ਵੱਡੇ ਪੁੱਤ ਨੂੰ ਠੀਕ ਕਰਨ ਲਈ ਮਾਂ ਨੇ ਆਪਣੀ ਧੀ ਦੀ ਲਈ ਜਾਨ, ਛੋਟੇ ਪੁੱਤ ਨੇ ਭੱਜ ਕੇ ਬਚਾਈ ਜਾਨ

By : GAGANDEEP

Published : Nov 7, 2022, 3:26 pm IST
Updated : Nov 7, 2022, 3:26 pm IST
SHARE ARTICLE
photo
photo

ਪੁਲਿਸ ਨੇ ਔਰਤ ਨੂੰ ਕੀਤਾ ਗ੍ਰਿਫਤਾਰ

 

ਕੋਟਾ: ਰਾਜਸਥਾਨ ਦੇ ਕੋਟਾ ਡਿਵੀਜ਼ਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਾਂ ਨੇ ਆਪਣੀ 13 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਧੀ ਦਾ ਕਤਲ ਕਰਨ ਵਾਲੀ ਮਾਂ ਮਾਨਸਿਕ ਤੌਰ ਉਤੇ ਬਿਮਾਰ ਦੱਸੀ ਜਾ ਰਹੀ ਹੈ। ਉਸ ਨੇ ਆਪਣੇ ਵੱਡੇ ਪੁੱਤ ਦੀ ਸਿਹਤ ਦੀ ਬਿਹਤਰੀ ਲਈ ਧੀ ਦੀ ਬਲੀ ਦਿੱਤੀ। 

ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸੁਪਨਾ ਆਇਆ ਸੀ ਕਿ ਪਰਿਵਾਰਕ ਮੈਂਬਰਾਂ ਦੀ ਬਲੀ ਦੇ ਕੇ ਬੇਟਾ ਠੀਕ ਹੋ ਜਾਵੇਗਾ। ਪੁਲਿਸ ਮੁਤਾਬਕ ਅੰਤਾ ਕਸਬੇ ਦੀ ਸ਼ਿਵ ਕਾਲੋਨੀ ਦੀ ਰਹਿਣ ਵਾਲੀ ਰੇਖਾ ਹਾੜਾ ਨੇ ਸ਼ਨੀਵਾਰ ਨੂੰ ਆਪਣੀ 13 ਸਾਲਾ ਬੇਟੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਔਰਤ ਦਾ ਪਤੀ ਸ਼ਿਵਰਾਜ ਸਿੰਘ ਆਟੋ ਚਾਲਕ ਹੈ।

ਮਹਿਲਾ ਦਾ ਪਤੀ ਸ਼ਨੀਵਾਰ ਸਵੇਰੇ ਆਟੋ ਲੈ ਕੇ ਘਰੋਂ ਨਿਕਲਿਆ ਸੀ। ਉਸ ਦੇ ਦੋ ਪੁੱਤਰ ਤੇ ਇੱਕ ਧੀ ਸੀ। ਸ਼ਨੀਵਾਰ ਨੂੰ ਉਸ ਦਾ ਵੱਡਾ ਪੁੱਤਰ ਨਗਿੰਦਰ ਸਿੰਘ (16) ਸਕੂਲ ਗਿਆ ਹੋਇਆ ਸੀ। ਜਦੋਂ ਕਿ ਬੇਟੀ ਸੰਜਨਾ (13) ਅਤੇ ਉਸ ਦਾ ਛੋਟਾ ਪੁੱਤ ਸਿੰਘਮ (11) ਸਕੂਲ ਜਾਣ ਵਾਲੇ ਸਨ। ਇਸ ਦੌਰਾਨ ਰੇਖਾ ਨੇ ਸੰਜਨਾ ਅਤੇ ਸਿੰਘਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਪੁੱਤਰ ਸਿੰਘਮ ਭੱਜ ਕੇ ਕਮਰੇ ਤੋਂ ਬਾਹਰ ਚਲਾ ਗਿਆ। ਇਸ ਤੋਂ ਬਾਅਦ ਰੇਖਾ ਨੇ ਅੰਦਰੋਂ ਕੁੰਡੀ ਲਗਾ ਦਿੱਤੀ। ਬਾਅਦ ਵਿੱਚ ਉਸ ਨੇ ਆਪਣੀ ਧੀ ਸੰਜਨਾ ਦਾ ਤੌਲੀਏ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸੰਜਨਾ 5ਵੀਂ ਜਮਾਤ 'ਚ ਪੜ੍ਹਦੀ ਸੀ। ਭੈਣ ਦੇ ਕਮਰੇ ਤੋਂ ਬਾਹਰ ਨਾ ਨਿਕਲਣ ਕਾਰਨ ਛੋਟਾ ਭਰਾ ਸਿੰਘਮ ਉੱਚੀ-ਉੱਚੀ ਰੋਣ ਲੱਗਾ।

ਉਸ ਦੇ ਰੌਲਾ ਪਾਉਣ 'ਤੇ ਆਸਪਾਸ ਦੇ ਲੋਕ ਮੌਕੇ 'ਤੇ ਆ ਗਏ। ਲੋਕਾਂ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਸੰਜਨਾ ਜ਼ਮੀਨ ਉਤੇ ਪਈ ਮਿਲੀ। ਲੋਕ ਉਸ ਨੂੰ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। 

Location: India, Rajasthan, Kota

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement