ਅਜਿਹਾ ਹੀ ਇੱਕ ਗੀਤ ਹੈ-ਵੰਦੇ ਮਾਤਰਮ
ਚੰਡੀਗੜ੍ਹ: ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦਾ ਯਾਦਗਾਰ ਉਤਸਵ ਅੱਜ ਪੂਰੇ ਹਰਿਆਣਾ ਵਿੱਚ ਪੂਰੀ ਗਰਿਮਾ ਅਤੇ ਸ਼ਾਲੀਨਤਾ ਨਾਲ ਮਨਾਇਆ ਗਿਆ। ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਰਸਤੋਗੀ ਨੇ ਕਿਹਾ ਕਿ ਆਪਣੇ ਹੀ ਦੇਸ਼ ਵਿੱਚ ਪਰਾਧੀਨਤਾ ਦੀ ਪੀੜਾ ਕਿੰਨੀ ਦੁਖਦਾਈ ਹੁੰਦੀ ਹੈ, ਇਸ ਦੀ ਕਲਪਣਾ ਹੀ ਬਹੁਤ ਮੁਸ਼ਕਲ ਹੈ। ਸਨ 1857 ਵਿੱਚ ਸੁਤੰਤਰਤਾ ਦੇ ਪਹਿਲੇ ਸੰਗ੍ਰਾਮ ਦਾ ਬਿਗੁਲ ਵਜਿਆ ਅਤੇ ਪ੍ਰਬੁੱਧ ਨਾਗਰਿਕਾਂ ਨੇ ਅੰਗੇ੍ਰਜਾਂ ਦੇ ਜੁਲਮਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ।
ਉਨ੍ਹਾਂ ਨੇ ਕਿਹਾ ਕਿ ਗੀਤ-ਸੰਗੀਤ, ਦੀ ਸਾਡੇ ਦੇਸ਼ ਵਿੱਚ ਇੱਕ ਲੰਬੀ ਪਰੰਪਰਾ ਰਹੀ ਹੈ। ਅਜਿਹਾ ਹੀ ਇੱਕ ਗੀਤ ਹੈ-ਵੰਦੇ ਮਾਤਰਮ। ਇਸ ਅਮਰ ਗੀਤਾ ਨੇ ਅੰਗ੍ਰੇਜੀ ਸ਼ਾਸਨ ਦੇ ਜੁਲਮਾਂ ਤੋਂ ਪੀੜਤ ਲੋਕਾਂ ਦੇ ਦਿਲਾਂ ਵਿੱਚ ਦੇਸ਼ਭਗਤੀ ਦੀ ਜੋਤ ਜਗਾਈ, ਰਾਸ਼ਟਰੀ ਚੇਤਨਾ ਨੂੰ ਸਵਰ ਪ੍ਰਦਾਨ ਕੀਤਾ ਅਤੇ ਭਾਰਤ ਦੇ ਸਵਾਧੀਨਤਾ ਸੰਗ੍ਰਾਮ ਨੂੰ ਦਿਸ਼ਾ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਬਹੁਤ ਹੀ ਮਾਣ ਅਤੇ ਗੌਰਵ ਦੇ ਨਾਲ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਉਤਸਵ ਮਨਾ ਰਿਹਾ ਹੈ। ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੰਡੇ ਮਾਤਰਮ ਸਿਰਫ ਇੱਕ ਗੀਤਾ ਨਹੀਂ, ਇਹ ਭਾਰਤ ਮਾਤਾ ਦੀ ਅਰਾਧਨਾ ਹੈ, ਸਾਡੇ ਰਾਸ਼ਟਰੀ ਚਰਿੱਤਰ ਦੀ ਆਤਮਾ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਜੋ ਦੇਸ਼-ਸੂਬੇ ਆਪਣੇ ਇਤਿਹਾਸ ਨੁੰ ਯਾਦ ਨਹੀਂ ਰੱਖਦੇ, ਉਨ੍ਹਾਂ ਦਾ ਅਸਤਿਤਵ ਵੀ ਵੱਧ ਸਮੇਂ ਤੱਕ ਨਹੀਂ ਰਹਿੰਦਾ। ਇਸ ਲਈ ਸਾਨੂੰ ਆਪਣੇ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਨੂੰ, ਇਸ ਦੀ ਅਮੁੱਲ ਧਰੋਹਰ ਨੂੰ ਲਗਾਤਾਰ ਯਾਦ ਰੱਖਣਾ ਹੈ। ਸਾਡੇ ਮਹਾਪੁਰਸ਼ਾਂ ਅਤੇ ਸੁਤੰਤਰਤਾ ਸੈਨਾਨੀਆਂ ਦੇ ਦਿਖਲਾਏ ਮਾਰਗ 'ਤੇ ਚਲਣਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਮੌਕੇ 'ਤੇ ਇਸ ਅਮਰ ਗੀਤਾ ਦੇ ਰੱਚਣਹਾਰ ਸ੍ਰੀ ਬੰਕਿਮਚੰਦਰ ਚੱਟੋਪਾਧਿਆਏ ਦੇ ਜੀਵਨ 'ਤੇ ਅਧਾਰਿਤ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਇਸ ਵਿੱਚ ਉਨ੍ਹਾਂ ਦੇ ਜੀਵਨ ਦੇ ਜੁੜੇ ਪ੍ਰਸੰਗਾਂ ਦਾ ਵਨਰਣ ਕੀਤਾ ਗਿਆ ਹੈ। ਉਨ੍ਹਾਂ ਨੇ ਮੌਜੂਦ ਅਧਿਕਾਰੀ-ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਊਹ ਇਸ ਪ੍ਰਦਰਸ਼ਨੀ ਨੂੰ ਜਰੂਰ ਦੇਖਣ ਅਤੇ ਇਸ ਤੋਂ ਕੁੱਝ ਨਾ ਕੁੱਝ ਸਿੱਖ ਕੇ ਜਾਣ। ਉਨ੍ਹਾਂ ਨੇ ਰਾਸ਼ਟਰੀ ਗੀਤ ਨੂੰ ਹਿੰਦੀ ਵਿੱਚ ਵੀ ਉਚਾਰਣ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੁੱਖ ਸਕੱਤਰ ਅਤੇ ਕਈ ਸੀਨੀਅਰ ਅਧਿਕਾਰੀਆਂ ਨੈ ਦੀਪ ਪ੍ਰਜਵਲਿਤ ਕਰ ਭਾਰਤ ਮਾਤਾ ਦੇ ਚਰਣਾਂ ਵਿੱਚ ਪੁਸ਼ਪ ਅਰਪਿਤ ਕੀਤੇ। ਇਸ ਮੌਕੇ 'ਤੇ ਸਕੂਲੀ ਬੱਚਿਆਂ ਨੇ ਰਾਸ਼ਟਰੀ ਗੀਤਾ ਗਾ ਕੇ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੌਜੂਦ ਅਧਿਕਾਰੀ-ਕਰਮਚਾਰੀਆਂ ਨੇ ਮਿਲ ਕੇ ਵੰਦੇ ਮਾਤਰਮ ਗਾਇਆ। ਪ੍ਰੋਗਰਾਮ ਦੇ ਆਖੀਰ ਵਿੱਚ ਰਾਸ਼ਟਰਗਾਨ ਦੇ ਨਾਲ-ਨਾਲ ਰਾਜ ਗੀਤ ਜੈਯ ਜੈਯ ਜੈਯ ਹਰਿਆਣਾਂ ਵੀ ਗਾਇਆ ਗਿਆ।
ਇਸ ਤੋਂ ਪਹਿਲਾਂ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਆਖੀਰ ਵਿੱਚ ਉਨ੍ਹਾਂ ਨੂੰ ਵੰਦੇ ਮਾਤਰਮ ਗੀਤਾ ਦੀ ਫੋਟੋ ਭੇਂਟ ਕੀਤੀ।
ਪ੍ਰੋਗਰਾਮ ਵਿੱਚ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜਯੇਂਦਰ ਕੁਮਾਰ, ਟਾਊਨ ਅੇਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਪੂਰਵ ਕੁਮਾਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਓ ਪੀ ਸਿੰਘ, ਊਰਜਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਸ਼ਿਆਮਲ ਮਿਸ਼ਰਾ, ਸਾਰਿਆਂ ਲਹੀ ਆਵਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਸੂਚਨਾ, ਜਨ ਸੰਪਰਕ, ਭਾਸ਼ ਅਤੇ ਸਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਰਜਨੀਕਾਥਨ, ਮਾਨਵ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਪੀਸੀ ਮੀਣਾ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਨਵਦੀਪ ਸਿੰਘ, ਵਿਰਾਸਤ ਅਤੇ ਸੈਰ-ਸਪਾਟਾ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਪਰਸੋਨਲ ਸਿਖਲਾਈ ਅਤੇ ਸੰਸਦੀ ਮਾਮਲੇ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਅਦਿਤਅ ਦਹਿਆ, ਮਹਿਲਾ ਅਤੇ ਬਾਲ ਵਿਕਾਸ ਵਿਪਾਗ ਦੀ ਨਿਦੇਸ਼ਕ ਸ੍ਰੀਮਤੀ ਪ੍ਰਿਯੰਕਾ ਸੋਨੀ ਅਤੇ ਸਕੱਤਰੇਤ ਸਥਾਪਨਾ ਦੇ ਵਧੀਕ ਸਕੱਤਰ ਸਮਵਰਤਕ ਸਿੰਘ ਖਾਂਗਵਾਲ ਸਮੇਤ ਹਰਿਆਣਾ ਸਿਵਲ ਸਕੱਤਰੇਤ ਦੇ ਕਰਮਚਾਰੀ ਅਤੇ ਸੀਆਈਐਸਐਫ ਦੇ ਅਧਿਕਾਰੀ ਅਤੇ ਜਵਾਨ ਵੀ ਮੌਜੂਦ ਸਨ।
