ਇੱਕ ਪਲ ਵਿਚ ਬਦਲੀ ਕਿਸਾਨ ਦੀ ਕਿਸਮਤ, ਮਿਲਿਆ 13 ਕੈਰੇਟ ਦਾ ਹੀਰਾ 
Published : Dec 7, 2021, 2:31 pm IST
Updated : Dec 7, 2021, 2:35 pm IST
SHARE ARTICLE
A farmer found a 13 carat diamond
A farmer found a 13 carat diamond

ਬੱਚਿਆਂ ਦੀ ਪੜ੍ਹਾਈ 'ਤੇ ਲਗਾਵਾਂਗਾ ਹੀਰੇ ਦੇ ਬਦਲੇ ਮਿਲਿਆ ਪੈਸਾ - ਮੁਲਾਇਮ ਸਿੰਘ

ਬਾਜ਼ਾਰ 'ਚ 60 ਲੱਖ ਰੁਪਏ ਦੱਸੀ ਜਾ ਰਹੀ ਹੈ ਹੀਰੇ ਦੀ ਕੀਮਤ 

ਮੱਧ ਪ੍ਰਦੇਸ਼  : 'ਪੰਨਾ ਕੀ ਤਮੰਨਾ ਹੈ ਹੀਰਾ ਮੁਝੇ ਮਿਲ ਜਾਏ' ਇਹ ਗੀਤ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹੁਣ ਮੱਧ ਪ੍ਰਦੇਸ਼ ਦੇ ਪੰਨਾ ਦੇ ਇੱਕ ਕਿਸਾਨ ਦੀ ਇੱਛਾ ਪੂਰੀ ਹੋ ਗਈ ਹੈ। ਕ੍ਰਿਸ਼ਨਾ ਕਲਿਆਣਪੁਰ ਵਿੱਚ ਸੋਮਵਾਰ ਨੂੰ ਇੱਕ ਮਜ਼ਦੂਰ ਨੂੰ 13 ਕੈਰੇਟ ਦਾ ਇੱਕ ਵੱਡਾ ਹੀਰਾ ਮਿਲਿਆ। ਇਸ ਦੀ ਕੀਮਤ ਕਰੀਬ 60 ਲੱਖ ਰੁਪਏ ਦੱਸੀ ਜਾ ਰਹੀ ਹੈ। 

ਇਹ ਹੀਰਾ ਮਿਲਣ ਤੋਂ ਬਾਅਦ ਕਿਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇੰਨਾ ਹੀ ਨਹੀਂ ਅੱਜ ਛੇ ਹੋਰ ਹੀਰੇ ਵੀ ਮਿਲੇ ਹਨ। ਇਸ ਤਰ੍ਹਾਂ ਕੱਲ੍ਹ ਪੰਨਾ ਲਈ ਡਾਇਮੰਡ ਡੇਅ ਸਾਬਤ ਹੋਇਆ। ਅਸਲ ਵਿੱਚ, ਪੰਨੇ ਦੀ ਧਰਤੀ ਹਮੇਸ਼ਾ ਸੁੰਦਰ ਹੀਰੇ ਉਗਾਉਂਦੀ ਹੈ। ਇੱਥੇ ਪੂਰੀ ਦੁਨੀਆ ਵਿੱਚ ਸੁੰਦਰ ਵਧੀਆ ਕੁਆਲਿਟੀ ਦੇ ਹੀਰੇ ਪਾਏ ਜਾਂਦੇ ਹਨ।

diamonddiamond

ਆਦਿਵਾਸੀ ਕਿਸਾਨ ਮੁਲਾਇਮ ਸਿੰਘ ਨੂੰ ਸੋਮਵਾਰ ਨੂੰ 13 ਕੈਰੇਟ ਦਾ ਹੀਰਾ ਮਿਲਿਆ ਹੈ। ਇਹ ਦੇਖ ਕੇ ਉਸ ਦੀਆਂ ਅੱਖਾਂ ਖੁਲ੍ਹੀਆਂ ਰਹਿ ਗਈਆਂ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਸ ਦਾ ਕਹਿਣਾ ਹੈ ਕਿ ਮੈਂ ਇਸ ਹੀਰੇ ਤੋਂ ਮਿਲੇ ਪੈਸਿਆਂ ਨਾਲ ਬੱਚਿਆਂ ਨੂੰ ਪੜ੍ਹਾਵਾਂਗਾ।

