ਕਿਸਾਨਾਂ ਦੀ ਹਮਾਇਤ ਵਿਚ 30 ਖਿਡਾਰੀ ਅੱਜ ਰਾਸ਼ਟਰਪਤੀ ਭਵਨ ਵਿਚ ਅਵਾਰਡ ਵਾਪਸ ਕਰਨ ਪਹੁੰਚੇ
ਨਵੀਂ ਦਿੱਲੀ - ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਬਾਰਡਰ 'ਤੇ ਲਗਾਤਾਰ ਡਟੇ ਹੋਏ ਹਨ ਤੇ ਕਿਸਾਨਾਂ ਦੇ ਸਮਰਥਨ ਵਿਚ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 12 ਵਾਂ ਦਿਨ ਹੈ ਤੇ ਇਸ ਦੇ ਸਮਰਥਨ ਵਿਚ ਸਾਰੇ ਖਿਡਾਰੀਆਂ ਨੇ ਆਪਣਾ ਅਵਾਰਡ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਕਿਸਾਨਾਂ ਦੀ ਹਮਾਇਤ ਵਿਚ 30 ਖਿਡਾਰੀ ਅੱਜ ਰਾਸ਼ਟਰਪਤੀ ਭਵਨ ਵਿਚ ਅਵਾਰਡ ਵਾਪਸ ਕਰਨ ਪਹੁੰਚੇ ਪਰ ਉਹਨਾਂ ਨੂੰ ਰਸਤੇ ਵਿਚ ਹੀ ਦਿੱਲੀ ਪੁਲਿਸ ਵੱਲੋਂ ਰੋਕ ਲਿਆ ਗਿਆ ਅਤੇ ਅੱਗੇ ਨਹੀਂ ਜਾਣ ਦਿੱਤਾ ਗਿਆ। ਦੱਸ ਦਈਏ ਕਿ ਕਿਸਾਨਾਂ ਦੇ ਹੱਕ ਵਿਚ ਆਏ 30 ਖਿਡਾਰੀਆਂ ਨੇ ਆਪਣੇ ਅਵਾਰਡ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਲਿਸਟ ਵਿਚ ਪਰਗਟ ਸਿੰਘ, ਕਰਤਾਰ ਸਿੰਘ ਪਹਿਲਵਾਨ, ਬ੍ਰਿਗੇਡੀਅਰ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ
ਗੁਨਦੀਪ ਕੁਮਾਰ, ਸੁਸ਼ੀਲ ਕੋਹਲੀ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਗੁਰਮੇਲ ਸਿੰਘ, ਗੋਲਡਨ ਗਰਲ ਰਾਜਬੀਰ ਕੌਰ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਸੱਜਣ ਸਿੰਘ ਚੀਮਾ, ਹਰਦੀਪ ਸਿੰਘ, ਅਜੈਬ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਮਨ ਸ਼ਰਮਾ, ਪ੍ਰੇਮ ਚੰਦ ਡੋਗਰਾ, ਬਲਵਿੰਦਰ ਸਿੰਘ ਤੇ ਸਰੋਜ ਬਾਲਾ ਵਰਗੇ ਖਿਡਾਰੀ ਵੀ ਐਵਾਰਡ ਵਾਪਸ ਕਰਨ ਜਾ ਰਹੇ ਹਨ।