੇ 14 ਫ਼ੌਜੀਆਂ ਅਤੇ ਲਾਪਤਾ ਨਾਗਰਿਕਾਂ ਨੂੰ ਬਚਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਫੌਜੀ ਬੁਧਵਾਰ ਨੂੰ ਅਚਾਨਕ ਆਏ ਹੜ੍ਹ ਤੋਂ ਬਾਅਦ ਲਾਪਤਾ ਹੋ ਗਏ ਸਨ। 

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement