ਜੈੱਟ ਏਅਰਵੇਜ਼ ਦੇ ਮੁੜ ਚਾਲੂ ਹੋਣ ਦੀ ਸੰਭਾਵਨਾ ਖ਼ਤਮ, ਸੁਪਰੀਮ ਕੋਰਟ ਨੇ ਏਅਰਲਾਈਨ ਦੀਆਂ ਸਾਰੀਆਂ ਜਾਇਦਾਦਾਂ ਨੂੰ ਵੇਚਣ ਦਾ ਦਿੱਤਾ ਹੁਕਮ
Published : Nov 7, 2024, 6:06 pm IST
Updated : Nov 7, 2024, 6:06 pm IST
SHARE ARTICLE
The Supreme Court ordered the sale of all assets of Jet Airline
The Supreme Court ordered the sale of all assets of Jet Airline

2019 ਤੋਂ ਬੰਦ ਹੈ ਏਅਰਲਾਈਨ

The Supreme Court ordered the sale of all assets of Jet Airline: ਜੈੱਟ ਏਅਰਵੇਜ਼ ਦੁਬਾਰਾ ਕਦੇ ਸ਼ੁਰੂ ਨਹੀਂ ਹੋਵੇਗੀ। ਅੱਜ ਸੁਪਰੀਮ ਕੋਰਟ ਨੇ ਜੈੱਟ ਏਅਰਵੇਜ਼ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ। ਲਿਕਵੀਡੇਸ਼ਨ ਦਾ ਮਤਲਬ ਹੈ ਕਿਸੇ ਕੰਪਨੀ ਦੀ ਸੰਪੱਤੀ ਨੂੰ ਜ਼ਬਤ ਕਰਨਾ ਅਤੇ ਉਹਨਾਂ ਨੂੰ ਵੇਚਣ ਤੋਂ ਪ੍ਰਾਪਤ ਕਮਾਈ ਨੂੰ ਇਸ ਦੇ ਕਰਜ਼ਿਆਂ ਅਤੇ ਦੇਣਦਾਰੀਆਂ ਦੀ ਅਦਾਇਗੀ ਕਰਨ ਲਈ ਵਰਤਣਾ।

ਇਸ ਹੁਕਮ ਵਿੱਚ ਅਦਾਲਤ ਨੇ ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐਨਸੀਐਲਏਟੀ) ਦੇ ਫੈਸਲੇ ਨੂੰ ਪਲਟ ਦਿੱਤਾ। NCLAT ਨੇ ਮਾਰਚ ਵਿੱਚ ਰੈਜ਼ੋਲੂਸ਼ਨ ਯੋਜਨਾ (ਏਅਰਲਾਈਨ ਨੂੰ ਸੰਕਟ ਤੋਂ ਬਚਾਉਣ ਲਈ) ਦੇ ਤਹਿਤ ਜੈੱਟ ਏਅਰਵੇਜ਼ ਦੀ ਮਲਕੀਅਤ ਜਾਲਾਨ-ਕਾਲਰੋਕ ਕੰਸੋਰਟੀਅਮ (JKC) ਨੂੰ ਸੌਂਪਣ ਦਾ ਫੈਸਲਾ ਕੀਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਆਰਥਿਕ ਸੰਕਟ ਕਾਰਨ ਜੈੱਟ ਏਅਰਵੇਜ਼ ਦਾ ਸੰਚਾਲਨ 2019 ਤੋਂ ਬੰਦ ਹੈ। ਉਸ ਸਮੇਂ ਏਅਰਵੇਜ਼ 'ਤੇ ਕਈ ਬੈਂਕਾਂ ਤੋਂ 4783 ਕਰੋੜ ਰੁਪਏ ਦਾ ਕਰਜ਼ਾ ਸੀ। ਸਭ ਤੋਂ ਵੱਧ ਕਰਜ਼ਾ ਭਾਰਤੀ ਸਟੇਟ ਬੈਂਕ ਨੇ ਦਿੱਤਾ ਹੈ। ਏਅਰਲਾਈਨ ਦੇ ਘਾਟੇ ਵਿੱਚ ਜਾਣ ਤੋਂ ਬਾਅਦ ਬੈਂਕਾਂ ਨੇ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕੀਤੀ ਸੀ। ਰੈਜ਼ੋਲਿਊਸ਼ਨ ਪਲਾਨ ਤਹਿਤ ਜੇ.ਕੇ.ਸੀ. ਨੂੰ ਮਾਲਕੀ ਹੱਕ ਮਿਲਣੇ ਸਨ। ਬੈਂਕਾਂ ਨੇ ਇਸ ਦੇ ਖਿਲਾਫ਼ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਲਿਕਵਿਡੇਸ਼ਨ ਉਸ ਦੇ ਲੈਣਦਾਰਾਂ ਅਤੇ ਕਰਮਚਾਰੀਆਂ ਦੇ ਹਿੱਤ ਵਿੱਚ ਹੋਵੇਗਾ ਕਿਉਂਕਿ ਜਾਲਾਨ-ਕਾਲਰੋਕ ਕੰਸੋਰਟੀਅਮ 5 ਸਾਲਾਂ ਦੀ ਮਨਜ਼ੂਰੀ ਦੇ ਬਾਅਦ ਵੀ ਰੈਜ਼ੋਲੂਸ਼ਨ ਯੋਜਨਾ ਨੂੰ ਲਾਗੂ ਕਰਨ ਵਿੱਚ ਅਸਫਲ ਰਿਹਾ ਹੈ। ਅਦਾਲਤ ਨੇ 'ਅਜੀਬ ਅਤੇ ਚਿੰਤਾਜਨਕ' ਸਥਿਤੀ ਦੇ ਮੱਦੇਨਜ਼ਰ ਜੈੱਟ ਏਅਰਵੇਜ਼ ਨੂੰ ਬੰਦ ਕਰਨ ਦਾ ਹੁਕਮ ਦੇਣ ਲਈ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀਆਂ ਅਸਧਾਰਨ ਸ਼ਕਤੀਆਂ ਦੀ ਵਰਤੋਂ ਕੀਤੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement