
50 ਫ਼ੀਸਦੀ ਸਰਕਰੀ ਮੁਲਾਜ਼ਮਾਂ ਦੇ ਘਰ ਤੋਂ ਕੰਮ ਕਰਨ ਵਾਲਾ ਫ਼ੈਸਲਾ ਵੀ ਲਿਆ ਵਾਪਸ
ਟਰੱਕਾਂ ਦਾ ਦਾਖ਼ਲਾ ਅਤੇ ਉਸਾਰੀ ਦੇ ਕੰਮਾਂ 'ਤੇ ਲਗਾਈ ਗਈ ਪਾਬੰਦੀ ਵੀ ਹਟਾਈ
ਨਵੀਂ ਦਿੱਲੀ : ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਲਾਨ ਕੀਤਾ ਹੈ ਕਿ ਪ੍ਰਾਇਮਰੀ ਸਕੂਲ 9 ਨਵੰਬਰ ਤੋਂ ਖੋਲ੍ਹੇ ਜਾਣਗੇ ਅਤੇ ਉਪਰਲੀਆਂ ਜਮਾਤਾਂ ਵਿੱਚ ਖੁੱਲ੍ਹੀਆਂ ਗਤੀਵਿਧੀਆਂ ਤੋਂ ਪਾਬੰਦੀ ਵੀ ਹਟਾਈ ਜਾ ਰਹੀ ਹੈ।
ਇਸ ਦੇ ਨਾਲ ਹੀ 50 ਫ਼ੀਸਦੀ ਸਰਕਾਰੀ ਮੁਲਾਜ਼ਮਾਂ ਦੇ ਘਰ ਤੋਂ ਕੰਮ ਕਰਨ ਵਾਲਾ ਫ਼ੈਸਲਾ ਵੀ ਵਾਪਸ ਲੈ ਲਿਆ ਗਿਆ ਹੈ ਜਿਸ ਤਹਿਤ ਹੁਣ ਦਫਤਰਾਂ ਵਿਚ ਪੂਰੀ ਸਮਰੱਥਾ ਨਾਲ ਕੰਮ ਕੀਤਾ ਜਾਵੇਗਾ। ਬੀਐੱਸ-3 ਪੈਟਰੋਲ ਅਤੇ ਬੀਐੱਸ-4 ਡੀਜ਼ਲ ਵਾਹਨਾਂ 'ਤੇ ਪਾਬੰਦੀ ਜਾਰੀ ਰਹੇਗੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਦਿੱਲੀ ਦੇ ਅੰਦਰ ਪ੍ਰਦੂਸ਼ਣ ਦੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਦਿੱਲੀ ਵਿੱਚ ਫੇਜ਼ 4 ਦੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਟਰੱਕਾਂ ਦੇ ਦਾਖਲੇ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਘਰ ਤੋਂ ਕੰਮ ਕਰਨ ਦੀਆਂ ਹਦਾਇਤਾਂ ਵਿੱਚ ਸੋਧ ਕਰ ਕੇ ਅੱਜ ਤੋਂ ਦਫ਼ਤਰਾਂ ਵਿੱਚ ਪੂਰੀ ਸਮਰੱਥਾ ਨਾਲ ਕੰਮ ਕੀਤਾ ਜਾ ਰਿਹਾ ਹੈ। ਹਾਈਵੇਅ, ਸੜਕਾਂ, ਫਲਾਈਓਵਰ, ਓਵਰਬ੍ਰਿਜ, ਪਾਈਪਲਾਈਨਾਂ ਨਾਲ ਸਬੰਧਤ ਨਿਰਮਾਣ ਕਾਰਜਾਂ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ।