Delhi News : CM ਆਤਿਸ਼ੀ ਤੇ AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਲਗਾਏ ਇਲਜ਼ਾਮ

By : BALJINDERK

Published : Oct 7, 2024, 12:20 pm IST
Updated : Oct 7, 2024, 12:20 pm IST
SHARE ARTICLE
CM ਆਤਿਸ਼ੀ ਤੇ AAP ਸੁਪਰੀਮੋ ਅਰਵਿੰਦ ਕੇਜਰੀਵਾਲ
CM ਆਤਿਸ਼ੀ ਤੇ AAP ਸੁਪਰੀਮੋ ਅਰਵਿੰਦ ਕੇਜਰੀਵਾਲ

Delhi News : ਜਦੋਂ ਮੈਂ ਜੇਲ੍ਹ ਗਿਆ ਤਾਂ ਪਿੱਛੇ ਤੋਂ ਭਾਜਪਾ ਨੇ ਦਿੱਲੀ ਵਾਸੀਆਂ ਨੂੰ ਤੰਗ ਕਰਨ ’ਚ ਕੋਈ ਕਸਰ ਨਹੀਂ ਛੱਡੀ : ਅਰਵਿੰਦ ਕੇਜਰੀਵਾਲ 

Delhi News : ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਭਾਜਪਾ 'ਤੇ ਵੱਡਾ ਇਲਜ਼ਾਮ ਲਗਾਇਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਗਿਆ ਤਾਂ ਦਿੱਲੀ ਵਾਲਿਆਂ ਨੂੰ ਪਿੱਛੇ ਤੋਂ ਤੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪਰ, ਜੋ ਸਮੱਸਿਆਵਾਂ ਲੋਕਾਂ ਨੂੰ ਆਈਆਂ ਹਨ ਅਸੀਂ ਉਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਵਾਵਾਂਗੇ। ਉਨ੍ਹਾਂ ਨੇ ਮੁਹੱਲਾ ਕਲੀਨਿਕ ’ਚ ਦਵਾਈਆਂ ਬੰਦ ਕਰ ਦਿੱਤੀਆਂ ਗਈਆਂ, ਹਸਪਤਾਲਾਂ ਟੈਸਟ ਬੰਦ ਕਰ ਦਿੱਤੇ, ਫਰਿਸ਼ਤੇ ਸਕੀਮ ਬੰਦ ਕਰ ਦਿੱਤੀ, ਓਲਡ ਏਜ਼ ਪੈਨਸ਼ਨ ਬੰਦ ਕਰ ਦਿੱਤੀ, ਕਈ ਹੋਮਗਾਰਡਜ਼ ਦੀ ਤਨਖਾਹਾਂ ਬੰਦ ਕਰ ਦਿੱਤੀਆਂ। ਅਸੀਂ ਜੋ- ਜੋ ਕੰਮ ਬੰਦ ਕਰਵਾਏ ਗਏ ਹਨ ਮੈਂ ਅਤੇ ਆਤਿਸੀ ਸਰਕਾਰ ਉਨ੍ਹਾਂ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਵਾਂਗੇ। 

ਆਤਿਸ਼ੀ ਅਤੇ ਮੈਂ ਕੁਝ ਸੜਕਾਂ ਦਾ ਮੁਆਇਨਾ ਕੀਤਾ। ਇਨ੍ਹਾਂ ਲੋਕਾਂ ਨੇ ਰੁਟੀਨ ਮੇਨਟੀਨੈਂਸ ਵੀ ਬੰਦ ਕਰ ਦਿੱਤਾ। ਫਿਰ ਮੈਂ ਆਤਿਸ਼ੀ ਨੂੰ ਸੜਕਾਂ ਦਾ ਮੁਆਇਨਾ ਕਰਨ ਲਈ ਕਿਹਾ। ਮੈਂ ਇਸ ਸਬੰਧੀ ਆਤਿਸ਼ੀ ਨੂੰ ਪੱਤਰ ਵੀ ਲਿਖਿਆ ਸੀ। ਸਾਰੇ ਵਿਧਾਇਕਾਂ ਨੇ ਕੀਤਾ ਨਿਰੀਖਣ, ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ।

ਸੀਐਮ ਆਤਿਸ਼ੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾਇਆ ਅਤੇ ਜੇਲ੍ਹ ਵਿੱਚ ਰੱਖਿਆ। ਅਜਿਹਾ ਸਾਜ਼ਿਸ਼ ਰਚ ਕੇ ਕੀਤਾ ਗਿਆ ਸੀ। ਦਿੱਲੀ ਦੇ ਆਮ ਲੋਕਾਂ ਦਾ ਰੋਜ਼ਮਰਾ ਦਾ ਕੰਮ ਠੱਪ ਹੋ ਗਿਆ।

(For more news apart from CM Atishi and AAP supremo Arvind Kejriwal accused BJP News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement