
ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ
ਖੇੜਾ ( ਗੁਜਰਾਤ ) : ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਖੇੜਾ ਟਾਊਨ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਅੱਗ ਲੱਗਣ ਕਾਰਨ ਬਾਈਕ, ਆਟੋਰਿਕਸ਼ਾ ਅਤੇ ਕਾਰਾਂ ਸਮੇਤ 25 ਤੋਂ ਵੱਧ ਵਾਹਨ ਸੜ ਕੇ ਸੁਆਹ ਹੋ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਨਦੀਆਦ ਫ਼ਾਇਰ ਬ੍ਰਿਗੇਡ ਦੀ ਟੀਮ ਅਤੇ ਅਹਿਮਦਾਬਾਦ, ਮਹਿਮਦਵਾੜ, ਤੇਲ ਅਤੇ ਕੁਦਰਤੀ ਗੈਸ ਨਿਗਮ (ਓ.ਐਨ.ਜੀ.ਸੀ.) ਦੇ ਫ਼ਾਇਰ ਟੈਂਡਰ ਵੀ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਸਨ। ਟੀਮਾਂ ਨੇ ਡੇਢ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਨਾਡਿਆਦ ਫਾਇਰ ਵਿਭਾਗ ਦੇ ਫਾਇਰ ਸੁਪਰਡੈਂਟ ਦੀਕਸ਼ਿਤ ਪਟੇਲ ਨੇ ਦੱਸਿਆ ਕਿ ਖੇੜਾ ਟਾਊਨ ਥਾਣੇ ਦੇ ਕੰਪਲੈਕਸ ਵਿਚ ਬਰਾਮਦ ਕੀਤੀਆਂ ਗਈਆਂ ਗੱਡੀਆਂ ਅਤੇ ਸਾਮਾਨ ਵਿਚ ਅੱਗ ਲੱਗ ਗਈ। ਪਟੇਲ ਨੇ ਦੱਸਿਆ ਕਿ ਕੈਮੀਕਲ ਨਾਲ ਭਰੇ ਕੁਝ ਵਾਹਨਾਂ ਨੂੰ ਅੱਗ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।