ਮੁਲਾਇਮ ਸਿੰਘ ਵਲੋਂ ਲੱਭੇ ਗਏ ਹੀਰੇ ਬਾਰੇ ਹੀਰੇ ਦੇ ਜੌਹਰੀ  ਅਨੁਪਮ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਤੋਂ ਵਧੀਆ ਕੁਆਲਿਟੀ ਦਾ ਹੀਰਾ ਹੈ, ਜਿਸ ਨੂੰ ਆਉਣ ਵਾਲੀ ਨਿਲਾਮੀ ਵਿਚ ਰੱਖਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਮਿਲੇ ਹੀਰਿਆਂ ਦੀ ਕੀਮਤ ਲੱਖਾਂ ਰੁਪਏ ਹੈ, ਇਹ ਹੀਰੇ 13.54 ਕੈਰੇਟ, 6 ਕੈਰੇਟ, 4 ਕੈਰੇਟ, 43 ਸੈਂਟ, 37 ਕੈਰੇਟ ਅਤੇ 74 ਸੈਂਟ ਦੇ ਹਨ, ਜਿਨ੍ਹਾਂ ਦੀ ਕੀਮਤ ਇਕ ਕਰੋੜ ਦੇ ਕਰੀਬ ਹੋ ਸਕਦੀ ਹੈ।

DiamondDiamond

ਹੀਰਿਆਂ ਦੇ ਜੌਹਰੀ ਅਨੁਪਮ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਅਸਲ ਕੀਮਤ ਤਾਂ ਨਿਲਾਮੀ ਸਮੇਂ ਹੀ ਪਤਾ ਲੱਗੇਗੀ ਪਰ ਅੱਜ ਜਿਸ ਤਰ੍ਹਾਂ ਹੀਰੇ ਮਿਲੇ ਹਨ, ਉਸ ਤੋਂ ਗ਼ਰੀਬ ਲੋਕ ਖੁਸ਼ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਭਵਿੱਖ ਬਦਲ ਸਕਦਾ ਹੈ।

ਮੁਲਾਇਮ ਸਿੰਘ ਨੂੰ ਕਿੰਨੇ ਪੈਸੇ ਮਿਲਣਗੇ?

13 ਕੈਰੇਟ ਦਾ ਹੀਰਾ ਲੱਭਣ ਵਾਲੇ ਮਜ਼ਦੂਰ ਮੁਲਾਇਮ ਸਿੰਘ ਨੂੰ ਕਿੰਨੇ ਪੈਸੇ ਮਿਲਣਗੇ? ਇਸ ਸਵਾਲ ਦੇ ਜਵਾਬ 'ਚ ਡਾਇਮੰਡ ਆਫਿਸ ਨੇ ਕਿਹਾ ਕਿ ਜਦੋਂ ਹੀਰਿਆਂ ਦੀ ਨਿਲਾਮੀ ਹੋਵੇਗੀ ਤਾਂ ਆਉਣ ਵਾਲੇ ਪੈਸੇ 'ਚੋਂ 12 ਫ਼ੀ ਸਦੀ ਕੱਟ ਕੇ ਮੁਲਾਇਮ ਨੂੰ 12 ਫ਼ੀ ਸਦੀ ਟੈਕਸ ਦਿਤਾ ਜਾਵੇਗਾ। ਜੇਕਰ ਹੀਰਾ 60 ਲੱਖ 'ਚ ਨਿਲਾਮ ਹੁੰਦਾ ਹੈ ਤਾਂ ਮੁਲਾਇਮ ਨੂੰ 52.80 ਲੱਖ ਰੁਪਏ ਮਿਲਣਗੇ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement