
ਕਦੇ ਫੋਰਟਿਸ ਨੂੰ ਨਵੀਂ ਉਚਾਈ 'ਤੇ ਲੈ ਜਾਣ ਵਾਲੇ ਸਿੰਘ ਭਰਾ ਮਲਵਿੰਦਰ ਅਤੇ ਸ਼ਿਵਿੰਦਰ ਸਿੰਘ ਅੱਜ ਇਕ-ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਹੁਣ ਤਾਂ ਦੋਨਾਂ ਦੇ ਵਿਚ ਦਾ...
ਨਵੀਂ ਦਿੱਲੀ (ਭਾਸ਼ਾ): ਕਦੇ ਫੋਰਟਿਸ ਨੂੰ ਨਵੀਂ ਉਚਾਈ 'ਤੇ ਲੈ ਜਾਣ ਵਾਲੇ ਸਿੰਘ ਭਰਾ ਮਲਵਿੰਦਰ ਅਤੇ ਸ਼ਿਵਿੰਦਰ ਸਿੰਘ ਅੱਜ ਇਕ-ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਹੁਣ ਤਾਂ ਦੋਨਾਂ ਦੇ ਵਿਚ ਦਾ ਮੱਤਭੇਦ ਮਾਰ ਕੁੱਟ ਤੱਕ ਜਾ ਪਹੁੰਚਿਆ ਹੈ। ਕੰਪਨੀ ਦੇ ਸਾਬਕਾ ਸੀਐਮਡੀ ਮਲਵਿੰਦਰ ਸਿੰਘ ਨੇ ਅਪਣੇ ਛੋਟੇ ਭਰਾ ਸ਼ਿਵਿੰਦਰ ਸਿੰਘ 'ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਉਨ੍ਹਾਂ 'ਤੇ ਹਮਲਾ ਕਰ ਦਿਤਾ।
Shivinder Singh And Malvinder Singh
ਜਦੋਂ ਕਿ ਸ਼ਿਵਿੰਦਰ ਅਪਣੇ ਉਤੇ ਲਗੇ ਇਲਜ਼ਾਮ ਤੋਂ ਇਨਕਾਰ ਕਰਦੇ ਹੋਏ ਮਲਵਿੰਦਰ 'ਤੇ ਹੀ ਮਾਰ ਕੁੱਟ ਦਾ ਇਲਜ਼ਾਮ ਲਗਾਇਆ ਹੈ। ਮਲਵਿੰਦਰ ਨੇ ਵਾਟਸਐਪ ਗਰੁਪ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ , ਜਿਸ 'ਚ ਉਸ ਨੂੰ ਸੱਟਾ ਲਗੀਆਂ ਨਜ਼ਰ ਆ ਰਹੀਆਂ ਹਨ। ਦੱਸ ਦਈਏ ਕਿ ਮਲਵਿੰਦਰ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ 5 ਦਸੰਬਰ, 2018 ਨੂੰ ਸ਼ਾਮ ਛੇ ਵਜੇ ਤੋਂ ਬਾਅਦ ਮੇਰੇ ਛੋਟੇ ਭਰਾ ਸ਼ਿਵਿੰਦਰ ਮੋਹਨ ਸਿੰਘ ਨੇ 55 ਹਨੁੰਮਾਨ ਰੋਡ 'ਤੇ ਮੇਰੇ
Fortis healthcares brothers
ਨਾਲ ਦੁਰਵਿਅਵਹਾਰ ਕੀਤਾ ਅਤੇ ਧਮਕੀ ਦਿਤੀ ਅਤੇ ਨਾਲ ਹੀ ਉਨ੍ਹਾਂ ਨੇ ਮੇਰੇ ਤੇ ਹੱਥ ਵੀ ਚੁੱਕਿਆ, ਮੈਨੂੰ ਸੱਟ ਲੱਗੀ, ਮੇਰੀ ਕਮੀਜ਼ ਦਾ ਇਕ ਬਟਨ ਟੁੱਟ ਗਿਆ, ਮੈਨੂੰ ਖਰੋਂਚਾਂ ਵੀ ਆਈ। ਉਹ ਉਦੋਂ ਮੇਰੇ ਨਾਲ ਉਲਝੇ ਰਹੇ, ਜਦੋਂ ਤੱਕ ਲੋਕਾਂ ਨੇ ਉਨ੍ਹਾਂ ਨੂੰ ਮੇਰੇ ਤੋਂ ਵੱਖ ਨਹੀਂ ਕੀਤਾ। ਇਕ ਚੈਨਲ ਨਾਲ ਗੱਲ ਬਾਤ ਕਰਦੇ ਹੋਏ ਸ਼ਿਵਿੰਦਰ ਮੋਹਨ ਸਿੰਘ ਤੇ ਦੁਰਵਿਅਵਹਾਰ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਮਲਵਿੰਦਰ ਨੇ ਦੱਸਿਆ ਕਿ ਪੂਰਾ ਮਾਮਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸ਼ਿਵਿੰਦਰ
ਨੇ ਗਰੁਪ ਦੀ ਇੱਕ ਕੰਪਨੀ ਪ੍ਰਾਇਸ ਰਿਅਲ ਐਸਟੇਟ ਦੇ ਬੋਰਡ ਦੀ ਬੈਠਕ ਨੂੰ ਰੋਕਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕੰਪਨੀ ਨੂੰ ਉਨ੍ਹਾਂ ਨੇ ਲੱਗਭੱਗ 2 ਹਜ਼ਾਰ ਕਰੋੜ ਰੁਪਏ ਦੀ ਉਧਾਰੀ ਦਿਤੀ ਹੈ, ਜਿਨੂੰ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਵਾਰ ਦੇ ਲੋਕ ਚਲਾਂਦੇ ਹਨ। ਮਲਵਿੰਦਰ ਨੇ ਕਿਹਾ ਕਿ ਬੋਰਡ ਦੀ ਮੀਟਿੰਗ ਢਿੱਲੋਂ ਗਰੁਪ ਤੋਂ ਪੈਸੇ ਵਾਪਿਸ ਕਰਨ 'ਤੇ ਵਿਚਾਰ ਲਈ ਬੁਲਾਈ ਗਈ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵਿੰਦਰ ਹਨੁੰਮਾਨ ਰੋਡ ਵਾਲੇ ਆਫਿਸ 'ਚ ਗਏ ਅਤੇ ਬੋਰਡ ਮੀਟਿੰਗ 'ਚ ਅੜਚਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਢਿੱਲੋਂ ਗਰੁਪ ਤੋਂ ਰਿਕਵਰੀ ਪ੍ਰੋਸੇਸ ਨੂੰ ਟਾਲਿਆ ਜਾ ਸਕੇ। ਮਲਵਿੰਦਰ ਦੇ ਮੁਤਾਬਕ ਸ਼ਿਵਿੰਦਰ ਬੋਰਡ ਦੇ ਮੈਂਬਰ ਵੀ ਨਹੀਂ ਹਨ। ਮਲਿਵੰਦਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਹ ਆਫਿਸ ਵੱਲ ਭੱਜੇ। ਉਹ ਜਿਵੇਂ ਹੀ ਮੌਕੇ 'ਤੇ ਪੁੱਜੇ ਤਾਂ ਸ਼ਿਵਿੰਦਰ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ।